ਕਿਸਾਨਾਂ ਨਾਲ 5000 ਕਰੋੜ ਦਾ ਧੋਖਾ-ਠੱਗੀ
Published : Jun 2, 2020, 5:06 am IST
Updated : Jun 2, 2020, 5:06 am IST
SHARE ARTICLE
bikram singh majithia
bikram singh majithia

 70 ਲੱਖ ਏਕੜ ਵਿਚੋਂ 10 ਲੱਖ ਵਿਚ ਇਹ ਨਕਲੀ ਬੀਜ ਬੀਜਿਆ ਗਿਆ

ਚੰਡੀਗੜ੍ਹ : ਪੰਜਾਬ ਵਿਚ ਕੁਲ 70 ਲੱਖ ਏਕੜ ਝੋੇਨੇ ਦੀ ਬਿਜਾਈ ਵਾਲੇ ਏਰੀਆ ਵਿਚੋਂ 10 ਲੱਖ ਏਕੜ ਜ਼ਮੀਨ ਉਤੇ ਨਕਲੀ ਬੀਜ ਪੀ.ਆਰ. 128-29 ਬੀਜੇ ਜਾਣ ਦੇ ਸਕੈਂਡਲ ਦਾ 20 ਦਿਨ ਪਹਿਲਾਂ ਪਰਦਾਫ਼ਾਸ਼ ਕਰਨ ਉਪਰੰਤ ਅੱਜ ਫਿਰ ਉਸ ਵੱਡੀ ਠੱਗੀ ਉਤੇ ਧੋਖੇ ਬਾਰੇ ਵੀਡੀਉ ਦਸਤਾਵੇਜ ਮੀਡੀਆ ਨੂੰ ਦਿਖਾਂਦੇ ਹੋਏ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਸ. ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਅੰਤਰਰਾਜੀ ਵੱਡੇ ਸਕੈਂਡਲ ਦੀ ਜੁਡੀਸ਼ਲ ਜਾਂ ਸੀ.ਬੀ.ਆਈ. ਇਨਕੁਆਰੀ ਹੋਣੀ ਜ਼ਰੂਰੀ ਹੈ। 

Shiromani Akali DalShiromani Akali Dal

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ੰਰਸ ਦੌਰਾਨ ਸ. ਮਜੀਠੀਆ ਨੇ ਕਈ ਦਸਤਾਵੇਜ, ਵੀਡੀਉ ਗ੍ਰਾਫ਼ੀ ਸਬੂਤ ਅਤੇ ਨਕਲੀ ਬੀਜਾਂ ਦੇ ਪ੍ਰੋਡਿਊਸਰ, ਵਿਕਰੇਤਾ ਤੇ ਇਸ ਧੰਦੇ ਦੇ ਸਰਗਣਾ ਲੱਕੀ ਬਰਾੜ ਦੀ ਸਾਂਝ ਵਾਲੀਆਂ ਫ਼ੋਟੋਆਂ, ਮੰਤਰੀ ਸੁਖਜਿੰਦਰ ਰੰਧਾਵਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਦਿਖਾਇਆਂ ਤੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਤੋਂ ਇਸ ਬੀਜ ਦਾ ਨਾ ਤਾਂ ਕੋਈ ਤਜ਼ਦੀਕ-ਸ਼ੁਦਾ ਸਰਟੀਫ਼ੀਕੇਟ ਹੈ, ਨਾ ਹੀ ਵੇਚਣ ਵਾਲੀ ਕੰਪਨੀ ਦਾ ਬੁਹ ਪਤਾ ਹੈ। ਸਾਰਾ ਕੁਝ ਹਰਿਆਣੇ ਵਿਚ ਕਰਨਾਲ ਦਾ ਅਡਰੈੱਸ ਵੀ ਜਾਹੁਲੀ ਹੈ ਅਤੇ ਬੀਜ ਦੇ ਥੈਲੇ ਵੀ ਨਕਲੀ ਅਤੇ ਵੱਡੇ ਫ਼ਰਾਡ ਦਾ ਸਬੂਤ ਹਨ। ਸ. ਮਜੀਠੀਆ ਨੇ 

FARMERFARMER

ਕਿਹਾ ਕਿ ਦਿਨਾਂ ਬਾਅਦ ਦਰਜ ਕੀਤਾ ਕੇਸ ਨਰਮ ਧਾਰਾਵਾਂ ਉਤੇ ਆਧਾਰਿਤ ਹੈ ਅਤੇ ਖੇਤੀ ਨਾਲ ਜੁੜੀ 65-70 ਫ਼ੀ ਸਦੀ ਅਬਾਦੀ ਨਾਲ 5000 ਕਰੋੜ ਦੀ ਧੋਖਾ ਧੜੀ ਹੋਈ ਹੈ, ਜਿਸ ਨੇ 2017 ਚੋਣਾਂ ਵੇਲੇ ਕਿਸਾਨਾਂ ਦਾ 90,000 ਕਰੋੜ ਦਾ ਕਰਜ਼ਾ ਮੁਆਫ਼ ਦਾ ਵਾਇਦਾ ਕੀਤੀ ਸੀ ਅਤੇ ਖ਼ੁਦਕੁਸ਼ੀ ਵਾਲੇ ਕਿਸਾਨ-ਪਰਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦਾ ਇਕਰਾਰ ਕੀਤਾ ਸੀ। 

Sukhjinder RandhawaSukhjinder Randhawa

ਸ. ਮਜੀਠੀਆ ਨੇ ਦਰਜ ਕੀਤੇ ਪਰਚੇ ਦੀ ਕਾਪੀ ਦਿਖਾਂਦੇ ਹੋਏ ਬਾਰ-ਬਾਰ ਕਿਹਾ ਕਿ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਵਾਲੇ ਇਸ ਬਹੁ ਕਰੋੜੀ ਨਕਲੀ ਬੀਜ ਸਕੈਂਡਲ ਵਿਚ ਪਰਚ ਦਰਜ ਕਰਨ ਵੇਲੇ ਪੁਲਿਸ ਰੀਪੋਰਟ ਵਿਚ ਸਿਰਫ਼ 100 ਕੁਇੰਟਲ ਬੀਜ ਦੀ ਵਿੱਕਰੀ ਦਿਖਾਈ ਹੈ ਜਦੋਂ ਕਿ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਵੀਡੀਉ ਵਿਚ ਇਹ ਕਹਿ ਰਹੇ ਹਨ ਕਿ 750+100 ਯਾਨੀ ਕੁਲ 850 ਕੁਇੰਟਲ ਨਕਲੀ ਬੀਜ ਵੇਚਿਆ ਗਿਆਸੀ, ਸਾਬਕਾ ਮੰਤਰੀ ਨੇ ਪੁੱਛਿਆ ਕਿ ਅਸਲ ਦੋਸ਼ੀ ਲੱਕੀ ਢਿੱਲੋਂ ਨੂੰ ਕਿਉਂ ਨਹÄ ਗਿ੍ਰਫ਼ਤਾਰ ਕੀਤਾ? ਇਕੱਲਾ ਕਿਸਾਨਾਂ ਨਾਲ ਹੀ ਕਰੋੜਾਂ ਦਾ ਧੋਖਾ ਨਹÄ ਹੋਇਆ ਬਲਕਿ ਟੈਕਸ ਦੀ ਵੀ ਚੋਰੀ ਹੋਈ ਹੈ। 

Bikram MajithiaBikram Majithia

ਸ. ਮਜੀਠੀਆ ਨੇ ਦਸਿਆ ਕਿ ਪੰਜਾਬ ਵਿਚ 13000 ਬੀਜ ਦੀਆਂ ਦੁਕਾਨਾਂ ਹਨ ਜਿਨ੍ਹਾਂ ਵਿਚੋਂ 10 ਤੋਂ 15 ਹਰਿਆਣਆ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ ਦੇ ਕਿਸਾਨ ਝੋਨਾ ਲਾਉਣ ਲਈ ਖ਼ਰੀਦ ਕੇ ਲੈ ਗੇ ਅਤੇ ਤ੍ਰਾਸਦੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਤਿੰਨ ਮਹੀਨੇ ਬਾਅਦ ਇਸ ਨਕਲੀ ਕਿਸਮ ਦਾ ਕਿੰਨਾ ਮਾੜਾ ਹਾਲ ਹੋਏਗਾ।  ਉਨ੍ਹਾਂ ਕਿਹਾ ਇਸ ਅੰਤਰਰਾਜੀ ਬੀਜ ਵਿਕਰੀ ਗ੍ਰੋਹ ਅਤੇ ਫ਼ਰਾਡ ਕੰਪਨੀ ਦੇ ਮਾਲਕ ਲੱਕੀ ਢਿੱਲੋਂ ਹਰੋ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement