ED ਤੋਂ ਰਿਟਾਇਰ ਹੁੰਦੇ ਹੀ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ 'ਤੇ ਲੱਗੇ ਇਹ ਗੰਭੀਰ ਦੋਸ਼, ਹੋਏ ਚਾਰਜਸ਼ੀਟ
Published : Jun 2, 2021, 5:03 pm IST
Updated : Jun 2, 2021, 5:16 pm IST
SHARE ARTICLE
Chargesheet filed by Deputy Director Niranjan Singh
Chargesheet filed by Deputy Director Niranjan Singh

ਬੇਟੀ ਦਾ ਵਿਆਹ 2015 'ਚ ਹੋਇਆ ਸੀ ਅਤੇ ਹੁਣ ਛੇ ਸਾਲ ਬਾਅਦ ਵਿਭਾਗੀ ਐਕਸ਼ਨ ਕਿਉਂ ਲਿਆ ਗਿਆ

ਜਲੰਧਰ- ਈ.ਡੀ. ਦੇ ਡਿਪਟੀ ਡਾਇਰੈਕਟਰ ਰਹੇ ਨਿਰੰਜਨ ਸਿੰਘ ਉਸ ਵੇਲੇ ਚਰਚਾ 'ਚ ਆਏ ਸਨ ਜਦ ਉਨ੍ਹਾਂ ਨੇ 6 ਹਜ਼ਾਰ ਕਰੋੜ ਦੇ ਸਿੰਥੇਟਿਕ ਭੋਲਾ ਡਰੱਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਉਸ ਸਮੇਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਰਵਣ ਸਿੰਘ ਫਿਲੌਰ ਤੋਂ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਕਰੀਬ 400 ਕਰੋੜ ਦੀ ਜਾਇਜਾਦ ਅਟੈਚ ਕੀਤੀ ਸੀ। ਉਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ।

Bikram singh majithiaBikram singh majithiaਦੱਸ ਦੇਈਏ ਕਿ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਰਿਟਾਇਰਮੈਂਟ ਦੇ ਦਿਨ ਚਾਰਜਸ਼ੀਟ ਕਰ ਦਿੱਤਾ ਗਿਆ। ਸੋਮਵਾਰ ਨੂੰ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ 'ਤੇ ਗੰਭੀਰ ਦੋਸ਼ ਲੱਗੇ ਹਨ ਕਿ ਸਾਲ 2015 'ਚ ਉਨ੍ਹਾਂ ਨੇ ਬੇਟੀ ਦੇ ਵਿਆਹ 'ਚ ਮਸ਼ਹੂਰ ਸਿੰਗਰ ਦਲਜੀਤ ਦੋਸਾਂਝ ਨੂੰ ਬੁਲਾਇਆ ਸੀ। ਦਲਜੀਤ ਨੂੰ ਪ੍ਰੋਗਰਾਮ ਲਈ ਦੋ ਲੱਖ ਰੁਪਏ ਫੀਸ ਦੇਣ ਦਾ ਮਾਮਲਾ ਵਿਭਾਗ 'ਚ ਚਰਚਾ ਦਾ ਵਿਸ਼ਾ ਸੀ ਕਿਉਂਕਿ ਅਜਿਹੇ ਪ੍ਰੋਗਰਾਮ ਦੀ ਮੋਟੀ ਫੀਸ ਲਈ ਜਾਂਦੀ ਹੈ। ਵਿਭਾਗ 'ਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਬੇਟੀ ਦਾ ਵਿਆਹ 2015 'ਚ ਹੋਇਆ ਸੀ ਅਤੇ ਹੁਣ ਛੇ ਸਾਲ ਬਾਅਦ ਵਿਭਾਗੀ ਐਕਸ਼ਨ ਕਿਉਂ ਲਿਆ ਗਿਆ।

ਇਹ ਵੀ ਪੜ੍ਹੋ: ਮੰਤਰੀ ਮੰਡਲ ਵੱਲੋਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ

Deputy Director Niranjan SinghDeputy Director Niranjan Singh

ਆਪਣੇ ਅਹੁਦੇ ਦੀ ਕੀਤੀ ਦੁਰਵਰਤੋਂ

ਇੰਫੋਰਸਮੈਂਟ ਡਾਇਰੈਕਟੋਰੇਟ ਦੀ ਵਿਭਾਗੀ ਜਾਂਚ ਮੁਤਾਬਕ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਉਸ ਸਮੇਂ ਗਾਇਕ ਦਲਜੀਤ ਵਿਰੁੱਧ ਤੁਰੰਤ ਐਕਸਚੇਂਜ ਮੈਨਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ ਤਾਂ ਉਸ ਵੇਲੇ ਉਹ ਅਸਿਸਟੈਂਟ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਇਸ ਲਈ ਸੈਂਟਰਲ ਸਿਵਲ ਸਰਵਿਸ (ਕੰਡਕਟ) ਰੂਲਸ 1964 ਤਹਿਤ ਇਹ ਕਾਰਵਾਈ ਕੀਤੀ ਗਈ ਹੈ।

Deputy Director Niranjan SinghDeputy Director Niranjan Singh

ਨਿਰੰਜਨ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ ਈ. ਡੀ. ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਕਿ ਉਨ੍ਹਾਂ ਨੇ ਆਪਣੇ ਖਾਤੇ ’ਚੋਂ ਗਾਇਕ ਦਲਜੀਤ ਸਿੰਘ ਨੂੰ 2 ਲੱਖ ਰੁਪਏ ਦਿੱਤੇ ਹਨ। ਨਿਰੰਜਨ ਸਿੰਘ ਨੇ ਕਿਹਾ ਕਿ ਦਲਜੀਤ ਸਿੰਘ ਨਾਲ ਜੁੜੀ ਜਾਂਚ ਉਨ੍ਹਾਂ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਹੀ ਕਿਸੇ ਦੂਜੇ ਨੂੰ ਟਰਾਂਸਫਰ ਹੋ ਚੁੱਕੀ ਸੀ। ਜੇਕਰ ਕੇਸ ਮੇਰੇ ਕੋਲ ਹੁੰਦਾ ਤਾਂ ਫਿਰ ਮੈਂ ਧੀ ਦੇ ਵਿਆਹ ਲਈ ਦਲਜੀਤ ਨੂੰ ਕਿਉਂ ਬੁੱਕ ਕਰਦਾ? ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਜਵਾਬ ਉਹ ਭੇਜ ਦੇਣਗੇ। 

Location: India, Punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement