ਭਾਰਤ ਵਿਚ ਆਈ ਨਵੀਂ ਵੈਕਸੀਨ 'ਜ਼ਾਇਕੋਵ-ਡੀ
Published : Jul 2, 2021, 6:57 am IST
Updated : Jul 2, 2021, 6:57 am IST
SHARE ARTICLE
image
image

ਭਾਰਤ ਵਿਚ ਆਈ ਨਵੀਂ ਵੈਕਸੀਨ 'ਜ਼ਾਇਕੋਵ-ਡੀ


ਬਿਨਾਂ ਟੀਕੇ ਦੇ ਲਗਣਗੇ ਤਿੰਨ ਡੋਜ਼

ਨਵੀਂ ਦਿੱਲੀ, 1 ਜੁਲਾਈ : ਭਾਰਤੀ ਕੰਪਨੀ ਜਾਇਡਸ ਕੈਡਿਲਾ ਨੇ ਅਪਣੀ ਕੋਰੋਨਾ ਵੈੱਕਸੀਨ 'ਜ਼ਾਇਕੋਵ-ਡੀ' ਲਈ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਤੋਂ ਐਂਮਰਜੈਂਸੀ ਵਰਤੋਂ ਲਈ ਮਨਜ਼ੂਰੀ ਮੰਗੀ ਹੈ | ਬੱਚਿਆਂ ਲਈ ਸੁਰੱਖਿਅਤ ਦੱਸੀ ਜਾ ਰਹੀ ਇਸ ਕੋਰੋਨਾ ਵੈਕਸੀਨ ਵਿਚ ਕੁਝ ਖ਼ਾਸ ਹੈ | ਇਹ ਪਹਿਲੀ ਪਾਲਸਿਮਡ ਡੀਐਨਏ ਵੈਕਸੀਨ ਹੈ | ਇਸ ਦੇ ਨਾਲ-ਨਾਲ ਇਸ ਨੂੰ  ਬਿਨਾਂ ਕਿਸੇ ਸੂਈ ਦੀ ਸਹਾਇਤਾ ਫ਼ਾਰਮੇਜੈਟ ਤਕਨੀਕ ਨਾਲ ਲਗਾਇਆ ਜਾ ਸਕਦਾ ਹੈ | ਜਿਸ ਨਾਲ ਸਾਈਡ ਇਫ਼ੈਕਟ ਦੇ ਖ਼ਤਰੇ ਘੱਟ ਹੋਣਗੇ |
  ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ 'ਜ਼ਾਇਕੋਵ-ਡੀ' ਦਾ ਤੀਜਾ ਪੜਾਅ ਟਰਾਇਲ ਕੀਤਾ ਗਿਆ ਹੈ | ਇਸ ਵਿਚ 28 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ | ਇਹ ਭਾਰਤ ਵਿਚ ਕਿਸੇ ਵੀ ਟੀਕੇ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਟ੍ਰਾਇਲ ਹੈ, ਇਸ ਦੇ ਨਤੀਜੇ ਵੀ ਤਸੱਲੀਬਖ਼ਸ਼ ਦੱਸੇ ਗਏ ਹਨ | ਦੂਜੀ ਕੋਰੋਨਾ ਲਹਿਰ ਦੌਰਾਨ ਦੇਸ਼ ਦੀਆਂ 50 ਕਲੀਨਿਕਲ ਸਾਈਟਾਂ 'ਤੇ ਟਰਾਇਲ ਕੀਤਾ ਗਿਆ ਸੀ | ਇਸ ਨੂੰ  ਡੈਲਟਾ ਵੇਰੀਐਂਟ 'ਤੇ ਵੀ ਪ੍ਰਭਾਵਸ਼ਾਲੀ ਦਸਿਆ ਜਾ ਰਿਹਾ ਹੈ | 
ਖੋਜ ਵਿਚ ਪਤਾ ਲੱਗਾ ਹੈ ਕਿ ਜਾਇਡਸ ਕੈਡਿਲਾ ਦੀ 'ਜ਼ਾਇਕੋਵ-ਡੀ' ਕੋਰੋਨਾ ਟੀਕਾ 12 ਤੋਂ 18 ਸਾਲ ਦੇ ਬੱਚਿਆਂ ਲਈ ਸੁਰੱਖਿਅਤ ਹੈ | ਇਹ ਫ਼ਾਰਮਾਜੈੱਟ ਸੂਈ ਰਹਿਤ ਤਕਨੀਕ ਦੀ ਮਦਦ ਨਾਲ ਲਾਗੂ ਕੀਤਾ ਜਾਵੇਗਾ | ਇਸ ਵਿਚ ਸੂਈ ਦੀ ਲੋੜ ਨਹੀਂ ਹੈ, ਬਿਨਾਂ ਸੂਈ ਵਾਲੇ ਇੰਜੈਕਸ਼ਨ ਵਿਚ ਦਵਾਈ ਭਰੀ ਜਾਂਦੀ ਹੈ, ਫਿਰ ਇਸ ਨੂੰ  ਇਕ ਮਸ਼ੀਨ ਵਿਚ ਲਗਾ ਕੇ ਬਾਂਹ ਤੇ ਲਗਾਇਆ ਜਾਂਦਾ ਹੈ | ਮਸ਼ੀਨ ਦੇ ਬਟਨ ਨੂੰ  ਦਬਾਉਣ ਨਾਲ ਟੀਕੇ ਦੀ ਦਵਾਈ ਸਰੀਰ ਦੇ ਅੰਦਰ ਪਹੁੰਚ ਜਾਂਦੀ ਹੈ | 
ਕੰਪਨੀ ਨੇ ਸਲਾਨਾ 10-12 ਕਰੋੜ ਖ਼ੁਰਾਕਾਂ ਬਣਾਉਣ ਦੀ ਗੱਲ ਕਹੀ ਹੈ | 'ਜ਼ਾਇਕੋਵ-ਡੀ' ਦੀਆਂ ਕੁੱਲ ਤਿੰਨ ਖ਼ੁਰਾਕਾਂ ਲੈਣੀਆਂ ਪੈਂਦੀਆਂ ਹਨ | ਤਿੰਨੋਂ ਖ਼ੁਰਾਕਾਂ ਸੂਈ ਤੋਂ ਬਿਨਾਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਨਾਲ ਸਾਈਡ ਇਫ਼ੈਕਟ ਹੋਣ ਦਾ ਵੀ ਡਰ ਨਹੀਂ ਰਹਿੰਦਾ |        (ਏਜੰਸੀ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement