CU ਵੱਲੋਂ ਇੰਡਸਟਰੀ ਗਠਜੋੜ ਤਹਿਤ ਪਲੇਸਮੈਂਟ ਦੀ ਗਰੰਟੀ ਨਾਲ MBA ਡਿਗਰੀ ਦੀ ਸ਼ੁਰੂਆਤ
Published : Jun 2, 2020, 1:26 pm IST
Updated : Jun 2, 2020, 1:38 pm IST
SHARE ARTICLE
Students
Students

ਵਿਦਿਆਰਥੀਆਂ ਲਈ ਵਿਲੱਖਣ ਮੰਚ: ਦਾਖ਼ਲੇ ਦੌਰਾਨ ਹੀ ਮਿਲਣਗੇ ਪਲੇਸਮੈਂਟ ਆਫ਼ਰ

ਚੰਡੀਗੜ੍ਹ- ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਰੋਜ਼ਗਾਰ ਪ੍ਰਾਪਤੀ ਸਬੰਧੀ ਦਰਪੇਸ਼ ਆ ਰਹੀਆਂ ਚਣੌਤੀਆਂ ਦੇ ਚਲਦੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਰੋਜ਼ਗਾਰ ਗਰੰਟੀ ਨਾਲ ਐਮ.ਬੀ.ਏ ਡਿਗਰੀ ਕਰਵਾਉਣ ਦੀ ਵਿਲੱਖਣ ਸ਼ੁਰੂਆਤ ਕੀਤੀ ਹੈ। ਵੱਡੇ ਕਾਰਪੋਰੇਟਾਂ ਦੀ ਭਾਈਵਾਲੀ ਨਾਲ ਪਹਿਲੀ ਵਾਰ ਸ਼ੁਰੂ ਕੀਤੀ ਐਮ.ਬੀ.ਏ ਡਿਗਰੀ ਵਿੱਚ ਦਾਖ਼ਲੇ ਦੇ ਸਮੇਂ ਹੀ ਵਿਦਿਆਰਥੀਆਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।

StudentsStudents

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਸ਼ਵ ਪੱਧਰ 'ਤੇ ਨਾਮਵਰ ਸੰਸਥਾ 'ਅਪਗ੍ਰੇਡ' ਨਾਲ ਗਠਜੋੜ ਤਹਿਤ ਇਹ ਦੋ ਸਾਲਾ 'ਐਮ.ਬੀ.ਏ ਅਪਗ੍ਰੇਡ' ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਦਾਖ਼ਲੇ ਸਮੇਂ ਹੀ ਰੋਜ਼ਗਾਰ ਪ੍ਰਾਪਤੀ ਲਈ ਪਲੇਸਮੈਂਟ ਆਫ਼ਰਾਂ ਦੀ ਪੇਸ਼ਕਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲਕਦਮੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਐਮ.ਬੀ.ਏ ਦੀ ਸ਼ੁਰੂਆਤ ਤੋਂ ਹੀ ਪਲੇਸਮੈਂਟ ਯਕੀਨੀ ਬਣਾਉਣ ਲਈ 'ਅਪਗ੍ਰੇਡ' ਨਾਲ ਭਾਈਵਾਲੀ ਕੀਤੀ ਹੈ।

StudentsStudents

ਡਾ. ਬਾਵਾ ਨੇ ਦੱਸਿਆ ਕਿ ਗਠਜੋੜ ਅਧੀਨ ਕਰਵਾਇਆ ਜਾ ਰਿਹਾ 2 ਸਾਲਾ ਐਮ.ਬੀ.ਏ ਪ੍ਰੋਗਰਾਮ ਇੱਕ ਅਨੌਖਾ ਤਜ਼ਰਬੇਕਾਰ ਸਿਖਲਾਈ ਆਧਾਰਿਤ ਕੋਰਸ ਹੈ, ਜੋ ਪ੍ਰੀ-ਪਲੇਸਮੈਂਟ ਦੇ ਨਾਲ-ਨਾਲ ਵਿਦਿਆਰਥੀਆਂ ਨੂੰ 9 ਮਹੀਨੇ ਦੀ ਪੇਡ ਇੰਟਰਨਸ਼ਿਪ ਦੀ ਸਹੂਲਤ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 'ਅਪਗ੍ਰੇਡ' ਅਤੇ 'ਵਰਸਿਟੀ ਤੋਂ 70 ਫ਼ੀਸਦੀ ਉਦਯੋਗਿਕ ਤਜ਼ਰਬਾ ਪ੍ਰਾਪਤ ਫੈਕਲਟੀ ਵਿਦਿਆਰਥੀਆਂ ਨਾਲ ਕੋਰਸ ਚੋਣ ਪ੍ਰੀਕਿਰਿਆ, ਪਾਠਕ੍ਰਮ ਡਿਜ਼ਾਇਨ, ਪ੍ਰੋਗਰਾਮ ਲਈ ਫੈਕਲਟੀ ਅਤੇ ਇੰਟਰਨਸ਼ਿਪ ਡਿਜ਼ਾਇਨ ਆਦਿ ਲਈ ਦਾਖ਼ਲੇ ਦੀ ਸ਼ੁਰੂਆਤ ਵੇਲੇ ਤੋਂ ਜੁੜੇਗੀ ਅਤੇ ਨਾ ਕੇਵਲ ਇੰਡਸਟਰੀ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਅਤੇ ਤਜ਼ਰਬਾ ਮੁਹੱਈਆ ਕਰਵਾਏਗੀ ਬਲਕਿ ਬਤੌਰ ਮਾਰਗ ਦਰਸ਼ਕ ਵੀ ਕੰਮ ਕਰੇਗੀ।

Chandigarh UniversityChandigarh University

ਡਾ. ਬਾਵਾ ਦੱਸਿਆ ਕਿ ਐਮ.ਬੀ.ਏ ਅਪਗ੍ਰੇਡ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਐਮ.ਬੀ.ਏ ਦੇ ਸੇਲਜ਼ ਐਂਡ ਮਾਰਕਟਿੰਗ ਮੈਨੇਜਮੈਂਟ, ਅਪਲਾਈਡ ਹਿਊਮਨ ਰਿਸੋਰਸ ਮੈਨੇਜਮੈਂਟ, ਲੋਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ, ਇਨਵੈਸਟਮੈਂਟ ਬੈਕਿੰਗ ਅਤੇ ਡੇਟਾ ਸਾਇੰਸ ਐਂਡ ਡੇਟਾ ਐਨਾਲੇਟਿਕਸ ਖੇਤਰਾਂ ਦੀ ਚੋਣ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੌਰਾਨ ਵਿਦਿਆਰਥੀਆਂ ਨੂੰ ਇੰਡਸਟਰੀ ਤਜ਼ਰਬੇਕਾਰ ਅਧਿਆਪਕਾਂ ਦੁਆਰਾ ਖੇਤਰ ਸਬੰਧੀ ਮੁਹਾਰਤ ਮੁਹੱਈਆ ਕਰਵਾਈ ਜਾਵੇਗੀ ਅਤੇ ਦੂਜੇ ਸਮੈਸਟਰ ਦੌਰਾਨ ਅਪਗ੍ਰੇਡ ਟ੍ਰੇਨਿੰਗ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਉਦਯੋਗਿਕ ਮਾਹਿਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ ਜਦਕਿ ਤੀਜਾ ਅਤੇ ਚੌਥਾ ਸਮੈਸਟਰ ਇੰਟਰਨਸ਼ਿਪ ਪ੍ਰੋਗਰਾਮ ਅਧੀਨ ਅਪਗ੍ਰੇਡ ਦੀ ਨਿਗਰਾਨੀ ਹੇਠ ਉਦਯੋਗਿਕ ਸਿਖਲਾਈ ਦੇ ਨਾਲ-ਨਾਲ ਸੰਗਠਿਤ ਸਿਖਲਾਈ 'ਤੇ ਆਧਾਰਿਤ ਹੋਵੇਗਾ।

Chandigarh UniversityChandigarh University

ਦਾਖ਼ਲਾ ਪ੍ਰੀਕਿਰਿਆ ਸਬੰਧੀ ਗੱਲਬਾਤ ਕਰਦੇ ਹੋਏ ਉਪ-ਕੁਲਪਤੀ ਨੇ ਦੱਸਿਆ ਕਿ ਯੋਗਤਾ ਦੇ ਮਾਪਦੰਡ ਤਹਿਤ ਦਾਖ਼ਲੇ ਲਈ ਵਿਦਿਆਰਥੀਆਂ ਦੇ ਬੈਚਲਰ ਡਿਗਰੀ 'ਚ 60 ਫ਼ੀਸਦੀ (ਐਸ.ਸੀ ਅਤੇ ਐਸ.ਟੀ ਮਾਮਲੇ 'ਚ 55 ਫ਼ੀਸਦੀ) ਅੰਕ ਹੋਣੇ ਲਾਜ਼ਮੀ ਹੋਣਗੇ ਅਤੇ ਦਾਖ਼ਲਾ ਪ੍ਰੀਖਿਆ ਸਮੇਤ ਗਰੁੱਪ ਡਿਸਕਸ਼ਨ, ਵਿਅਕਤੀਗਤ ਇੰਟਰਵਿਊ ਅਤੇ ਸਾਈਕੋਮੈਟਰਿਕ ਟੈਸਟ ਪੜਾਅ ਵਿਚੋਂ ਗੁਜ਼ਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ 'ਵਰਸਿਟੀ ਦੀ ਵੈਬਸਾਈਟ https://www.cuchd.in/management/mba-upgrad/ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Chandigarh University Chandigarh University

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਅਪਗ੍ਰੇਡ' ਨਾਲ ਸਾਡੀ ਭਾਈਵਾਲੀ ਉਚ ਅਤੇ ਮਿਆਰੇ ਹੁਨਰਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਵਿਦਿਆਰਥੀਆਂ ਲਈ ਰੋਜ਼ਗਾਰ ਤੇ ਕਰੀਅਰ ਵਿਕਾਸ ਦੇ ਮੌਕੇ ਪੈਦਾ ਕਰਨ 'ਤੇ ਆਧਾਰਿਤ ਹੈ, ਜੋ ਸਿੱਖਿਆ ਸੰਸਥਾਵਾਂ ਲਈ ਆਨਲਾਈਨ ਸਿਖਲਾਈ ਪਲੇਟਫ਼ਾਰਮਾਂ ਦੇ ਮਾਧਿਅਮ ਰਾਹੀਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਸ. ਸੰਧੂ ਨੇ ਕਿਹਾ ਕਿ ਐਮ.ਬੀ.ਏ ਅਪਗ੍ਰੇਡ ਪ੍ਰੋਗਰਾਮ ਕੇਸ ਅਧਿਐਨ ਅਤੇ ਪ੍ਰੋਜੈਕਟਾਂ ਦੇ ਨਾਲ-ਨਾਲ ਹੱਥੀ ਤਜ਼ਰਬਿਆਂ ਅਤੇ ਸਿਖਲਾਈ ਦਾ ਮਿਸ਼ਰਣ ਹੈ, ਜਿਸ ਦੇ ਅੰਤਰਗਤ ਪ੍ਰੋਗਰਾਮ ਵਿੱਚ ਦਾਖ਼ਲ ਹੋਏ ਹਰ ਵਿਦਿਆਰਥੀ ਦੀ ਪਲੇਸਮੈਂਟ ਯਕੀਨੀ ਬਣਾ ਕੇ ਉਨ੍ਹਾਂ ਦੀ ਸਿਖਲਾਈ ਨੂੰ ਠੋਸ ਕਰੀਅਰ ਦੇ ਨਤੀਜਿਆਂ 'ਚ ਬਦਲਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement