ਟਕਸਾਲੀ ਦਲ ਢੀਂਡਸਾ ਸਮੇਤ ਸਮੁੱਚੇ ਟਕਸਾਲੀ ਤੇ ਅਕਾਲੀ ਨੇਤਾਵਾਂ ਨਾਲ ਏਕਤਾ ਲਈ ਤਿਆਰ
Published : Jul 2, 2020, 8:57 pm IST
Updated : Jul 2, 2020, 8:57 pm IST
SHARE ARTICLE
 Ranjit Singh Brahmpura
Ranjit Singh Brahmpura

ਕੋਈ ਸ਼ਰਤ ਨਹੀਂ ਰੱਖੀ, ਸਿਧਾਂਤਕ ਏਕਤਾ ਦਾ ਫਾਰਮੂਲਾ ਜ਼ਰੂਰ ਦਸਿਆ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਅਤੇ ਅਜਾਦ ਪੰਥਕ ਸੋਚ ਤਹਿਤ ਪੰਥ ਅਤੇ ਪੰਜਾਬ ਦੇ ਭਲੇ ਲਈ ਹਰੇਕ ਤਰ੍ਹਾਂ ਦਾ ਤਿਆਗ ਕਰਨ ਲਈ ਤਿਆਰ ਹਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ, ਡਾ. ਰਤਨ ਸਿੰਘ ਅਜਨਾਲਾ, ਰਵੀਇੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਵਰਗੇ ਕਈ ਟਕਸਾਲੀ ਪਰਵਾਰਾਂ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਤਾਲਮੇਲ ਬਿਠਾ ਕੇ  ਟਕਸਾਲੀ ਸੋਚ ਨੂੰ ਇਕੱਠਿਆਂ ਕਰਨ ਦਾ ਚਾਹਵਾਨ ਰਿਹਾ ਹੈ।

Ranjit Singh BrahmpuraRanjit Singh Brahmpura

ਉਨ੍ਹਾਂ ਕਿਹਾ ਸ. ਢੀਂਡਸਾ ਸਮੇਤ ਬਾਕੀ ਅਕਾਲੀ ਨੇਤਾਵਾਂ ਅਤੇ ਪੰਜਾਬ ਹਿਤੈਸ਼ੀਆਂ ਨਾਲ ਮਿਲ ਬੈਠ ਕੇ ਪੰਜਾਬ ਵਿਚ ਸਾਫ਼ ਸਪਸ਼ਟ ਤੀਜੀ ਧਿਰ ਬਣਾਉਣ ਦੇ ਚਾਹਵਾਨ ਹਾਂ। ਇਸ ਧਿਰ ਦੇ ਸਾਂਝੇ ਪਲੇਟਫ਼ਾਰਮ ਤੋਂ ਕਾਂਗਰਸ ਅਕਾਲੀ ਦਲ ਬਾਦਲ ਦੀਆਂ ਗ਼ਲਤ ਨੀਤੀਆਂ ਵਿਰੁਧ ਜੱਦੋ-ਜਹਿਦ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੂਰੀ ਤਰ੍ਹਾਂ ਸਰਗਰਮ ਹੈ ਇਸ ਦਲ ਨੂੰ ਭੰਗ ਕਰਨਾ ਜਾਂ ਕੋਈ ਹੋਰ ਦਲ ਬਣਾਉਣ ਵਰਗੀਆਂ ਕਿਆਸਰਾਈਆਂ ਮੀਡੀਆ ਦੇ ਇਕ ਹਿੱਸੇ ਦੀ ਬੇਬੁਨਿਆਦ ਮਨਘੜਤ ਉਪਜ ਸੀ।

Sukhdev Singh DhindsaSukhdev Singh Dhindsa

ਉਨ੍ਹਾਂ ਕਿਹਾ ਕਿ ਢੀਂਡਸਾ ਨਾਲ ਏਕਤਾ ਸਬੰਧੀ ਜੋ ਵਿਚਾਰਾਂ ਹੋਈਆਂ ਉਨ੍ਹਾਂ ਵਿਚ ਦਲੀਲਪੂਰਵਕ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਦੇ ਮੁੱਖ ਕਾਰਨ ਕੋਈ ਹਾਊਮੇ ਹੰਕਾਰ ਜਾ ਅੜੀ ਜਾਂ ਸ਼ਰਤ ਨਹੀਂ ਬਲਕਿ ਸਿਧਾਂਤਕ ਪਹਿਲੂ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਅਕਾਲੀ ਅਕਾਲੀ ਦਲ ਬਣੇ ਹੋਏ ਹਨ ਉਹ ਵਿਅਕਤੀਗਤ ਨਾਵਾਂ ਨਾਲ ਹੀ ਪ੍ਰਚਲਿਤ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਹਦ ਇੱਕੋ-ਇਕ ਜਥੇਬੰਦੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੂਲ ਭਾਵਨਾ ਨੂੰ ਦਰਸਾਉਂਦੀ ਹੈ।

Ratan Singh Ajnala and BrahmpuraRatan Singh Ajnala and Brahmpura

ਉਨ੍ਹਾਂ ਸਪੱਸ਼ਟ ਕੀਤਾ ਕਿ ਜਦ ਕਿਸੇ ਜਥੇਬੰਦੀ ਦਾ ਪ੍ਰਧਾਨ ਬਦਲਿਆ ਜਾਦਾ ਹੈ ਤਾਂ ਜਥੇਬੰਦਕ ਢਾਂਚੇ ਦਾ ਪੁਨਰਗਠਨ ਵੀ ਨਾਲ ਹੀ ਹੁੰਦਾ ਹੈ ਇਸ ਕਰ ਕੇ ਅਜਿਹੀ ਕੋਈ ਸ਼ਰਤ ਨਹੀਂ। ਮੈਂ ਅਜਿਹੀਆ ਖਬਰਾਂ ਦਾ ਸਖ਼ਤੀ ਨਾਲ ਖੰਡਨ ਕਰਦਾ ਹਾਂ ਜਿਸ ਵਿਚ ਮੇਰੇ ਜਾਂ ਮੇਰੇ ਸਾਥੀਆਂ ਵਲੋਂ ਕੋਈ ਅੜੀਅਲ ਵਤੀਰਾ ਨਹੀਂ। ਮੈਂ ਪੰਥਕ ਏਕਤਾ ਨੂੰ ਸਮਰਪਤ ਹਾਂ। ਇਸ ਏਕਤਾ ਲਈ ਬਹੁਤ ਹੀ ਸੋਚਵਾਨ ਸਿੱਖ ਵਿਦਿਵਾਨਾਂ ਦੀ ਰਾਏ ਨਾਲ ਮਜਬੂਤ ਹੱਲ ਕਢਿਆ ਜਾਵੇ।

Paramjit Sarna & Harwinder SarnaParamjit Sarna & Harwinder Sarna

ਅੱਜ ਉਨ੍ਹਾਂ ਦਾ ਇਹ ਬਿਆਨ ਪ੍ਰੈਸ ਨੂੰ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰ ਕੇ ਖ਼ਾਲਸਾ ਪੰਥ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤਾ ਗਿਆ ਸੀ ਤੇ ਇਸ ਦਲ ਦਾ ਮੂਲ ਸਰੂਪ 14 ਦਸੰਬਰ 1920 ਨੂੰ ਗਠਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਵਾਲਾ ਹੈ ਤੇ ਇਸ ਦੇ ਸਮੂਹ ਅਹੁਦੇਦਾਰ ਵਰਕਰ ਸਮਰਥਕ ਇਸ ਗੱਲ ਦੇ ਚਾਹਵਾਨ ਹਨ ਕਿ ਦਲ ਦੀ 100 ਸਾਲਾ ਵਰ੍ਹੇਗੰਢ ਮੌਕੇ ਖ਼ਾਲਸਾ ਪੰਥ ਨੂੰ 21 ਵੀ ਸਦੀ ਦੀਆ ਦਰਪੇਸ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੜੇ ਹੀ ਸਿਆਣਪ ਭਰੇ ਤਰੀਕਿਆਂ ਨਾਲ ਇਸ ਨੂੰ ਪਰਵਾਰਵਾਦ ਅਤੇ ਹੋਰ ਦੁਸ਼ਵਾਰੀਆਂ ਤੋਂ ਬਾਹਰ ਕੱਢ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement