ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਮਗਰਮੱਛ ਦੇ ਹੰਝੂ ਬਹਾਉਣੇ ਬੰਦ ਕਰੇ ਕਾਂਗਰਸ ਅਤੇ ਅਕਾਲੀ- ‘ਆਪ’
Published : Jun 2, 2022, 6:20 pm IST
Updated : Jun 2, 2022, 6:21 pm IST
SHARE ARTICLE
Malvinder Singh Kang
Malvinder Singh Kang

ਸੁਖਬੀਰ ਬਾਦਲ ਤੇ ਕੈਪਟਨ ਸਮੇਤ ਕਈ ਵਿਰੋਧੀ ਆਗੂਆਂ ਨੇ ਪਹਿਲਾਂ ਮੂਸੇਵਾਲ ਨੂੰ ਕਿਹਾ ਗੈਂਗਸਟਰ, ਹੁਣ ਕਰ ਰਹੇ ਨੇ ਹਮਦਰਦੀ ਦਾ ਡਰਾਮਾ: ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਗੰਦੀ ਰਾਜਨੀਤੀ ਕੀਤੀ ਹੈ। ਕੰਗ ਨੇ ਗਾਇਕ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਰਾਹੀਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ ਅਤੇ ਬਹੁਤ ਘੱਟ ਉਮਰ ’ਚ ਵੱਡੀ ਸਫ਼ਲਤਾ ਅਤੇ ਸ਼ੋਹਰਤ ਪ੍ਰਾਪਤ ਕੀਤੀ ਸੀ। ਅਜਿਹੀ ਪ੍ਰਸਿੱਧ ਸਖ਼ਸ਼ੀਅਤ ਦੀ ਮੌਤ ’ਤੇ ਰਾਜਨੀਤੀ ਕਰਨਾ ਬੇਹੱਦ ਨਿੰਦਣਯੋਗ ਹੈ।’

Malvinder Singh KangMalvinder Singh Kang

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਸਾਹਮਣੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਦੀਆਂ ਪੁਰਾਣੀਆਂ ਵੀਡੀਓਜ਼ ਪੇਸ਼ ਕੀਤੀਆਂ, ਜਿਨਾਂ ’ਚ ਇਹ ਸਾਰੇ ਆਗੂ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਦੱਸ ਰਹੇ ਹਨ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਇਹ ਆਗੂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਕਹਿੰਦੇ ਸਨ, ਪਰ ਹੁਣ ਉਸ ਦੀ ਮੌਤ ’ਤੇ ਹਮਦਰਦ ਬਣਨ ਦਾ ਡਰਾਮਾ ਕਰ ਰਹੇ ਹਨ।

Malvinder Singh KangMalvinder Singh Kang

ਮਲਵਿੰਦਰ ਸਿੰਘ ਕੰਗ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ ਅੱਜ ਗੈਂਗਸਟਰਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ, ਪਰ ਕੀ ਇਹਨਾਂ ਗੈਂਗਸਟਰਾਂ ਨੂੰ ਆਮ ਆਦਮੀ ਪਾਰਟੀ ਨੇ ਪੈਦਾ ਕੀਤਾ ਹੈ? ਪਿਛਲੀਆਂ ਸਰਕਾਰਾਂ ’ਚ ਰਹੇ ਭਿ੍ਰਸ਼ਟ ਆਗੂਆਂ ਨੇ ਆਪਣੇ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਇਹਨਾਂ ਨੂੰ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਇਹਨਾਂ ਗੈਂਗਸਟਰਾਂ ਨੂੰ ਜੜਾਂ ਤੋਂ ਖ਼ਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਸੂਬੇ ’ਚੋਂ ਕਰਾਇਮ, ਕਰੀਮੀਨਲ ਅਤੇ ਗੈਂਗਸਟਰ ਕਲਚਰ ਨੂੰ ਮਾਨ ਸਰਕਾਰ ਖ਼ਤਮ ਕਰਕੇ ਰਹੇਗੀ। ਪੰਜਾਬ ’ਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰਨ ਵਾਲਾ ਮਹੌਲ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਿ੍ਰੜ ਸਕੰਲਪ ਹੈ।  

Malvinder Singh KangMalvinder Singh Kang

ਕੰਗ ਨੇ ਕਿਹਾ, ‘‘ਮਾਨ ਸਰਕਾਰ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਸਾਰੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਸਖ਼ਤ ਸਜ਼ਾ ਦੇਵੇਗੀ। ਇੱਕ ਵੀ ਦੋਸ਼ੀ ਬਚ ਨਹੀਂ ਸਕੇਗਾ। ਸਰਕਾਰ ਨੇ ਹੱਤਿਆ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰ ਦਿੱਤਾ ਹੈ। ਐਸ.ਆਈ.ਟੀ, ਸਥਾਨਕ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਲਗਾਤਾਰ ਇਸ ਮਾਮਲੇ ਦੇ ਸਬੂਤ ਇੱਕਠੇ ਕਰ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਖ਼ੁੱਦ ਵੀ ਇਸ ਮਾਮਲੇ ਦੀ ਰਿਪੋਰਟ ਲੈ ਰਹੇ ਹਨ। ਜਲਦੀ ਹੀ ਸਬੂਤਾਂ ਨਾਲ ਸਾਰੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਦੇ ਨਾਂ ਸਾਮਹਣੇ ਆ ਜਾਣਗੇ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement