
ਭੇਤਭਰੀ ਹਾਲਤ ਵਿਚ ਲਾਪਤਾ ਚਲੇ ਆ ਰਹੇ ਪਿਤਾ ਅਤੇ ਉਸਦੇ ਦੋ ਪੁੱਤਰਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਕੁਲਦੀਪ ਸਿੰਘ ....
ਫਤਿਹਗੜ੍ਹ ਸਾਹਿਬ, ਭੇਤਭਰੀ ਹਾਲਤ ਵਿਚ ਲਾਪਤਾ ਚਲੇ ਆ ਰਹੇ ਪਿਤਾ ਅਤੇ ਉਸਦੇ ਦੋ ਪੁੱਤਰਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਕੁਲਦੀਪ ਸਿੰਘ (40), ਉਸਦੇ ਪੁੱਤਰਾਂ ਤਨਵੀਰ (3) ਅਤੇ ਅਮਨਦੀਪ ਸਿੰਘ (10) ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕਾਰਪੈਂਟਰ ਦਾ ਕੰਮ ਕਰਦਾ ਸੀ।
ਜਦੋਂ ਉਸਦੀ ਪਤਨੀ ਕੰਮ 'ਤੇ ਗਈ ਹੋਈ ਸੀ ਤਾਂ ਕੁਲਦੀਪ ਸਿੰਘ ਆਪਣੇ ਦੋਵੇਂ ਬੱਚਿਆਂ ਨਾਲ 27 ਜੂਨ ਨੂੰ ਨਗਰ ਕੀਰਤਨ ਵਿਚ ਸ਼ਾਮਲ ਹੋਣ ਗਿਆ, ਪ੍ਰੰਤੂ ਜਦੋਂ ਕਾਫ਼ੀ ਸਮਾਂ ਲੰਘਣ ਬਾਅਦ ਬੱਚਿਆਂ ਸਮੇਤ ਵਾਪਸ ਘਰ ਨਾ ਪਹੁੰਚਿਆ ਤਾਂ ਉਸਦੀ ਭਾਲ ਰਿਸ਼ਤੇਦਾਰੀ ਅਤੇ ਹੋਰ ਥਾਂਵਾ 'ਤੇ ਕੀਤੀ ਗਈ ਪ੍ਰੰਤੂ ਕੁਝ ਪਤਾ ਨਹੀਂ ਲੱਗ ਸਕਿਆ। ਕਰਜ਼ੇ ਕਾਰਨ ਆਰਥਿਕ ਤੰਗੀ ਦੇ ਚੱਲਦੇ ਉਸਦਾ ਭਰਾ ਪ੍ਰੇਸ਼ਾਨ ਰਹਿੰਦਾ ਸੀ।
ਉਨ੍ਹਾਂ ਦਸਿਆ ਕਿ 28 ਜੂਨ ਨੂੰ ਸਵੇਰੇ ਪਿੰਡ ਬਾਗਸਿਕੰਦਰ ਨਹਿਰ ਕਿਨਾਰੇ ਉਸਦੇ ਭਰਾ ਦੀ ਸਕੂਟਰੀ ਖੜ੍ਹੀ ਮਿਲੀ ਅਤੇ ਤਿੰਨਾਂ ਦੀਆਂ ਚੱਪਲਾਂ ਵੀ ਨਾਲ ਹੀ ਪਈਆਂ ਸਨ ਜਿਨ੍ਹਾਂ ਦੀ ਨਹਿਰ ਵਿਚ ਭਾਲ ਜਾਰੀ ਸੀ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਅਤੇ ਉਸਦੇ ਛੋਟੇ ਪੁੱਤਰ ਤਨਵੀਰ ਦੀ ਲਾਸ਼ ਖਨੌਰੀ ਨਹਿਰ ਅਤੇ ਅਮਨਦੀਪ ਸਿੰਘ ਦੀ ਲਾਸ਼ ਘਨੌਰ ਤੋਂ ਮਿਲੀ।