ਹਮਲੇ ਦੌਰਾਨ ਚਾਰ ਨੌਜਵਾਨ ਜ਼ਖਮੀ
ਲੁਧਿਆਣਾ: ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਖੰਨਾ ਅਤੇ ਉਸ ਦੇ ਸਾਥੀਆਂ ’ਤੇ ਫ਼ਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਚਾਰ ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਚੋਣ ਨਤੀਜੇ ਆਉਣ ਤੋਂ ਬਾਅਦ ਧੰਨਵਾਦ ਰੈਲੀ ਕੱਢੀ ਜਾ ਰਹੀ ਸੀ। ਕਾਂਗਰਸ ਦੇ ਸਾਬਕਾ ਸਰਪੰਚ ’ਤੇ ਫ਼ਾਇਰਿੰਗ ਦੇ ਇਲਜ਼ਾਮ ਲਾਏ ਗਏ ਹਨ। ਹਮਲੇ ਦੌਰਾਨ 15 ਤੋਂ 20 ਕੀਤੇ ਫ਼ਾਇਰ ਕੀਤੇ ਗਏ।
