ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ : 5ਵਾਂ ਮੈਗਾ ਰੁਜ਼ਗਾਰ ਮੇਲਾ 9 ਤੋਂ 30 ਸਤੰਬਰ 
Published : Sep 2, 2019, 7:43 pm IST
Updated : Sep 2, 2019, 7:43 pm IST
SHARE ARTICLE
2.10 lakh Jobs on offer in private sector : Charanjit Singh Channi
2.10 lakh Jobs on offer in private sector : Charanjit Singh Channi

ਪ੍ਰਾਈਵੇਟ ਖੇਤਰ 'ਚ 2.10 ਲੱਖ ਨੌਕਰੀਆਂ ਅਤੇ ਇੱਕ ਲੱਖ ਨੌਜਵਾਨਾਂ ਲਈ ਸਵੈ-ਰੋਜ਼ਗਾਰ ਲਈ ਕਰਜ਼ੇ ਦੀ ਕੀਤੀ ਜਾਵੇਗੀ ਪੇਸ਼ਕਸ਼ : ਚੰਨੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ 9 ਤੋਂ 30 ਸਤੰਬਰ 2019 ਤਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਾਏ ਜਾਣਗੇ। ਇਨ੍ਹਾਂ ਮੇਲਿਆਂ ਵਿਚ ਪ੍ਰਾਈਵੇਟ ਖੇਤਰ ’ਚ 2.10 ਲੱਖ ਨੌਕਰੀਆਂ ਦੀ ਪੇਸ਼ਕਸ਼ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਕਰਜ਼ੇ ਦੀ ਸਹੂਲਤ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਜ ਇਥੇ ਪੰਜਾਬ ਭਵਨ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਇਹ ਰੁਜ਼ਗਾਰ ਮੇਲੇ ਹਰੇਕ ਜ਼ਿਲੇ ਵਿਚ ਅਤੇ ਸੂਬੇ ਭਰ ਵਿਚ ਕੁੱਲ 82 ਥਾਵਾਂ ’ਤੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਅਕਤੂਬਰ ਨੂੰ ਰੋਪੜ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ।

2.10 lakh Jobs on offer in private sector : Charanjit Singh Channi2.10 lakh Jobs on offer in private sector : Charanjit Singh Channi

ਰੁਜ਼ਗਾਰ ਉੱਤਪਤੀ ਮੰਤਰੀ ਨੇ ਦੱਸਿਆ ਕਿ 5ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ ਇਕ ਵਿਸ਼ੇਸ਼ ਉਪਰਾਲੇ ਦੇ ਤਹਿਤ 18 ਸਤੰਬਰ ਨੂੰ ਆਈ.ਐਸ.ਬੀ. ਮੁਹਾਲੀ ਵਿਖੇ ਉੱਚ-ਪੱਧਰੀ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 25 ਬੁਹ-ਕੌਮੀ ਕੰਪਨੀਆਂ ਵਲੋਂ 3 ਤੋਂ 9 ਲੱਖ ਰੁਪਏ ਦੇ ਪੈਕੇਜ ਵਾਲੀਆਂ 800 ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ। ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਜਲਦ ਹੀ 1 ਲੱਖ ਸਰਕਾਰੀ ਨੌਕਰੀਆਂ ਲਈ ਭਰਤੀ ਕਰੇਗੀ ਅਤੇ ਇਹਨਾਂ ਅਸਾਮੀਆਂ ਦੀ ਭਰਤੀ ਲਈ ਕਾਰਵਾਈ ਬੜੀ ਤੇਜੀ ਨਾਲ ਚੱਲ ਰਹੀ ਹੈ।

2.10 lakh Jobs on offer in private sector : Charanjit Singh Channi2.10 lakh Jobs on offer in private sector : Charanjit Singh Channi

ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲ਼ਾਂ ਮੌਜੂਦਾ ਸਰਕਾਰ ਵਲੋਂ ਚਾਰ ਸੂਬਾ ਪੱਧਰੀ ਤੇ ਇੱਕ ਕੌਮਾਂਤਰੀ ਪੱਧਰ ਦੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮੌਜੂਦਾ ਕਾਰਜਕਾਲ ਦੌਰਾਨ ਸਾਲ 2017 ਤੋਂ ਹੁਣ ਤੱਕ, 8 ਲੱਖ ਤੋਂ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਵਿੱਚ ਰੋਜ਼ਗਾਰ/ਸਵੈ ਰੋਜ਼ਗਾਰ ਦਿੱਤਾ ਗਿਆ ਹੈ। ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਥਿੰਦ, ਰੋਜ਼ਗਾਰ ਉੱਤਪਤੀ ਵਿਭਾਗ ਦੀ ਵਧੀਕ ਡਾਇਰੈਕਟਰ ਰਾਜਦੀਪ ਕੌਰ, ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਮੋਹਨਬੀਰ ਸਿੰਘ ਸਿੱਧੂ ਸਮੇਤ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

2.10 lakh Jobs on offer in private sector : Charanjit Singh Channi2.10 lakh Jobs on offer in private sector : Charanjit Singh Channi

5ਵੇਂ ਰੁਜ਼ਗਾਰ ਮੇਲਿਆਂ ਸਬੰਧੀ ਜਾਣਕਾਰੀ :
ਅੰਮ੍ਰਿਤਸਰ - ਸਰਕਾਰੀ ਆਈ.ਟੀ.ਆਈ ਅਜਨਾਲਾ, ਸਰਕਾਰੀ ਆਈ.ਟੀ.ਆਈ ਲੋਪੋਕੇ, ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ, ਸਰਕਾਰੀ ਪੌਲੀ ਟੈਕਨਿਕ ਕਾਲਜ ਛੇਹਰਟਾ, ਸਰਕਾਰੀ ਆਈ.ਟੀ.ਆਈ., ਰੱਈਆ।
ਬਰਨਾਲਾ - ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ।
ਬਠਿੰਡਾ - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਡੱਬਵਾਲੀ ਰੋਡ, ਬਠਿੰਡਾ, ਗੁਰੂ ਕਾਸੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਡੀਬੀਈਈ ਦਫਤਰ ਬਿਲਡਿੰਗ, ਚਿਲਡਰਨ ਪਾਰਕ ਨੇੜੇ, ਬਠਿੰਡਾ।
ਫਰੀਦਕੋਟ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਕੋਟਕਪੂਰਾ, ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ।
ਫ਼ਤਿਹਗੜ੍ਹ ਸਾਹਿਬ- ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ, ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ, ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਗਗੜ, ਕੋਰਡੀਆ ਕਾਲਜ, ਫਤਿਹਗੜ ਸਾਹਿਬ।

2.10 lakh Jobs on offer in private sector : Charanjit Singh Channi2.10 lakh Jobs on offer in private sector : Charanjit Singh Channi

ਫ਼ਾਜ਼ਿਲਕਾ - ਸਰਕਾਰੀ ਆਈ.ਟੀ.ਆਈ., ਫਾਜ਼ਿਲਕਾ, ਮਹਾਰਾਜਾ ਅਗਰਸੈਨ ਆਈ.ਟੀ.ਆਈ ਅਬੋਹਰ, ਸਰਕਾਰੀ ਆਈ.ਟੀ.ਆਈ., ਜਲਾਲਾਬਾਦ।
ਫਿਰੋਜ਼ਪੁਰ - ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ, ਦੇਵ ਸਮਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ, ਸਹੀਦ ਭਗਤ ਸਿੰਘ ਰਾਜ ਤਕਨੀਕੀ ਕੈਂਪਸ ਫਿਰੋਜ਼ਪੁਰ, ਸਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕੰਸਟੀਚੁਏਂਟ ਕਾਲਜ ਮੋਹਨ ਦਹੀਥਾਰ, ਸਰਕਾਰੀ ਕਾਲਜ, ਜੀਰਾ।
ਗੁਰਦਾਸਪੁਰ - ਬੇਅੰਤ ਕਾਲਜ ਆਫ ਕਾਲਜ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਗੁਰਦਾਸਪੁਰ, ਆਈ ਕੇ ਗੁਜਰਾਲ ਪੀਟੀਯੂ, ਖੇਤਰੀ ਕੈਂਪਸ ਬਟਾਲਾ, ਗੋਲਡਨ ਕਾਲਜ ਆਫ ਇੰਜੀਨੀਅਰਿੰਗ ਟੈਕਨੋਲੋਜੀ ਗੁਰਦਾਸਪੁਰ, ਐਸਐਸਐਮ, ਕਾਲਜ ਦੀਨਾਨਗਰ।
ਹੁਸ਼ਿਆਰਪੁਰ - ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਰਿਆਤ ਬਾਹਰਾ ਇੰਸਟੀਚਿਊਟ ਆਫ ਟੈਕਨਾਲੋਜੀ, ਸਰਕਾਰੀ ਆਈ.ਟੀ.ਆਈ., ਤਲਵਾੜਾ
ਜਲੰਧਰ - ਸੀ.ਟੀ. ਗਰੁੱਪ ਆਫ ਇੰਸਟੀਚਿਊਟ, ਸ਼ਾਹਪੁਰ ਕੈਂਪਸ, ਜਲੰਧਰ, ਸਰਕਾਰੀ ਆਈ.ਟੀ.ਆਈ., ਮਹਿਤਪੁਰ, ਨਕੋਦਰ, ਡੀ.ਏ.ਵੀ.ਆਈ.ਈ.ਟੀ. ਕਾਲਜ, ਜਲੰਧਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ, ਡੀ.ਆਈ.ਸੀ., ਜਲੰਧਰ
ਕਪੂਰਥਲਾ - ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਜੀ ਐਨ ਏ ਯੂਨੀਵਰਸਿਟੀ ਫਗਵਾੜਾ, ਕਪੂਰਥਲਾ, ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਕਪੂਰਥਲਾ
ਲੁਧਿਆਣਾ - ਸਰਕਾਰੀ ਆਈ.ਟੀ.ਆਈ., ਗਿੱਲ ਰੋਡ, ਗੁਲਜਾਰ ਗਰੁੱਪ ਆਫ ਇੰਸਟੀਚਿਊਟ, ਖੰਨਾ, ਸਰਕਾਰੀ ਆਈ.ਟੀ.ਆਈ. (ਮਹਿਲਾ) ਸਮਰਾਲਾ, ਸਰਕਾਰੀ ਸ. ਸ. ਜਗਰਾਉਂ, ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨੋਲੋਜੀ, ਰਿਸ਼ੀ ਨਗਰ, ਲੁਧਿਆਣਾ
ਮਾਨਸਾ - ਰਾਇਲ ਗਰੁੱਪ ਆਫ ਕਾਲਜ, ਬੋਰਾਵਾਲ, ਸ਼ਿਵ ਸ਼ਕਤੀ ਸਮੂਹ ਆਫ ਕਾਲਜ, ਭੀਖੀ
ਮੋਗਾ - ਸਰਕਾਰੀ ਆਈ.ਟੀ.ਆਈ., ਮੋਗਾ
ਪਠਾਨਕੋਟ - ਅਮਨ ਭੱਲਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਕੋਟਲੀ, ਆਈ.ਟੀ.ਆਈ. (ਲੜਕੇ), ਪਠਾਨਕੋਟ, ਸ੍ਰੀ ਸਾਈ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਬਧਾਨੀ
ਪਟਿਆਲਾ - ਆਈ.ਟੀ.ਆਈ. (ਲੜਕੇ), ਪਟਿਆਲਾ, ਪੋਲੀਟੈਕਨਿਕ (ਵੂਮੈਨ), ਪਟਿਆਲਾ, ਆਈ.ਟੀ.ਆਈ., ਰਾਜਪੁਰਾ (ਲੜਕੇ)
ਰੂਪਨਗਰ - ਆਈ.ਟੀ.ਆਈ.ਭੱਦਲ, ਗਲੋਬਲ ਇੰਜੀਨੀਅਰਿੰਗ ਕਾਲਜ, ਕਾਹਨਪੁਰ ਖੂਈ, ਅਨੰਦਪੁਰ ਸਾਹਿਬ, ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ, ਬੇਲਾ, ਐਸ.ਜੀ.ਪੀ.ਸੀ ਖਾਲਸਾ ਕਾਲਜ, ਅਨੰਦਪੁਰ ਸਾਹਿਬ, ਸਰਕਾਰੀ ਹਾਈ ਸਕੂਲ, ਨੂਰਪੁਰ ਬੇਦੀ, ਸਰਕਾਰੀ ਕਾਲਜ, ਨੰਗਲ, ਸਰਕਾਰੀ ਕਾਲਜ ਰੂਪਨਗਰ।
ਸੰਗਰੂਰ - ਅਨੰਦ ਪੈਲੇਸ, ਭਵਾਨੀਗੜ, ਦੇਸ਼ ਭਗਤ ਕਾਲਜ, ਬਰਡਵਾਲ (ਧੂਰੀ), ਰਾਮਗੜੀਆ ਭਵਨ, ਪੋਹੀਰ ਰੋਡ ਅਹਿਮਦਗੜ, ਅਨਾਜ ਮੰਡੀ, ਮੂਨਕ, ਸਰਕਾਰੀ ਕਾਲਜ ਮਲੇਰਕੋਟਲਾ, ਸਹੀਦ ਊਧਮ ਸਿੰਘ ਕਾਲਜ, ਸੁਨਾਮ, ਕੇ.ਸੀ.ਟੀ. ਫਤਿਹਗੜ ਸੰਗਰੂਰ, ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਿੜਬਾ, ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਸੰਗਰੂਰ।
ਸ੍ਰੀ ਮੁਕਤਸਰ ਸਾਹਿਬ - ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਡਰਾਈਵਿੰਗ ਸਕਿੱਲ, ਮਾਹੂਆਣਾ, ਮਲੋਟ, ਗੁਰੂ ਤੇਗ ਬਹਾਦੁਰ ਖਾਲਸਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਛਾਪਿਆਂਵਾਲੀ, ਮਲੋਟ।, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਮਾਤਾ ਮਿਸਰੀ ਦੇਵੀ, ਡੀ.ਏ.ਵੀ. ਕਾਲਜ, ਗਿੱਦੜਬਾਹਾ
ਐਸ.ਏ.ਐਸ.ਨਗਰ - ਸੀ.ਜੀ.ਸੀ ਲਾਂਡਰਾਂ, ਐਸ.ਵੀ.ਆਈ.ਟੀ., ਬਨੂੜ, ਆਈ.ਟੀ.ਆਈ. (ਡਬਲਯੂ) ਫੇਜ -5 ਮੁਹਾਲੀ, ਸਰਕਾਰੀ ਕਾਲਜ, ਡੇਰਾਬੱਸੀ, ਸਰਕਾਰੀ ਕਾਲਜ, ਫੇਜ਼.-6, ਮੁਹਾਲੀ, ਖਾਲਸਾ ਕਾਲਜ, ਮੁਹਾਲੀ
ਐਸ.ਬੀ.ਐਸ ਨਗਰ - ਆਈਟੀਆਈ (ਲੜਕੇ), ਨਵਾਂ ਸ਼ਹਿਰ, ਰਿਆਤ ਗਰੁੱਪ ਆਫ ਇੰਸਟੀਚਿਊਟ, ਰੇਲਮਾਜਰਾ, ਐਸ ਬੀ ਐਸ ਨਗਰ
ਤਰਨ ਤਾਰਨ- ਮਾਈ ਭਾਗੋ ਨਰਸਿੰਗ ਕਾਲਜ, ਤਰਨਤਾਰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement