ਮਤਰੇਏ ਪਿਉ ਨੇ ਨਾਬਾਲਗ਼ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Published : Jun 23, 2019, 7:55 pm IST
Updated : Jun 23, 2019, 7:55 pm IST
SHARE ARTICLE
Girl raped by stepfather in Nakodar
Girl raped by stepfather in Nakodar

ਪੁਲਿਸ ਨੇ ਲੜਕੀ ਦਾ ਮੈਡੀਕਲ ਚੈਕਅੱਪ ਕਰਵਾਇਆ, ਜਿਸ 'ਚ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ

ਹੁਸ਼ਿਆਰਪੁਰ : ਨਕੋਦਰ ਸਦਰ ਥਾਣੇ ਅਧੀਨ ਆਉਂਦੇ ਇਕ ਪਿੰਡ 'ਚ ਇਕ ਕਲਯੁੱਗੀ ਪਿਤਾ ਵਲੋਂ ਅਪਣੀ ਨਾਬਾਲਗ਼ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਪਿਤਾ ਨੇ ਕਰੀਬ ਡੇਢ ਮਹੀਨੇ ਤਕ ਅਪਣੀ 8ਵੀਂ ਜਮਾਤ 'ਚ ਪੜ੍ਹਦੀ ਨਾਬਾਲਗ਼ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪਿਤਾ ਦੀ ਹੈਵਾਨੀਅਤ ਬਾਰੇ ਉਸ ਸਮੇਂ ਪਤਾ ਲੱਗਾ ਕਿ ਜਦੋਂ ਬੇਟੀ ਬੀਮਾਰ ਰਹਿਣ ਲੱਗੀ। ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ 'ਤੇ ਕਲਯੁੱਗੀ ਪਿਤਾ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

Rape with 3 year old girlRape

ਸ਼ਿਕਾਇਤ ਕਰਤਾ ਬੱਚੀ ਦੀ ਮਾਂ ਨੇ ਦਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦੀ ਹੈ। ਸਾਲ 2002-03 'ਚ ਉਸ ਦਾ ਵਿਆਹ ਜਲੋਰ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪਿੰਡ ਕਲੋਹਾ ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਹੋਇਆ ਸੀ। ਕੋਈ ਬੱਚਾ ਨਾ ਹੋਣ ਕਾਰਨ ਉਸ ਨੇ ਅਪਣੇ ਮੋਗਾ ਵਾਸੀ ਭਰਾ ਵਿਕਰਮ ਦੀ ਬੇਟੀ ਨੂੰ ਗੋਦ ਲਿਆ ਸੀ। ਸਾਲ 2015 'ਚ ਉਸ ਦਾ ਜਲੋਰ ਸਿੰਘ ਨਾਲ ਤਲਾਕ ਹੋ ਗਿਆ ਅਤੇ ਉਸ ਦਾ ਦੂਜਾ ਵਿਆਹ ਕੁਲਦੀਪ ਸਿੰਘ ਪੁੱਤਰ ਕੇਵਲ ਸਿੰਘ ਦੇ ਨਾਲ ਹੋ ਗਿਆ।

Rape Case in JalandharRape

ਉਸ ਨੇ ਦਸਿਆ ਕਿ ਉਹ ਅਪਣੀ ਗੋਦ ਲਈ ਹੋਈ ਬੇਟੀ ਨਾਲ ਅਪਣੇ ਸਹੁਰੇ ਰਹਿਣ ਲੱਗੀ। ਗਰਮੀ ਦੀਆਂ ਛੁੱਟੀਆਂ ਹੋਣ ਕਾਰਨ 15 ਜੂਨ ਨੂੰ ਉਹ ਅਪਣੀ ਬੇਟੀ ਨੂੰ ਨਾਨਕੇ ਮੋਗਾ ਛੱਡ ਆਈ। ਨਾਣਕੇ 'ਚ ਉਸ ਦੀ ਬੇਟੀ ਬੀਮਾਰ ਹੋ ਗਈ ਅਤੇ ਪੁੱਛਣ 'ਤੇ ਬੇਟੀ ਨੇ ਕਿਹਾ ਕਿ ਜਦੋਂ ਸੰਦੀਪ ਕੌਰ ਘਰ ਨਹੀਂ ਹੁੰਦੀ ਸੀ ਤਾਂ ਉਸ ਦਾ ਮਤਰੇਆ ਪਿਉ ਕੁਲਦੀਪ ਸਿੰਘ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਦਾ ਸੀ। ਉਥੇ ਹੀ ਪੁਲਿਸ ਨੇ ਲੜਕੀ ਦਾ ਮੈਡੀਕਲ ਚੈਕਅੱਪ ਕਰਵਾਇਆ, ਜਿਸ 'ਚ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਕੁਲਦੀਪ ਸਿੰਘ ਵਿਰੁਧ ਧਾਰਾ 376-ਏ ਅਤੇ 506 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement