
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਵੀਰ ਉਰਫ ਜੈਸੀ ਕਾਂਗੜ ਦੇ ਜਿਲਾ ਪ੍ਰੀਸ਼ਦ ਚੋਣਾਂ ਲੜਨ........
ਭਗਤਾ ਭਾਈ ਕਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਵੀਰ ਉਰਫ ਜੈਸੀ ਕਾਂਗੜ ਦੇ ਜਿਲਾ ਪ੍ਰੀਸ਼ਦ ਚੋਣਾਂ ਲੜਨ ਸਬੰਧੀ ਇਕ ਰੋਜਾਨਾ ਸਪੋਕਸਮੈਨ ਵਿੱਚ ਪ੍ਰਕਾਸ਼ਿਤ ਹੋਈ ਸਟੋਰੀ ਤੋਂ ਬਾਅਦ ਹਲਕੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਇੱਕ ਪਾਸੇ ਤਾਂ ਸ਼ੋਸਲ ਮੀਡਿਆ ਰਾਹੀਂ ਕਾਂਗਰਸੀ ਆਗੂਆਂ ਵਲੋਂ ਜੈਸੀ ਕਾਂਗੜ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਰੋਧੀਆਂ ਵਲੋ ਵੀ ਇਸ ਪੂਰੇ ਮੰਜਰ ਪਰ ਤਿੱਖੀ ਨਜਰ ਰੱਖੀ ਜਾ ਰਹੀ ਹੈ। ਜੇਕਰ ਗੱਲ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਵਲੋਂ ਵੀ ਰੰਗ ਦੇਖ ਖੇਡਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ
ਅਤੇ ਉਹ ਆਪਣੇ ਪੱਤੇ ਨੂੰ ਸਮੇਂ ਅਨੁਸਾਰ ਮੈਦਾਨ ਵਿੱਚ ਸੁੱਟਣ ਲਈ ਉਤਾਵਲੇ ਹਨ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਵੀ ਆਪਣੀ ਸਿਆਸੀ ਪਾਰੀ ਪੰਚਾਇਤੀ ਚੋਣਾਂ ਤੋਂ ਹੀ ਸ਼ੁਰੂ ਕੀਤੀ ਗਈ ਸੀ ਤੇ ਉਧਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਵੀ ਆਪਣੀ ਸਿਆਸੀ ਪਾਰੀ ਪੰਚਾਇਤੀ ਚੋਣਾਂ ਤੋਂ ਹੀ ਸ਼ੁਰੂ ਕੀਤੀ ਗਈ ਸੀ ਜਿਨਾਂ ਦਾ ਪੁੱਤਰ ਇਸ ਵੇਲੇ ਜਿਲਾ ਪ੍ਰੀਸ਼ਦ ਦਾ ਚੇਅਰਮੈਨ ਹੈ। ਗੁਰਪ੍ਰੀਤ ਸਿੰਘ ਮਲੂਕਾ ਭਾਵੇਂ ਹੀ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਹਨ ਪਰ ਆਉਣ ਵਾਲੇ ਸਮੇਂ ਵਿੱਚ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਕੀ ਵਾਪਰਦਾ ਹੈ
ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇਕਰ ਗੱਲ ਜੈਸੀ ਕਾਂਗੜ ਦੀ ਕੀਤੀ ਜਾਵੇ ਤਾਂ ਉਹ ਪਾਰਟੀ ਹਾਈਕਮਾਨ ਦਾ ਹੁਕਮ ਮੰਨਣ ਲਈ ਤਿਆਰ ਹਨ ਪਰ ਉਹ ਇਹ ਮੌਕਾ ਵੀ ਹੱਥੋਂ ਗੁਆਉਣਾ ਨਹੀਂ ਚਾਹੁੰਦੇਂ। ਉਧਰ ਜੇਕਰ ਗੁਰਪ੍ਰੀਤ ਮਲੂਕਾ ਚੋਣ ਲੜਦੇ ਹਨ ਤਾਂ ਇੱਕ ਵਾਰ ਫੇਰ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਰਗਾ ਨਜਾਰਾ ਦੇਖਣ ਨੂੰ ਮਿਲ ਸਕਦਾ ਹੈ ਭਾਵ ਛੋਟੇ ਕਾਂਗੜ ਦਾ ਮੁਕਾਬਲਾ ਛੋਟੇ ਮਲੂਕਾ ਦੀ ਆਪਸੀ ਸਿਆਸੀ ਪਾਰੀ ਦਾ ਨਜਾਰਾ ਹਲਕੇ ਦੇ ਲੋਕ ਵੇਖਣ ਲਈ ਮੁੜ ਉਤਾਵਲੇ ਨਜਰ ਆ ਰਹੇ ਹਨ।