
ਜਮਾਲਪੁਰ ਦੇ ਇਲਾਕੇ ਭਾਮੀਆ ਕਲਾਂ ਦੀ ਹੈ ਇਹ ਘਟਨਾ
ਲੁਧਿਆਣਾ: ਲੁਧਿਆਣਾ ਦੇ ਜਮਾਲਪੁਰ ‘ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਜਮਾਲਪੁਰ ਅਧੀਨ ਪੈਂਦੇ ਇਲਾਕੇ ਭਾਮੀਆ ਕਲਾਂ ‘ਚ ਸ਼ਨੀਵਾਰ ਸ਼ਾਮ ਦੇ ਸਮੇਂ ਚੱਲੀ ਹਨੇਰੀ ਕਾਰਨ ਇਕ ਨਵੀਂ ਉਸਾਰੀ ਹੋਈ ਘਰ ਦੀ ਕੰਧ ਡਿੱਗ ਪਈ। ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 2 ਮਾਸੂਮ ਕੰਧ ਨੇੜੇ ਖੇਡ ਰਹੇ ਸਨ ਤਾਂ ਅਚਾਨਕ ਕੰਧ ਡਿੱਗ ਗਈ। ਲੋਕਾਂ ਨੇ ਬੱਚਿਆਂ ਨੂੰ ਮਲਬੇ ਤੋਂ ਬਾਹਰ ਕੱਢਿਆ ਤਾਂ ਤਦ ਤਕ ਦੋਵਾਂ ਬੱਚਿਆਂ ਦੀ ਮੌਤ ਹੋ ਚੁਕੀ ਸੀ।
Two innocent children's death due to collapsing on the wall of the house
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਆਪਸ ‘ਚ ਭਰਾ-ਭੈਣ ਸਨ ਤੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਨੇੜੇ ਹੀ ਇਕ ਫੈਕਟਰੀ ‘ਚ ਮਜ਼ਦੂਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਉਥੇ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।