
Amritsar News : ਤੇਜ਼ਧਾਰ ਹਥਿਆਰਾਂ ਨਾਲ ਗੁਆਂਢੀਆਂ ਨੇ ਨੌਜਵਾਨ ਨੂੰ ਵੱਢਿਆ : ਰਿਸ਼ਤੇਦਾਰ, ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਡੇਢ ਸਾਲ ਦੀ ਛੱਡ ਗਿਆ ਬੱਚੀ
Amritsar News in Punjabi : ਅੰਮ੍ਰਿਤਸਰ ਦੇ ਇਸਲਾਮਾਬਾਦ 'ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦਿਨ ਦਿਹਾੜੇ ਘਰ ’ਚ ਵੜ ਕੇ ਨੌਜਵਾਨ ਦਾ ਕਤਲ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਵਿੱਕੀ (39) ਆਪਣੇ ਪਿੱਛੇ ਪਤਨੀ ਤੇ ਡੇਢ ਸਾਲ ਦੀ ਬੱਚੀ ਛੱਡ ਗਿਆ ਹੈ।
ਇਸ ਮੌਕੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿੱਕੀ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਗੁਆਂਢੀਆਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿੱਕੀ ਨੇ ਚੀਕਾਂ ਮਾਰੀਆਂ ਪ੍ਰੰਤੂ ਗੁਆਂਢ ’ਚ ਡੀਜੇ ਲੱਗੇ ਹੋਣ ਕਾਰਨ ਉਸ ਦੀ ਆਵਾਜ਼ ਸੁਣਾਈ ਤੱਕ ਨਹੀਂ ਦਿੱਤੀ । ਉਨ੍ਹਾਂ ਨੇ ਗੁਆਂਢੀਆਂ 'ਤੇ ਕਤਲ ਕਰਨ ਦਾ ਇਲਜ਼ਾਮ ਲਗਾਏ ਹਨ।
ਮੌਕੇ ’ਤੇ ਪਹੁੰਚੀ ਪੁਲਿਸ ਜਾਂਚ ’ਚ ਜੁਟੀ ਹੋਈ ਹੈ।
(For more news apart from Young man murdered by entering house in broad daylight in Amritsar News in Punjabi, stay tuned to Rozana Spokesman)