ਕੋਵਿਡ ਗ੍ਰਸਤ ਕੈਦੀਆਂ ਲਈ 6 ਵਿਸ਼ੇਸ਼ ਜੇਲਾਂ ਤਿਆਰ : ਰੰਧਾਵਾ
Published : Aug 2, 2020, 7:59 am IST
Updated : Aug 2, 2020, 7:59 am IST
SHARE ARTICLE
Sukhjinder Singh Randhawa
Sukhjinder Singh Randhawa

ਗੁਰਦਾਸਪੁਰ ਤੇ ਮਾਲੇਰਕੋਟਲਾ ਜੇਲ 'ਚ ਲੈਵਲ-1 ਕੋਵਿਡ ਕੇਅਰ ਸੈਂਟਰ ਬਣਾਏ

ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਨਵੇਂ ਕੈਦੀਆਂ ਲਈ 6 ਜੇਲਾਂ ਨੂੰ ਵਿਸ਼ੇਸ਼ ਜੇਲਾਂ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਜੇਲਾਂ ਨੂੰ ਕੋਵਿਡ ਦੇ ਮਰੀਜ਼ ਕੈਦੀਆਂ ਦੇ ਇਲਾਜ ਲਈ ਲੈਵਲ-1 ਕੋਵਿਡ ਕੇਅਰ ਸੈਂਟਰ ਵਜੋਂ ਐਲਾਨ ਦਿਤਾ ਹੈ। ਇਹ ਖੁਲਾਸਾ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।

ਸ. ਰੰਧਾਵਾ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਵਿਰੁਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਮਿਸ਼ਨ ਫ਼ਤਿਹ' ਮੁਹਿੰਮ ਤਹਿਤ ਜੇਲ ਵਿਭਾਗ ਨੇ ਵੀ ਪੂਰੀ ਕਮਰ ਕਸੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਛੇ ਜੇਲਾਂ ਨੂੰ ਨਵੇਂ ਕੈਦੀਆਂ ਲਈ ਏਕਾਂਤਵਾਸ ਜੇਲਾਂ ਵਿਚ ਤਬਦੀਲ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਬਰਨਾਲਾ ਤੇ ਪੱਟੀ ਜੇਲ ਨੂੰ ਏਕਾਂਤਵਾਸ ਜੇਲਾਂ ਵਿਚ ਤਬਦੀਲ ਕੀਤਾ ਗਿਆ ਸੀ। ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਬਠਿੰਡਾ, ਪਠਾਨਕੋਟ, ਲੁਧਿਆਣਾ ਤੇ ਮਹਿਲਾ ਜੇਲ ਲੁਧਿਆਣਾ ਨੂੰ ਵਿਸ਼ੇਸ਼ ਜੇਲਾਂ ਐਲਾਨਦਿਆਂ ਨਵੇਂ ਕੈਦੀਆਂ ਦੇ ਏਕਾਂਤਵਾਸ ਲਈ ਰਾਖਵਾਂ ਰੱਖ ਦਿਤਾ ਹੈ।

PhotoPhoto

ਜੇਲ ਮੰਤਰੀ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਹਰ ਨਵੇਂ ਕੈਦੀ ਨੂੰ ਪਹਿਲਾ ਇਨ੍ਹਾਂ ਜੇਲਾਂ ਵਿਚ ਭੇਜਿਆ ਜਾਂਦਾ ਹੈ ਜਿਥੇ ਇਨ੍ਹਾਂ ਦੀ ਪੂਰੀ ਸਕਰੀਨਿੰਗ ਤੋਂ ਬਾਅਦ 14 ਦਿਨਾਂ ਦੇ ਏਕਾਂਤਵਾਸ ਉਤੇ ਰਖਿਆ ਜਾਂਦਾ ਹੈ। ਇਸ ਤੋਂ ਬਾਅਦ ਟੈਸਟਿੰਗ ਕਰਵਾਉਣ ਉਪਰੰਤ ਠੀਕ ਪਾਏ ਜਾਣ ਵਾਲੇ ਕੈਦੀਆਂ ਨੂੰ ਸੰਗਰੂਰ ਜੇਲ ਭੇਜਿਆ ਜਾਂਦਾ ਹੈ ਜਿਥੇ ਉਨ੍ਹਾਂ ਨੂੰ ਐਹਤਿਆਤ ਵਜੋਂ 14 ਦਿਨ ਹੋਰ ਏਕਾਂਤਵਾਸ ਉਤੇ ਰਖਿਆ ਜਾਂਦਾ ਹੈ। ਇਸ ਉਪਰੰਤ ਠੀਕ ਕੈਦੀਆਂ ਨੂੰ ਬਾਕੀ ਜੇਲਾਂ ਵਿਚ ਸਮਰੱਥਾ ਅਨੁਸਾਰ ਸ਼ਿਫਟ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement