ਸਹੁਰਾ ਇੱਕਲੀ ਦੇਖ ਬਣਾਉਂਦਾ ਰਿਹੈ ਹਵਸ ਦਾ ਸ਼ਿਕਾਰ, ਨੂੰਹ ਨੇ ਦੱਸੀ ਪੂਰੀ ਗੱਲ
Published : May 13, 2019, 4:06 pm IST
Updated : May 13, 2019, 4:06 pm IST
SHARE ARTICLE
Rape Case
Rape Case

ਮਹਾਂਨਗਰ ‘ਚ ਪੁਲਿਸ ਨੇ ਬਲਾਤਕਾਰ ਦੇ 3 ਕੇਸ ਦਰਜ ਕੀਤੇ ਹਨ। ਪਾਸ਼ ਇਲਾਕੇ ਦੇ ਰਾਣੀ ਦਾ ਬਾਗ...

ਅੰਮ੍ਰਿਤਸਰ : ਮਹਾਂਨਗਰ ‘ਚ ਪੁਲਿਸ ਨੇ ਬਲਾਤਕਾਰ ਦੇ 3 ਕੇਸ ਦਰਜ ਕੀਤੇ ਹਨ। ਪਾਸ਼ ਇਲਾਕੇ ਦੇ ਰਾਣੀ ਦਾ ਬਾਗ ‘ਚ ਸਹੁਰੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਹੀ ਨੂੰਹ ਨਾਲ ਬਲਾਤਕਾਰ ਕੀਤਾ ਹੈ। ਰਾਣੀ ਦਾ ਬਾਗ ਵਿੱਚ ਨੇ ਦੱਸਿਆ ਕਿ ਉਸਦਾ ਵਿਆਹ 3 ਸਾਲ ਪਹਿਲਾਂ ਹੋਈਆ ਹੈ। ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਸਹੁਰੇ ਨੇ ਉਸਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਵਿਰੋਧ ਕੀਤਾ ਤਾਂ ਉਸਨੂੰ ਧਮਕੀਆਂ ਦਿੰਦੇ ਹੋਏ ਨਾਲ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਸਦਾ ਸਹੁਰਾ ਆਪਣੀ ਸ਼ਰਮਨਾਕ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਨ੍ਹਾਂ ਨੇ ਪੁਲਿਸ ‘ਚ ਸ਼ਿਕਾਇਤ ਕੀਤੀ।

ਥਾਣਾ ਕੈਂਟ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਚੌਂਕੀ ਰਾਣੀ ਦਾ ਬਾਗ ਦੀ ਇਨਚਾਰਜ ਸਬ-ਇੰਸਪੈਕਟਰ ਹਰਸਿਮਰਨਪ੍ਰੀਤ ਕੌਰ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਗੁਰੂ ਗੋਬਿੰਦ ਸਿੰਘ ਨਗਰ ‘ਚ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਸਾਹਿਲਪ੍ਰੀਤ ਨਿਵਾਸੀ ਗਲੀ ਪੇਂਚਾਂ ਵਾਲੀ ਮਕਬੂਲਪੁਰਾ ਮਹਿਤਾ ਰੋਡ ਨੇ ਉਸ ਨੂੰ ਅਪਣੇ ਪ੍ਰੇਮ ਜਾਲ ਵਿੱਚ ਫਸਾਇਆ ਅਤੇ ਵਿਆਹ ਦਾ ਦਿਲਾਸਾ ਲੇ ਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਸਨੇ ਵਿਆਹ ਕਰਨ ਲਈ ਕਿਹਾ ਤਾਂ ਮਨਾ ਕਰ ਦਿੱਤਾ। ਉਸ ਨੇ 28 ਮਾਰਚ ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ।

ਐਸੀਪੀ ਸਾਊਥ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਥਾਣਾ ਮਕਬੂਲਪੁਰਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਗੇਟ ਹਕੀਮਾਂ ਦੀ ਨਜਦੀਕ ਤੋਂ ਨਗਰ ਵਿੱਚ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ 2016 ਵਿੱਚ ਉਨ੍ਹਾਂ ਦੀ ਪਤਨੀ ਅਤੇ ਤੇਜਿੰਦਰਪਾਲ ਸਿੰਘ  ਉਰਫ ਸੈਂਡੀ ਨਿਵਾਸੀ ਦੋਬੁਰਜੀ ਇਸ ਸਮੇਂ ਨਿਵਾਸੀ ਅਕਾਸ਼ ਐਵੀ ਨਿਉ ਫਤਿਹਗੜ ਚੂੜੀਆਂ ਰੋਡ ਦੋਨਾਂ ਇਕੱਠੇ ਕਾਲਜ ਜਾਂਦੇ ਸਨ। ਸੈਂਡੀ ਨੇ ਮਾਲ ਰੋਡ ‘ਤੇ ਸਥਿਤ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਾਇਆ ਅਤੇ ਉਨ੍ਹਾਂ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਬਲੈਕਮੇਲ ਕਰਨ ਲੱਗਾ।

ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ। ਏਡੀਸੀਪੀ ਸਿਟੀ-ਟੂ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਸ਼ੀ ਦੇ ਵਿਰੁੱਧ ਥਾਣਾ ਸਿਵਲ ਲਾਇਨ ਵਿੱਚ ਬਲਾਤਕਾਰ ਅਤੇ ਬਲੈਕਮੇਲਿੰਗ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement