
Fazilka News: ਮਾਂ ਆਂਡੇ ਦੇਣ ਤੋਂ ਬਾਅਦ ਦੂਰ ਪਾਣੀ ਪੀਣ ਲਈ ਚਲੀ ਗਈ
Birds laid eggs shade water fazilka News: ਫਾਜ਼ਿਲਕਾ ਦੇ ਖੇਤਾਂ 'ਚ ਝੋਨੇ ਦੀ ਬੀਜਾਈ ਕਰਨ ਗਏ ਕਿਸਾਨ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਕਿਸਾਨ ਨੇ ਖੇਤ 'ਚ ਪੰਛੀ ਦੇ ਪਏ ਆਂਡਿਆਂ ਲਈ ਛਾਂ ਦਾ ਪ੍ਰਬੰਧ ਕੀਤਾ। ਤੇਜ਼ ਧੁੱਪ ਨੂੰ ਦੇਖ ਕੇ ਕਿਸਾਨ ਨੇ ਬੀਜਾਂ ਵਾਲਾ ਥੈਲਾ ਪਾੜਿਆ ਅਤੇ ਖੇਤ 'ਚ ਪੰਛੀਆਂ ਦੇ ਆਂਡੇ ਉਪਰ ਪਾ ਕੇ ਛਾ ਦਾ ਪ੍ਰਬੰਧ ਕੀਤਾ। ਆਂਡਿਆਂ ਅਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ।
ਇਹ ਵੀ ਪੜ੍ਹੋ:TarnTaran Accident News: ਤਰਨਤਾਰਨ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਂ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਹੋਈ ਮੌਤ
ਕਿਸਾਨ ਦਾ ਕਹਿਣਾ ਹੈ ਕਿ ਆਪਣੇ ਆਂਡਿਆਂ ਨੂੰ ਖੇਤ 'ਚ ਛੱਡ ਕੇ ਮਾਂ ਪੰਛੀ ਪਾਣੀ ਪੀਣ ਚਲੀ ਜਾਂਦੀ ਹੈ, ਜਿਸ ਲਈ ਉਸ ਨੇ ਪਾਣੀ ਵੀ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਇਹ ਪੰਛੀ ਖੇਤ 'ਚ ਵਾਪਸ ਆਇਆ ਅਤੇ ਇਸ ਛਾਂ 'ਚ ਆਪਣੇ ਆਂਡਿਆਂ ਦੀ ਰਾਖੀ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ: Mohali News: ਮੁਹਾਲੀ 'ਚ ਬੈਂਕ ਅਤੇ ਪ੍ਰਾਪਰਟੀ ਕਾਰੋਬਾਰੀ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ
ਜਾਣਕਾਰੀ ਦਿੰਦੇ ਹੋਏ ਪਿੰਡ ਮੌਜ਼ਮ ਦੇ ਕਿਸਾਨ ਸੰਦੀਪ ਕੰਬੋਜ ਨੇ ਦੱਸਿਆ ਕਿ ਉਸ ਦੀ ਕਰੀਬ 7 ਏਕੜ ਜ਼ਮੀਨ ਹੈ, ਜਿੱਥੇ ਉਹ ਅੱਜ ਭਿਆਨਕ ਗਰਮੀ 'ਚ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਪੰਛੀਆਂ ਦੇ ਆਂਡੇ ਖੇਤ ਵਿਚ 46 ਡਿਗਰੀ ਤਾਪਮਾਨ ਵਿੱਚ ਧੁੱਪ ਵਿਚ ਪਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਨ੍ਹਾਂ ਆਂਡਿਆਂ ਨੂੰ ਛਾਂ ਦੇਣ ਲਈ ਉਸ ਨੇ ਖੇਤ ਵਿੱਚ ਬੀਜੇ ਜਾ ਰਹੇ ਬੀਜਾਂ ਦੇ ਥੈਲੇ ਨੂੰ ਪਾੜਿਆ ਅਤੇ ਚਾਰ ਚੂਚਿਆਂ ਲਈ ਛਾਂ ਦ ਪ੍ਰਬੰਧ ਕਰਕੇ ਪੰਛੀਆਂ ਦੇ ਆਂਡਿਆਂ ਦੀ ਰਾਖੀ ਕੀਤੀ। ਸੰਦੀਪ ਕੰਬੋਜ ਦਾ ਕਹਿਣਾ ਹੈ ਕਿ ਨੇੜੇ-ਤੇੜੇ ਪਾਣੀ ਨਾ ਹੋਣ ਕਾਰਨ ਆਂਡੇ ਦੇਣ ਤੋਂ ਬਾਅਦ ਮਾਂ ਪੰਛੀ ਪਾਣੀ ਪੀਣ ਲਈ ਦੂਰ ਚਲੀ ਗਈ ਜਿਸ ਕਾਰਨ ਉਸ ਨੇ ਇੱਥੇ ਆਂਡਿਆਂ ਨੂੰ ਛਾਂ ਨਹੀਂ ਦਿੱਤੀ ਹੈ।
(For more Punjabi news apart from Birds laid eggs shade water fazilka News, stay tuned to Rozana Spokesman)