RailOne Mobile App News: ਰੇਲ ਮੁਸਾਫ਼ਰਾਂ ਲਈ ‘ਰੇਲਵਨ ਮੋਬਾਈਲ ਐਪ’ ਲਾਂਚ, ਇਕੋ ਥਾਂ ਮਿਲਣਗੀਆਂ ਸਾਰੀਆਂ
Published : Jul 2, 2025, 9:52 am IST
Updated : Jul 2, 2025, 11:03 am IST
SHARE ARTICLE
‘RailOne Mobile App’ launched for rail passengers
‘RailOne Mobile App’ launched for rail passengers

RailOne Mobile App News: ਐਪ ਰਾਹੀਂ ਮਾਲ ਢੁਆਈ ਨਾਲ ਸਬੰਧਤ ਪੁੱਛ-ਪੜਤਾਲ ਦੀ ਸਹੂਲਤ ਵੀ ਮਿਲੇਗੀ।

‘RailOne Mobile App’ launched for rail passengers:  ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਗਲਵਾਰ ਨੂੰ ਰੇਲਵਨ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜੋ ਮੁਸਾਫ਼ਰਾਂ  ਨੂੰ ਟਿਕਟ ਬੁਕਿੰਗ, ਰੇਲ ਅਤੇ ਪੀ.ਐਨ.ਆਰ. ਪੁੱਛ-ਪੜਤਾਲ, ਯਾਤਰਾ ਯੋਜਨਾਬੰਦੀ, ਰੇਲ ਸਹਾਇਤਾ ਸੇਵਾਵਾਂ ਅਤੇ ਖਾਣੇ ਦੀ ਬੁਕਿੰਗ ਵਰਗੀਆਂ ਕਈ ਸੇਵਾਵਾਂ ਤਕ  ਆਸਾਨੀ ਨਾਲ ਪਹੁੰਚ ਪ੍ਰਾਪਤ ਕਰਨ ਵਿਚ ਮਦਦ ਕਰ ਸਕਦੀ ਹੈ।

ਵੈਸ਼ਣਵ ਨੇ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (ਸੀ.ਆਰ.ਆਈ.ਐਸ.) ਦੇ 40ਵੇਂ ਸਥਾਪਨਾ ਦਿਵਸ ਸਮਾਰੋਹ ਵਿਚ ਐਂਡਰਾਇਡ ਪਲੇਅ ਸਟੋਰ ਅਤੇ ਆਈ.ਓ.ਐਸ. ਐਪ ਸਟੋਰ ਪਲੇਟਫਾਰਮ ਦੋਹਾਂ  ਉਤੇ  ਉਪਲਬਧ ਐਪ ਦਾ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਰੇਲਵਨ ਐਪ ਮੁਸਾਫ਼ਰਾਂ ਦੀਆਂ ਸਾਰੀਆਂ ਜ਼ਰੂਰਤਾਂ ਲਈ ਇਕੋ ਥਾਂ ਮੌਜੂਦ ਹੋਣ ਵਾਲਾ ਹੱਲ ਹੈ। ਇਸ ਐਪ ਰਾਹੀਂ, ਮੁਸਾਫ਼ਰਾਂ ਨੂੰ ਹੇਠ ਲਿਖੀਆਂ ਸੇਵਾਵਾਂ ਤਕ ਆਸਾਨੀ ਨਾਲ ਪਹੁੰਚ ਪ੍ਰਾਪਤ ਹੁੰਦੀ ਹੈ: ਟਿਕਟਿੰਗ- ਰਿਜ਼ਰਵਡ, ਅਨਰਿਜ਼ਰਵਡ, ਪਲੇਟਫ਼ਾਰਮ ਟਿਕਟਾਂ; ਟਰੇਨ ਅਤੇ ਪੀ.ਐਨ.ਆਰ. ਪੁੱਛ-ਪੜਤਾਲ ; ਯਾਤਰਾ ਦੀ ਯੋਜਨਾਬੰਦੀ; ਰੇਲ ਸਹਾਇਤਾ ਸੇਵਾਵਾਂ; ਰੇਲ ਮੰਤਰਾਲੇ ਨੇ ਇਕ ਪ੍ਰੈਸ ਨੋਟ ’ਚ ਕਿਹਾ ਕਿ ਰੇਲ ਗੱਡੀ ’ਚ ਖਾਣੇ ਦੀ ਬੁਕਿੰਗ ਹੋਵੇਗੀ। ਇਸ ਤੋਂ ਇਲਾਵਾ ਮਾਲ ਢੋਆ-ਢੁਆਈ ਨਾਲ ਸਬੰਧਤ ਜਾਂਚ ਦੀਆਂ ਸਹੂਲਤਾਂ ਵੀ ਉਪਲਬਧ ਹਨ।  (ਪੀਟੀਆਈ)


(For more news apart from “‘RailOne Mobile App’ launched for rail passengers ,” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement