
ਟਕਸਾਲੀ ਅਕਾਲੀ ਦਲ ਭੰਗ ਕਰਕੇ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਦਿਤਾ ਸੱਦਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਸੰਭਾਲਣ ਦੀ ਤਾਜ਼ਾ ਪੇਸ਼ਕਸ਼ ਸਿਰੇ ਤੋਂ ਅਸਵੀਕਾਰ ਕਰ ਦਿੱਤੀ ਹੈ।
Sukhdev Singh Dhindsa
ਸ. ਢੀਂਡਸਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਫ਼ੋਨ 'ਤੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਕਾਇਦਾ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਭੰਗ ਕਰ ਕੇ ਆਪਸੀ ਸਹਿਮਤੀ ਨਾਲ ਨਵੀਂ ਪਾਰਟੀ ਦੇ ਗਠਨ ਕਰਨ ਦੇ ਹੱਕ ਵਿਚ ਹਨ।
Ranjit Singh Brahmpura
ਦਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਢੀਂਡਸਾ ਨੂੰ ਨਵੀਂ ਪਾਰਟੀ ਬਣਾਉਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੀ ਪ੍ਰਧਾਨਗੀ ਸੰਭਾਲ ਲੈਣ ਦੀ ਪੇਸ਼ਕਸ਼ ਕੀਤੀ ਹੈ ਜਿਸ ਦੇ ਜਵਾਬ ਵਿਚ ਢੀਂਡਸਾ ਨੇ ਕਿਹਾ ਕਿ ਅਜਿਹੀ ਪੇਸ਼ਕਸ਼ ਕਦੇ ਵੀ ਸ਼ਰਤਾਂ ਸਹਿਤ ਦਿਤੀ ਜਾਂ ਸਵੀਕਾਰ ਕੀਤੀ ਨਹੀਂ ਜਾ ਸਕਦੀ।
Sukhdev Singh Dhindsa
ਉਨ੍ਹਾਂ ਕਿਹਾ ਕਿ ਹਰ ਅਹੁਦੇ ਦੀ ਇਕ ਮਰਿਆਦਾ ਅਤੇ ਵਿਧੀ ਵਿਧਾਨ ਹੁੰਦਾ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਬ੍ਰਹਮਪੁਰਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬਣਾਈ ਹੋਈ ਜਥੇਬੰਦੀ ਵੀ ਕਾਇਮ ਰਹੀ ਤੇ ਸ਼ਰਤਾਂ ਵੀ ਪੁਗਦੀਆਂ ਰਹਿਣ। ਢੀਂਡਸਾ ਨੇ ਕਿਹਾ ਕਿ ਅਜਿਹੀ ਪ੍ਰਧਾਨਗੀ ਦਾ ਕੋਈ ਤੁੱਕ ਨਹੀਂ ਬਣਦਾ। ਢੀਂਡਸਾ ਨੇ ਕਿਹਾ ਉਹ ਅਪਣਾ ਆਖ਼ਰੀ ਫ਼ੈਸਲਾ ਅਪਣੇ ਸਾਥੀਆਂ ਅਤੇ ਸਹਿਯੋਗੀਆਂ ਦੀ ਸਲਾਹ ਨਾਲ ਲੈਣਗੇ।
Sukhdev Dhindsa
ਦਸਣਯੋਗ ਹੈ ਕਿ ਹੁਣ ਤਕ ਮੰਨਿਆ ਜਾਂਦਾ ਰਿਹਾ ਹੈ ਕਿ ਢੀਂਡਸਾ ਟਕਸਾਲੀ ਅਕਾਲੀ ਦਲ ਖ਼ਾਸਕਰ ਇਸ ਦੀ ਲੀਡਰਸ਼ਿਪ ਨਾਲ ਚੱਟਾਨ ਵਾਂਗ ਖੜ੍ਹੇ ਹਨ। ਪਰ ਇਨ੍ਹਾਂ ਤਾਜ਼ਾ ਬਿਆਨਾਂ ਤੋਂ ਪੰਜਾਬ ਵਿਚ ਤੀਜੇ ਫ਼ਰੰਟ ਦੀ ਰਾਜਨੀਤੀ ਖਾਸ ਕਰ ਅਕਾਲੀ ਸਿਆਸਤ ਵਿਚ ਇਕ ਵਾਰ ਫਿਰ ਨਵੀਂ ਚਰਚਾ ਛਿੜ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।