
ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸੈਲੂਨ ਚਲਾਉਣ ਵਾਲਾ ਇਕ ਨੌਜਵਾਨ ਲੜਕੀ ਨਾਲ ਕਈ ਮਹੀਨਿਆਂ...
ਲੁਧਿਆਣਾ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸੈਲੂਨ ਚਲਾਉਣ ਵਾਲਾ ਇਕ ਨੌਜਵਾਨ ਲੜਕੀ ਨਾਲ ਕਈ ਮਹੀਨਿਆਂ ਤੱਕ ਜਬਰ ਜਨਾਹ ਕਰਦਾ ਰਿਹਾ। ਇੰਨਾ ਹੀ ਨਹੀਂ ਮੁਲਜ਼ਮ ਲੜਕੀ ਨੂੰ ਆਪਣੇ ਨਾਲ ਜੀਜੇ ਦੇ ਘਰ ਚੰਡੀਗੜ੍ਹ ਲੈ ਗਿਆ ਜਿੱਥੇ ਉਸ ਨੇ ਇਕ ਮਹੀਨਾ ਛੇ ਦਿਨ ਤਕ ਲੜਕੀ ਨਾਲ ਬਲਾਤਕਾਰ ਕੀਤਾ। ਕਿਸੇ ਤਰੀਕੇ ਨਾਲ ਲੜਕੀ ਅੱਖ ਬਚਾ ਕੇ ਚੰਡੀਗੜ੍ਹ ਤੋਂ ਆਪਣੇ ਘਰ ਆਈ ਤੇ ਮਾਪਿਆਂ ਨੂੰ ਆਪ ਬੀਤੀ ਦੱਸੀ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਹਾਦੇਵ ਕਾਲੋਨੀ ਦੀ ਰਹਿਣ ਵਾਲੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਢੋਕਾ ਮੁਹੱਲੇ ਇਲਾਕੇ 'ਚ ਚਾਹ ਦੀ ਦੁਕਾਨ ਹੈ।
Rape Case
ਪਿਤਾ ਦਾ ਹੱਥ ਵਟਾਉਣ ਲਈ ਉਸ ਦੀ ਬੇਟੀ ਅਕਸਰ ਦੁਕਾਨ 'ਤੇ ਚਲੀ ਜਾਂਦੀ ਸੀ। ਚਾਹ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਮੁਲਜ਼ਮ ਚੰਦਰ ਸ਼ੇਖਰ ਦਾ ਸੈਲੂਨ ਹੈ। ਜਦੋਂ ਕਦੇ ਵੀ ਲੜਕੀ ਇਕੱਲੀ ਹੁੰਦੀ ਮੁਲਜ਼ਮ ਜ਼ਬਰਦਸਤੀ ਦੁਕਾਨ ਅੰਦਰ ਆ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜਨਾਹ ਕਰਦਾ ਸੀ। ਆਰੋਪੀ ਨੇ ਲੜਕੀ ’ਤੇ ਇਸ ਕਦਰ ਦਹਿਸ਼ਤ ਬਣਾਈ ਹੋਈ ਸੀ ਕਿ ਉਸ ਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ। ਜੂਨ ਮਹੀਨੇ ਮੁਲਜ਼ਮ ਲੜਕੀ ਨੂੰ ਸਮਰਾਲਾ ਚੌਂਕ ਤੋਂ ਬੱਸ 'ਚ ਬਿਠਾ ਕੇ ਚੰਡੀਗੜ੍ਹ ਆਪਣੇ ਜੀਜੇ ਦੇ ਘਰ ਲੈ ਗਿਆ।
Rape Case
ਜਿੱਥੇ ਉਸ ਨੇ ਇਕ ਮਹੀਨਾ ਛੇ ਦਿਨ ਤੱਕ ਲਗਾਤਾਰ ਲੜਕੀ ਨਾਲ ਬਲਾਤਕਾਰ ਕੀਤਾ। ਮੁਲਜ਼ਮ ਕੋਲੋਂ ਅੱਖ ਬਚਾ ਕੇ ਲੜਕੀ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚੀ ਤੇ ਆਪਣੇ ਮਾਪਿਆਂ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਉੱਪਰ ਢੋਕਾ ਮੁਹੱਲੇ ਦੇ ਵਾਸੀ ਮੁਲਜ਼ਮ ਚੰਦਰ ਸ਼ੇਖਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਕੇਸ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ