
ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕੀਤਾ 2020-21 ਦਾ ਟੈਰਿਫ਼ ਆਰਡਰ, 7 ਕਿਲੋਵਾਟ ਤਕ ਦੇ ਛੋਟੇ ਦੁਕਾਨਦਾਰਾਂ ਦੀਆਂ ਦਰਾਂ 'ਚ ਕੋਈ ਵਾਧਾ ਨਹੀਂ
ਚੰਡੀਗੜ੍ਹ: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਕਾਰੋਬਾਰ ਠੱਪ ਹੋਣ ਨੂੰ ਵੇਖਦਿਆਂ ਸਾਲ 2020-21 ਦਾ ਟੈਰਿਫ਼ ਆਰਡਰ ਜਾਰੀ ਕਰਦਿਆਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਕੁੱਝ ਰਾਹਤ ਦਿਤੀ ਹੈ। ਘਰੇਲੂ ਬਿਜਲੀ ਦਰਾਂ 'ਚ ਕਟੌਤੀ ਕੀਤੀ ਗਈ ਹੈ। ਜਾਰੀ ਨਵਾਂ ਬਿਜਲੀ ਟੈਰਿਫ਼ 31 ਮਾਰਚ, 2021 ਤਕ ਲਾਗੂ ਰਹੇਗਾ।
Electricity
ਜਾਰੀ ਕੀਤੇ ਟੈਰਿਫ਼ ਆਰਡਰ ਦੀ ਵਿਸ਼ੇਸ਼ ਗੱਲ ਹੈ ਕਿ ਘਰੇਲੂ ਖਪਤਕਾਰਾਂ, ਜਿਨ੍ਹਾਂ ਦੀ ਖਪਤ 100 ਯੂਨਿਟ ਤਕ ਜਾਂ 101 ਤੋਂ 300 ਯੂਨਿਟ ਹੈ, ਦੇ ਪ੍ਰਤੀ ਰੇਟ 'ਚ 50 ਪੈਸੇ ਅਤੇ 25 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕਰ ਦਿਤੀ ਗਈ ਹੈ। ਇਸ ਕਟੌਤੀ ਨਾਲ ਸਬੰਧਤ ਖਪਤਕਾਰਾਂ ਨੂੰ 354.82 ਕਰੋੜ ਰੁਪਏ ਦੀ ਰਾਹਤ ਮਿਲੇਗੀ। ਕਮਿਸ਼ਨ ਵਲੋਂ ਜਾਰੀ ਹੁਕਮ ਅਨੁਸਾਰ ਛੋਟੇ ਦੁਕਾਨਦਾਰਾਂ, ਜਿਨ੍ਹਾਂ ਦਾ ਮਨਜ਼ੂਰਸ਼ੁਦਾ ਲੋਡ 7 ਕਿਲੋਵਾਟ ਤਕ ਦੀਆਂ ਬਿਜਲੀ ਦਰਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ। ਛੋਟੇ, ਦਰਮਿਆਨੇ ਤੇ ਉਦਯੋਗਿਕ ਖਪਤਕਾਰਾਂ ਦੇ ਸਥਾਈ ਟੈਰਿਫ਼ 'ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ।
Electricity power
ਖੇਤੀਬਾੜੀ ਬਿਜਲੀ ਖਪਤਕਾਰ ਸ਼੍ਰੇਣੀ ਦੀ ਟੈਰਿਫ਼ ਦਰ 5.28 ਰੁਪਏ ਤੋਂ ਵਧਾ ਕੇ 5.57 ਰੁਪਏ ਪ੍ਰਤੀ ਯੂਨਿਟ ਕੀਤੀ ਗਈ ਹੈ। ਇਸ ਨਾਲ ਖੇਤੀ ਖਪਤਕਾਰ ਸ਼੍ਰੇਣੀ ਦੀ ਕਰਾਸ ਸਬਸਿਡੀ (-)17.82 ਫ਼ੀ ਸਦੀ ਤੋਂ ਘਟ ਕੇ (-)14.41 ਫ਼ੀ ਸਦੀ ਰਹਿ ਜਾਵੇਗੀ। ਕਮਿਸ਼ਨ ਨੇ ਪਾਵਰ ਕਾਰਪੋਰੇਸ਼ਨ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ, ਜਿਸ 'ਚ 2 ਕਿਲੋਵਾਟ ਤੋਂ ਵੱਧ ਘਰੇਲੂ ਵਰਗ ਦੀ 301 ਤੋਂ 500 ਯੂਨਿਟ ਅਤੇ ਇਸ ਤੋਂ ਉਪਰ 500 ਯੂਨਿਟਾਂ ਨੂੰ ਮਿਲਾਉਣ ਲਈ ਕਿਹਾ ਗਿਆ ਸੀ।
Punjab Government
ਕਮਿਸ਼ਨ ਨੇ ਉਦਯੋਗਾਂ ਨੂੰ ਵਾਧੂ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਵੱਧ ਤੋਂ ਵੱਧ ਖਪਤ ਦੀ ਨਿਸ਼ਚਿਤ ਹੱਦ ਤੋਂ ਵੱਧ ਕੀਤੀ ਖਪਤ ਦੇ ਖ਼ਰਚਿਆਂ ਸਬੰਧੀ 4.83 ਰੁਪਏ ਪ੍ਰਤੀ ਕਿਲੋਵਾਟ ਹਾਰਸ ਪਾਵਰ ਦੀ ਸਕੀਮ ਨੂੰ ਬਰਕਰਾਰ ਰਖਿਆ ਹੈ। ਕਮਿਸ਼ਨ ਨੇ ਉਦਯੋਗਪਤੀਆਂ ਦੀ ਉਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਦਯੋਗਾਂ ਦੇ ਹਾਈ ਵੋਲਟੇਜ ਉਪਰ ਸਪਲਾਈ ਲੈਣ ਵਾਲਿਆਂ ਨੂੰ ਲੋਅਰ ਵੋਲਟੇਜ ਸਪਲਾਈ ਲੈਣ ਵਾਲਿਆਂ ਬਰਾਬਰ ਮੰਨਿਆ ਜਾਵੇ।
Electricity Supply
ਉਦਯੋਗਿਕ ਖਪਤਕਾਰਾਂ ਦੀ ਵਿਸ਼ੇਸ਼ ਮੰਗ ਉਪਰ ਕਮਿਸ਼ਨ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੋ ਉਦਯੋਗਿਕ ਖਪਤਕਾਰ ਸਿਰਫ਼ ਰਾਤ ਨੂੰ 10 ਵਜੇ ਤੋਂ ਲੱਗੇ ਅਗਲੇ ਦਿਨ ਸਵੇਰੇ 6 ਵਜੇ ਤਕ ਬਿਜਲੀ ਦੀ ਵਰਤੋਂ ਕਰਨ ਦੀ ਚੋਣ ਕਰਦੇ ਹਨ ਅਤੇ ਅਗਲੇ ਦਿਨ ਸਵੇਰੇ 6 ਵਜੇ ਤੋਂ ਸਵੇਰੇ 10 ਵਜ ਤਕ (ਚਾਰ ਘੰਟੇ ਲਈ) ਆਮ ਟੈਰਿਫ਼ ਉਪਰ ਬਿਜਲੀ ਖਪਤ ਕਰਦੇ ਹਨ ਨੂੰ ਇਹ ਸਹੂਲਤ ਪੂਰਾ ਸਾਲ ਭਾਵ 2020-21 ਦਾ ਗਰਮੀ ਦਾ ਮੌਸਮ ਅਤੇ ਪੈਡੀ ਮੌਸਮ ਦੌਰਾਨ ਵੀ ਜਾਰੀ ਰਖਿਆ ਜਾਵੇ।