ਡਾਇਰੀਆਂ ਦੀ ਰੋਕਥਾਮ ਸਬੰਧੀ ਮੀਟਿੰਗ ਹੋਈ
Published : Aug 2, 2018, 1:32 pm IST
Updated : Aug 2, 2018, 1:32 pm IST
SHARE ARTICLE
During the meeting Municipal Corporation Officer
During the meeting Municipal Corporation Officer

ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਸ਼ਹਿਰ ਵਿਚ ਫੈਲੇ ਹੈਜੇ ਦੀ ਰੋਕਥਾਮ ਲਈ ਚੁੱਕੇ ਗਏ..............

ਹੁਸ਼ਿਆਰਪੁਰ :  ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਸ਼ਹਿਰ ਵਿਚ ਫੈਲੇ ਹੈਜੇ ਦੀ ਰੋਕਥਾਮ ਲਈ ਚੁੱਕੇ ਗਏ/ਜਾਣ ਵਾਲੇ ਕਦਮਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਕੌਂਸਲਰਾਂ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਇਸ ਤੋਂ ਉਪਰੰਤ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਸ਼ਹਿਰ ਵਿਚ ਫੈਲੇ ਡਾਇਰੀਆ ਦੀ ਰੋਕਥਾਮ ਸਬੰਧੀ ਨਗਰ ਨਿਗਮ ਵਲੋਂ ਕੀਤੇ ਗਏ ਪ੍ਰਬੰਧਾ ਸਬੰਧੀ ਅਤੇ ਨਿਗਮ ਵਲੋਂ ਇਸ ਸਬੰਧੀ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਪ੍ਰਬੰਧਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਨਗਰ ਨਿਗਮ ਵਲੋਂ ਮੀਟਿੰਗ ਦੌਰਾਨ ਡਾਇਰੀਆ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਨ ਉਪਰੰਤ ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਚਲਾਏ ਜਾ ਰਹੇ ਟਿਊਬਵੈਲਾਂ ਅਤੇ ਵਾਟਰ ਸਪਲਾਈ/ਸੀਵਰੇਜ਼ ਦੀਆਂ ਲਾਈਨਾਂ ਦੀ ਮੇਨਟੇਂਨੈਂਸ ਦਾ ਕੰਮ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਨੂੰ ਦੇਣ ਸਬੰਧੀ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਕਮਾਲਪੁਰ, ਸੁਭਾਸ਼ ਨਗਰ, ਗੋਕਲ ਨਗਰ, ਪ੍ਰੇਮਗੜ, ਸੁੰਦਰ ਨਗਰ, ਲਾਭ ਨਗਰ ਅਤੇ ਅਸਲਾਮਾਬਾਦ ਦੀਆਂ ਵਾਟਰ ਸਪਲਾਈ ਅਤੇ ਸੀਵਰੇਜ਼ ਦੀਆਂ ਪੁਰਾਣੀਆ ਪਾਈਪ ਲਾਈਨਾਂ

ਨੂੰ ਰਿਪਲੇਸ ਕਰਨ ਸਬੰਧੀ ਇਹਨਾਂ ਇਲਾਕਿਆਂ ਦਾ ਸੀਵਰੇਜ਼ ਬੋਰਡ ਸਰਵੇ ਕਰਨ ਉਪਰੰਤ ਪਾਈਪਾਂ ਰਿਪਲੇਸ/ਰਿਪੇਅਰ ਕਰਨ ਦਾ ਐਸਟੀਮੇਟ ਤਿਆਰ ਕਰਨ ਸਬੰਧੀ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਕਲੋਰੀਨ ਦੀਆਂ ਗੋਲੀਆਂ ਅਤੇ ਸੋਡੀਅਮ ਹਿਪੋਕਲੋਰਾਈਡ ਦੀ ਖਰੀਦ ਕਰਨ ਲਈ 2 ਲੱਖ ਰੁਪਏ ਦੀ ਪ੍ਰਵਾਨਗੀ ਹਾਊਸ ਵਲੋਂ ਦਿੱਤੀ ਗਈ। ਉਹਨਾਂ ਹੋਰ ਦੱਸਿਆ ਕਿ ਨਗਰ ਨਿਗਮ ਦੇ ਰਹਿੰਦੇ 37 ਟਿਊਬਵੈਲਾਂ ਤੇ ਡੋਜਰ ਅਤੇ ਲੋਹੇ ਦਾ ਪੈਨਲ ਬਾਕਸ ਕਲੋਰੀਨ ਦਾ ਕੰਮ ਕਰਵਾਉਣ ਲਈ ਪ੍ਰਵਾਨਗੀ ਵੀ ਹਾਊਸ ਵਲੋਂ ਦਿੱਤੀ ਗਈ।  

ਇਸ ਮੌਕੇ ਤੇ ਸਿਹਤ ਵਿਭਾਗ ਦੇ ਇੰਸਪੈਕਟਰ ਰਣਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਸਮੂਹ ਕੌਂਸਲਰਾਂ ਨੂੰ ਡਾਇਰੀਆ, ਹੈਜਾ, ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਓ ਲਈ ਸਾਵਧਾਨੀਆਂ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕੌਂਸਲਰਾਂ ਨੂੰ ਕਿਹਾ ਕਿ ਉਹ ਇਹਨਾਂ ਬਿਮਾਰੀਆਂ ਤੋਂ ਬਚਾਓ ਲਈ ਆਪਣੇ ਵਾਰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement