ਅਫਗਾਨਿਸਤਾਨ ਆਤਮਘਾਤੀ ਹਮਲੇ 'ਤੇ ਬੋਲੇ ਕੈਪਟਨ ਅਮਰਿੰਦਰ
Published : Jul 2, 2018, 11:45 am IST
Updated : Jul 2, 2018, 11:45 am IST
SHARE ARTICLE
Capt Amarinder speaks at Afghanistan's suicide attack
Capt Amarinder speaks at Afghanistan's suicide attack

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਹਮਲੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ, ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਹਮਲੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਫਗਾਨ ਰਾਸ਼ਟਰਪਤੀ ਨੂੰ ਮਿਲਣ ਗਏ ਸਿੱਖਾਂ ਦੇ ਪ੍ਰਤੀਨਿਧੀ ਮੰਡਲ ਅਤੇ ਹੋਰ ਲੋਕਾਂ ਉੱਤੇ ਆਈਐਸਆਈ ਦੁਆਰਾ ਕੀਤੇ ਗਏ ਭਿਆਨਕ ਹਮਲੇ ਦੀ ਪੂਰੀ ਤਰ੍ਹਾਂ ਨਾਲ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹੈ। ਉਨ੍ਹਾਂ ਨੇ ਸਾਰੇ ਸੰਸਾਰ ਭਾਈਚਾਰੇ ਨੂੰ ਅਨੁਰੋਧ ਕੀਤਾ ਕਿ ਅਤਿਵਾਦ ਦੀ ਇਨ੍ਹਾਂ ਖ਼ਤਰਨਾਕ ਤਾਕਤਾਂ ਦੇ ਖਿਲਾਫ ਇੱਕ ਸੁਰ ਵਿਚ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ।

captain amrinder singhCaptain amrinder singhਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਹਰ ਤਰੀਕੇ ਦੀ ਮਦਦ ਪ੍ਰਦਾਨ ਕਰੇਗੀ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। 
ਦੱਸ ਦਈਏ ਕਿ ਐਤਵਾਰ ਨੂੰ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਇੱਕ ਆਤਮਘਾਤੀ ਹਮਲੇ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਹੋਰ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। ਇੰਟਰਨੈਸ਼ਨਲ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਆਤਮਘਾਤੀ ਹਮਲੇ ਵਿਚ 10 ਸਿੱਖ ਭਾਈਚਾਰੇ ਦੇ ਲੋਕਾਂ ਦੀ ਵੀ ਮੌਤ ਹੋਈ ਹੈ। ਮਰਨ ਵਾਲਿਆਂ ਵਿਚ ਭਾਰਤੀ ਮੂਲ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਨਾਗਰਿਕ ਵੀ ਸ਼ਾਮਲ ਹਨ। 

ISISISISਮੀਡੀਆ ਰਿਪੋਰਟਸ ਦੇ ਮੁਤਾਬਕ, ਪੂਰਬੀ ਰਾਜਾਂ ਨਨਗਰਹਾਰ ਸੂਬੇ ਦੇ ਪੁਲਿਸ ਮੁਖੀ ਗੁਲਾਮ ਸਨਾਈ ਨੇ ਕਿਹਾ ਕਿ ਇਹ ਇਕ ਆਤਮਘਾਤੀ ਹਮਲਾ ਸੀ। ਜਿਸ ਵਿਚ ਹਮਲਾਵਰ ਨੇ ਅਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਸੀ। ਇਸ ਦੇ ਨਾਲ ਦੀ ਹੀ ਇਕ ਘਟਨਾ ਅਲਾਹਾਬਾਦ ਤੋਂ ਸਾਹਮਣੇ ਆਈ ਹੈ। ਜਿਸ ਵਿਚ ਇਕ ਨੌਜਵਾਨ ਨੂੰ ਉਸਦੇ ਵਟਸਐਪ ਦੇ ਜ਼ਰੀਏ ISIS ਦਾ ਮੈਸੇਜ ਪ੍ਰਾਪਤ ਹੋਏ ਹੈ। ਉਸ ਮੈਸਜ ਵਿਚ ਉਸਨੂੰ 5000 ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ ਜੇਕਰ ਉਹ ਭਾਰਤੀ ਖੂਫ਼ੀਆ ਏਜੰਸੀਆਂ ਦੀ ਜਾਣਕਾਰੀ ਦਿੰਦਾ ਹੈ ਤਾਂ।

Capt. Amrinder Singh TweetsCapt. Amrinder Singh Tweetsਕਿਸੇ ਨੂੰ ਖ਼ਬਰ ਕਰਨ ਜਾਂ ਉਨ੍ਹਾਂ ਦੀ ਗੱਲ ਨਾ ਮੰਨਣ ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫਿਲਹਾਲ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਨੇ ਤਿੰਨ ਵਾਰ ਅਪਣੇ ਆਪ ਨੂੰ ਗਰੁੱਪ ਵਿਚੋਂ ਲੈਫਟ ਕਰਵਾਇਆ ਪਰ ਫਿਰ ਵੀ ਹਰ ਵਾਰ ਉਸਨੂੰ ਗਰੁੱਪ ਵਿਚ ਜੋੜਿਆ ਗਿਆ। ਇਨਾ ਹੀ ਨਹੀਂ ਉਸਨੂੰ ਅਮਰੀਕਾ ਦੇ ਨੰਬਰ ਦੋ ਵਾਰ ਵਾਰ ਫ਼ੋਨ ਵੀ ਆਏ ਹਨ ਜਿਸ 'ਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ।

Capt. Amrinder SinghCapt. Amrinder Singhਅਤਿਵਾਦੀਆਂ ਦੇ ਹੌਂਸਲੇ ਐਨੇ ਵੱਧ ਗਏ ਹਨ ਕਿ ਹੁਣ ਹਜ਼ਾਰਾਂ ਮੀਲਾਂ ਦੂਰ ਬੈਠਿਆਂ ਨੇ ਵੀ ਅਪਣੇ ਨੈਟਵਰਕ ਕਾਇਮ ਕਰ ਲਏ ਹਨ। ਇਸ ਤਰਾਂ ਸੋਸ਼ਲ ਐਪਸ ਦੇ ਜ਼ਰੀਏ ਲੋਕਾਂ ਨੂੰ ਧਮਕਾਇਆ ਜਾਣਾ ਤੇ ਰਾਸ਼ਟਰੀ ਜਾਣਕਾਰੀਆਂ ਦਾ ਧਮਕੀ ਦੇਕੇ ਹਾਸਿਲ ਕਰਨਾ ਉਨ੍ਹਾਂ ਲਈ ਕਿੰਨਾ ਆਸਾਨ ਹੁੰਦਾ ਜਾ ਰਿਹਾ ਹੈ। ਲੋੜ ਹੈ ਅਤਿਵਾਦ ਦੇ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦੀ ਨਹੀਂ ਤਾਂ ਅਜਿਹੇ ਹਮਲਿਆਂ ਵਿਚ ਮਾਸੂਮਾਂ ਦੀ ਬਲੀ ਇਸੇ ਤਰ੍ਹਾਂ ਚੜ੍ਹਦੀ ਰਹੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement