ਸਟੈਚੂ ਆਫ ਯੂਨਿਟੀ ਦੀ ਵਿਕਰੀ ਲਈ ਆਨਲਾਈਨ ਵਿਗਿਆਪਨ, FIR ਦਰਜ
Published : Apr 6, 2020, 11:10 am IST
Updated : Apr 6, 2020, 11:10 am IST
SHARE ARTICLE
Online advertisement to sell the statue of unity
Online advertisement to sell the statue of unity

ਇਹ ਸਰਦਾਰ ਪਟੇਲ ਦੀ ਯਾਦਗਾਰ ਹੈ ਅਤੇ ਬੁੱਤ 182 ਮੀਟਰ ਉੱਚੀ ਹੈ...

ਨਵੀਂ ਦਿੱਲੀ: ਨਰਮਦਾ ਜ਼ਿਲ੍ਹੇ ਦੇ ਕੇਵਡਿਆ ਵਿਚ ਸਥਿਤ ਸਕੈਚੂ ਆਫ ਯੂਨਿਟੀ ਦੀ ਵਿਕਰੀ ਲਈ ਇਕ ਆਨਲਾਈਨ ਵਿਗਿਆਪਨ ਜਾਰੀ ਕਰਨ ਨੂੰ ਲੈ ਕੇ ਇਕ ਅਣਜਾਣ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਲਈ ਮੈਡੀਕਲ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ਤੇ ਹੋਣ ਵਾਲੇ ਸਰਕਾਰੀ ਖਰਚੇ ਨੂੰ ਪੂਰਾ ਕਰਨ ਲਈ ਇਸ ਮੂਰਤੀ ਦੀ 30,000 ਕਰੋੜ ਰੁਪਏ ਦੀ ਵਿਕਰੀ ਲਈ ਵਿਗਿਆਪਨ ਜਾਰੀ ਕੀਤਾ ਗਿਆ ਸੀ।

STATUE OF UNITYSTATUE OF UNITY

ਇਹ ਸਰਦਾਰ ਪਟੇਲ ਦੀ ਯਾਦਗਾਰ ਹੈ ਅਤੇ ਬੁੱਤ 182 ਮੀਟਰ ਉੱਚੀ ਹੈ। ਇਸ ਦਾ ਉਦਘਾਟਨ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਕੇਵਡੀਆ ਥਾਣੇ ਦੇ ਇੱਕ ਅਧਿਕਾਰੀ ਨੇ ਐਫਆਈਆਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਓਐਲਐਕਸ ਉੱਤੇ ਇੱਕ ਇਸ਼ਤਿਹਾਰ ਦਿੱਤਾ ਜਿਸ ਵਿੱਚ ਉਸ ਨੂੰ ਹਸਪਤਾਲਾਂ ਅਤੇ ਸਿਹਤ ਸੰਭਾਲ ਉਪਕਰਣਾਂ ਨੂੰ ਖਰੀਦਣ ਲਈ 30,000 ਕਰੋੜ ਰੁਪਏ ਵਿੱਚ ‘ਸਟੈਚੂ ਆਫ ਯੂਨਿਟੀ’ ਵੇਚਣ ਦੀ ਲੋੜ ਸੀ।

Statue of UnityStatue of Unity

ਇੰਸਪੈਕਟਰ ਪੀਟੀ ਚੌਧਰੀ ਨੇ ਕਿਹਾ ਕਿ ਇਕ ਅਖਬਾਰ ਵਿਚ ਇਸ ਦੀ ਰਿਪੋਰਟ ਆਉਣ ਤੇ ਸਮਾਰਕ ਦੇ ਅਧਿਕਾਰੀਆਂ ਨੂੰ ਇਸ ਦਾ ਪਤਾ ਚੱਲਿਆ ਅਤੇ ਉਹਨਾਂ ਨੇ ਪੁਲਿਸ ਨੂੰ ਸੰਪਰਕ ਕੀਤਾ। ਉਹਨਾਂ ਦਸਿਆ ਕਿ ਇਸ ਸਬੰਧ ਵਿਚ ਵਿਭਿੰਨ ਕਾਨੂੰਨਾਂ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਬਾਅਦ ਵਿਚ ਵਿਗਿਆਪਨ ਵੈਬਸਾਈਟ ਤੋਂ ਹਟਾ ਦਿੱਤਾ ਗਿਆ। 

PhotoPhoto

31 ਅਕਤੂਬਰ, 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਲਭ ਭਾਈ ਪਟੇਲ ਦੇ 'ਸਟੈਚੂ ਆਫ਼ ਯੂਨਿਟੀ' ਦਾ ਉਦਘਾਟਨ ਕੀਤਾ ਸੀ। 182 ਮੀਟਰ ਉੱਚੀ ਸਟੈਚੂ ਆਫ਼ ਯੂਨਿਟੀ ਸਰਦਾਰ ਵੱਲਭਭਾਈ ਪਟੇਲ ਵਿਸ਼ੇਸ਼ ਤੌਰ 'ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। 

Statue of unity doubles number of tourists reaching daily statue of libertyStatue 

ਦੱਸ ਦਈਏ ਕਿ ਸਟੈਚੂ ਆਫ਼ ਯੂਨਿਟੀ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ 'ਚ ਇੰਨੀ ਮਸ਼ਹੂਰ ਹੋ ਰਹੀ ਹੈ ਕਿ ਇਸ ਨੇ ਕਮਾਈ ਦੇ ਮਾਮਲੇ 'ਚ ਦੁਨੀਆ ਦੇ ਸੱਤ ਅਜੂਬਿਆਂ 'ਚ ਭਾਰਤ ਦੀ ਇਕਲੌਤੀ ਇਮਾਰਤ ਤਾਜ ਮਹੱਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 

ਭਾਰਤ ਦੇ ਪੁਰਾਤੱਤਵ ਸਰਵੇਖਣ ਦੀ ਰਿਪੋਰਟ ਮੁਤਾਬਕ ਸਰਦਾਰ ਵੱਲਭਭਾਈ ਪਟੇਲ ਦੀ ਸਟੈਚੂ ਆਫ਼ ਯੂਨਿਟੀ ਨੇ ਸੈਲਾਨੀਆਂ ਤੋਂ 63 ਕਰੋੜ ਰੁਪਏ ਸਾਲਾਨਾ ਦੀ ਕਮਾਈ ਕੀਤੀ, ਜਦੋਂਕਿ ਤਾਜ ਮਹੱਲ ਨੇ 56 ਕਰੋੜ ਰੁਪਏ ਸਾਲਾਨਾ ਦੀ ਕਮਾਈ ਕੀਤੀ।ਹਾਲਾਂਕਿ, ਹੈਰਾਨੀ ਦੀ ਗੱਲ ਹੈ ਕਿ ਤਾਜ ਮਹੱਲ ਸੈਲਾਨੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਸਟੈਚੂ ਆਫ਼ ਯੂਨਿਟੀ ਤੋਂ ਕਿਤੇ ਅੱਗੇ ਹੈ। ਹਾਲਾਂਕਿ, ਸਟੈਚੂ ਆਫ਼ ਯੂਨਿਟੀ ਅਜੇ ਵੀ ਇਸ ਤੋਂ ਵੱਧ ਕਮਾਈ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement