ਵਿਦੇਸ਼ਾਂ 'ਚ ਸਿੱਖਾਂ ਉਤੇ ਹਮਲੇ ਹੋਣਾ ਭਾਰਤ ਦੀਆਂ ਖੂਫ਼ੀਆਂ ਏਜੰਸੀਆਂ ਦੀ ਸਾਜ਼ਿਸ਼: ਟਿਵਾਣਾ
Published : Sep 2, 2020, 12:57 am IST
Updated : Sep 2, 2020, 12:57 am IST
SHARE ARTICLE
image
image

ਵਿਦੇਸ਼ਾਂ 'ਚ ਸਿੱਖਾਂ ਉਤੇ ਹਮਲੇ ਹੋਣਾ ਭਾਰਤ ਦੀਆਂ ਖੂਫ਼ੀਆਂ ਏਜੰਸੀਆਂ ਦੀ ਸਾਜ਼ਿਸ਼: ਟਿਵਾਣਾ

ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਸਿਆਸੀ, ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਵਿਦੇਸ਼ਾਂ ਵਿਚ ਸਿੱਖਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਾਂ ਤੇ ਹੋ ਰਹੇ ਹਮਲੇ ਭਾਰਤ ਦੀਆਂ ਖੁਫ਼ੀਆਂ ਏਜੰਸੀਆਂ ਦੀ ਸਾਜ਼ਿਸ਼ ਦਾ ਵੱਡਾ ਹਿੱਸਾ ਹਨ।
 ਉਨ੍ਹਾਂ ਕਿਹਾ ਕਿ ਜਦੋਂ ਤੋਂ ਸਿੱਖ ਕੌਮ ਦੀ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਉੱਠੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਆਵਾਜ਼ ਬਾਹਰਲੇ ਮੁਲਕਾਂ ਦੀਆਂ ਪਾਰਲੀਮੈਟਾਂ, ਹਕੂਮਤਾਂ ਦੀਆਂ ਬਰੂਹਾ ਤੇ ਪਹੁੰਚ ਚੁੱਕੀ ਹੈ ਅਤੇ ਯੂ.ਐਨ.ਓ. ਵਰਗੀ ਕੌਮਾਂਤਰੀ ਸੰਸਥਾਂ ਵਿਚ ਵੀ ਦਾਖਲ ਹੋ ਚੁੱਕੀ ਹੈ ਅਤੇ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਆਣਾ ਸਟੇਟ ਕਾਇਮ ਕਰਨ ਲਈ ਤੱਤਪਰ ਹੋ ਚੁੱਕੀ ਹੈ । ਸ. ਟਿਵਾਣਾ ਨੇ ਕਿਹਾ ਕਿ ਸਿੱਖ ਦੇ ਮਨ-ਆਤਮਾ ਵਿਚ ਖ਼ਾਲਸਾਈ ਝੰਡੇ, ਬੂੰਗਿਆਂ ਨੂੰ ਝੂਲਦੇ ਰਹਿਣ ਦੀ ਇੱਛਾ ਪ੍ਰਗਟ ਹੋ ਚੁੱਕੀ ਹੈ, ਤਦ ਮੌਜੂਦਾ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੇ ਅਪਣੀਆਂ ਖੂਫ਼ੀਆਂ ਏਜੰਸੀਆਂ ਰਾਹੀ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਿੱਖਾਂ ਉਤੇ ਹਮਲੇ ਕਰਨ ਅਤੇ ਸਾਡੀ ਸਾਨੋ-ਸੌਕਤ ਅਤੇ ਵਖਰੀ ਅਣਖੀਲੀ ਪਹਿਚਾਣ ਨੂੰ ਪ੍ਰਗਟ ਕਰਨ ਵਾਲੇ 'ਖ਼ਾਲਸਾਈ ਝੰਡੇ' ਤੋਂ ਹੁਕਮਰਾਨਾਂ ਦੀ ਨੀਦ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਬਾਹਰਲੇ ਮੁਲਕਾਂ ਵਿਚ ਜੋ ਸਿੱਖ ਅਪਣੀਆ ਗੱਡੀਆਂ, ਕਾਰਾਂ ਜਾਂ ਅਪਣੇ ਘਰਾਂ ਉਤੇ ਖ਼ਾਲਸਾਈ ਝੰਡੇ ਲਹਿਰਾਕੇ ਅਪਣੀਆਂ ਭਾਵਨਾਵਾਂ ਨੂੰ ਪ੍ਰਗਟਾਂ ਰਹੇ ਹਨ, ਉਨ੍ਹਾਂ ਉਤੇ ਅਜਿਹੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ।


ਦੇਸ਼ਾਂ ਅਤੇ ਵਿਦੇਸ਼ਾਂ ਵਿਚ ਸਿੱਖਾਂ ਉਤੇ ਹੋਣ ਵਾਲੇ ਹਮਲਿਆਂ ਵਿਚ


ਉਨ੍ਹਾਂ ਕਿਹਾ ਕਿ ਬੀਤੇ ਕਲ ਅਮਰੀਕਾ ਦੇ ਕੈਲੇਫ਼ੋਰਨੀਆ ਵਿਖੇ ਇਕ ਸਿੱਖ ਨੌਜਵਾਨ ਸ. ਬਲਜੀਤ ਸਿੰਘ ਜਿਸ ਨੇ ਅਪਣੀ ਗੱਡੀ ਉਤੇ ਖ਼ਾਲਿਸਤਾਨ ਦੇ ਪੋਸਟਰ ਲਗਾਏ ਹੋਏ ਸਨ ਅਤੇ ਖ਼ਾਲਸਾਈ ਝੰਡਾ ਝੁਲਾਇਆ ਹੋਇਆ ਸੀ, ਉਸ ਉਤੇ 5 ਹਰਿਆਣਵੀਆ ਨੇ ਜਿਸ ਤਰ੍ਹਾਂ ਹਮਲਾ ਕੀਤਾ ਹੈ, ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੀ ਰੋਇਲ ਕੈਨੇਡੀਅਨ ਮੌਟਿਡ ਪੁਲਿਸ ਵੱਲੋਂ ਸਿੱਖਾਂ ਉਤੇ ਹਮਲਾ ਕਰਨ ਜਾ ਰਹੇ ਹਿੰਦੂਤਵੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆਂ ਦੀਆਂ ਖੂਫੀਆ ਏਜੰਸੀਆਂ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਖ਼ਾਲਿਸਤਾਨੀ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਹਿੱਤ ਅਜਿਹੇ ਹਮਲੇ ਕਰਵਾ ਰਹੀਆ ਹਨ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਬਾਹਰਲੀਆ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਹਕੂਮਤਾਂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਜੋ ਵੀ ਅਜਿਹਾ ਅਨਸਰ ਉਨ੍ਹਾਂ ਦੀ ਜਮਹੂਰੀਅਤ ਅਤੇ ਕਾਨੂੰਨੀ ਨਿਯਮਾਂ ਨੂੰ ਤੋੜਨ ਦੀ ਕਾਰਵਾਈ ਕਰਦਾ ਹੈ ਉਨ੍ਹਾਂ ਵਿਰੁੱਧ ਫ਼ੌਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਕਿ ਇੰਡੀਆਂ ਦੇ ਹੁਕਮਰਾਨ ਜਿਵੇਂ ਇੰਡੀਆਂ ਵਿਚ ਗੈਰ ਕਾਨੂੰਨੀ ਤਰੀਕੇ ਅਰਾਜਕਤਾ ਫੈਲਾ ਰਹੇ ਹਨ, ਬਾਹਰਲੇ ਮੁਲਕਾਂ ਵਿਚ ਇਹ ਕਾਮਯਾਬ ਨਾ ਹੋ ਸਕਣ ਅਤੇ ਉਥੇ ਦੀ ਆਜ਼ਾਦੀ ਅਤੇ ਨਿਰੱਪਖਤਾ ਕਾਇਮ ਰਹਿ ਸਕੇ ।“
 ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆ ਦੀ ਆਸਟ੍ਰੇਲੀਆ ਵਿਚ ਵੀ ਖਬਰ ਆਈ ਹੈ ਅਤੇ ਬਾਕੀ ਹੋਰ ਯੂਰਪਿੰਨ ਮੁਲਕਾਂ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਇੰਡੀਅਨ ਖੂਫੀਆ ਏਜੰਸੀਆਂ ਅਜਿਹੇ ਦੁੱਖਦਾਇਕ ਅਤੇ ਗੈਰ ਕਾਨੂੰਨੀ ਅਮਲਾਂ ਨੂੰ ਅੰਜਾਮ ਦੇ ਸਕਦੀਆ ਹਨ । ਇਸ ਲਈ ਇਨ੍ਹਾਂ ਮੁਲਕਾਂ ਵਿਚ ਵਿਚਰਨ ਵਾਲੇ ਸਿੱਖ ਅਤੇ ਕਾਰੋਬਾਰੀ ਸਿੱਖਾਂ ਨੂੰ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਅਪੀਲ ਹੈ ਅਤੇ ਜਿਵੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹੁਕਮ ਕੀਤਾ ਹੈ ਕਿ 'ਭੈ ਕਹੁ ਕੋ ਦੇਤਿ ਨਾ, ਨਾ ਭੈ ਮਾਨਤਿ ਆਨਿ' ਦੇ ਅਨੁਸਾਰ ਅਸੀਂ ਨਾ ਕਿਸੇ ਤਾਕਤ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ । ਲੇਕਿਨ ਅਜਿਹੇ ਸਾਜ਼ਿਸਕਾਰੀਆ ਤੋਂ ਆਪਣੀ ਸਰੀਰਕ ਹਿਫਾਜਤ ਲਈ ਜਿਥੇ ਚੁਕੱਨੇ ਰਹਿਣਾ ਹੈ, ਉਥੇ ਆਪੋ-ਆਪਣੇ ਇਲਾਕਿਆ ਵਿਚ ਸਮੂਹਿਕ ਤੌਰ ਤੇ ਫੋਨ ਅਤੇ ਹੋਰ ਸੰਚਾਰ ਸਾਧਨਾਂ ਰਾਹੀ ਉਥੋ ਦੀ ਹਕੂਮਤ, ਪੁਲਿਸ ਅਤੇ ਨਿਜਾਮ ਨਾਲ ਸੰਪਰਕ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਹੈ ਤਾਂ ਕਿ ਜਿਥੇ ਵੀ ਇਹ ਇੰਡੀਅਨ ਏਜੰਸੀਆ ਆਪਣੇ ਕੱਟੜਵਾਦੀ ਹਿੰਦੂਆਂ ਰਾਹੀ ਅਜਿਹੇ ਗੈਰ ਕਾਨੂੰਨੀ ਅਮਲ ਕਰਨ ਉਨ੍ਹਾਂ ਨੂੰ ਤੁਰੰਤ ਦਬੋਚਕੇ ਕਾਨੂੰਨ ਹਵਾਲੇ ਕੀਤਾ ਜਾਵੇ । ਤਾਂ ਜੋ ਉਥੋ ਦੀਆਂ ਹਕੂਮਤਾਂ ਅਜਿਹੇ ਅਨਸਰਾਂ ਨੂੰ ਕਾਨੂੰਨੀ ਵਿਵਸਥਾ ਖਰਾਬ ਕਰਨ ਦੀ ਬਦੌਲਤ ਸਜਾਵਾਂ ਦੇ ਸਕਣ ਅਤੇ ਇਨ੍ਹਾਂ ਮੁਲਕਾਂ ਦੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇ ।

ਸ. ਟਿਵਾਣਾ ਨੇ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਇੰਡੀਆ ਦੇ ਹੁਕਮਰਾਨਾਂ ਨੂੰ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ 1947 ਤੋਂ ਪਹਿਲੇ ਸਿੱਖ ਕੌਮ ਨਾਲ ਹਿੰਦੂ ਆਗੂਆਂ ਵੱਲੋਂ ਕੀਤੇ ਗਏ ਵਾਅਦੇ-ਬਚਨ ਅਨੁਸਾਰ 'ਕੋਸੋਵੋ' ਦੀ ਤਰ੍ਹਾਂ ਬਿਨ੍ਹਾਂ ਕਿਸੇ ਤਰ੍ਹਾਂ ਦਾ ਖੂਨ ਦਾ ਕਤਰਾ ਵਹਾਏ ਜਾਂ ਸਮਾਜ ਵਿਚ ਅਰਾਜਕਤਾ ਫਿਲਾਉਣ ਤੋਂ ਬਿਨ੍ਹਾਂ ਸਿੱਖ ਕੌਮ ਨੂੰ ਕਾਉਮਨਿਸਟ-ਚੀਨ, ਇਸਲਾਮਿਕ-ਪਾਕਿਸਤਾਨ ਤੇ ਹਿੰਦੂ-ਇੰਡੀਆ ਦੇ ਵਿਚਕਾਰ ਬਤੌਰ ਬਫਰ ਸਟੇਟ ਦੇ ਆਜਾਦ ਖਿੱਤੇ ਵਾਲਾ ਇਲਾਕਾ ਦੇ ਕੇ ਆਪਣਾ ਬਚਨ ਪੂਰਾ ਕੀਤਾ ਜਾਵੇ ਅਤੇ ਦੋਵੇ ਸਮੇਂ ਆਪਣੀ ਅਰਦਾਸ ਵਿਚ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਮਾਨਸਿਕ ਤਸੱਦਦ ਅਤੇ ਕਿਸੇ ਤਰ੍ਹਾਂ ਜਲੀਲ ਕਰਨ ਤੋਂ ਬਿਨ੍ਹਾਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਆਜਾਦੀ ਨਾਲ ਵਿਚਰਨ ਦੀ ਖੁੱਲ੍ਹ ਦਿੱਤੀ ਜਾਵੇ । ਤਾਂ ਜੋ ਇੰਡੀਆ ਦੇ ਹੁਕਮਰਾਨਾਂ ਦੀਆਂ ਬਜਰ ਗੁਸਤਾਖੀਆ ਦੀ ਬਦੌਲਤ ਜੋ ਇੰਡੀਆ ਅਤਿ ਬਦਤਰ ਹਾਲਾਤਾਂ ਵੱਲ ਵੱਧ ਰਿਹਾ ਹੈ ਅਤੇ ਇੰਡੀਆ ਦੇ ਚਾਰੇ ਪਾਸਿਓ ਨੇਪਾਲ, ਚੀਨ, ਪਾਕਿਸਤਾਨ, ਭੁਟਾਨ, ਬਰਮਾ, ਸ੍ਰੀਲੰਕਾ, ਬੰਗਲਾਦੇਸ਼ ਆਦਿ ਵੱਲੋਂ ਇਲਾਕਿਆ ਨੂੰ ਲੈਕੇ ਖਿੱਚੋਤਾਣ ਵੱਧਦੀ ਜਾ ਰਹੀ ਹੈ ਅਤੇ ਸਰਹੱਦਾਂ ਤੇ ਵੱਡਾ ਖਤਰਾ ਬਣਿਆ ਹੋਇਆ ਹੈ, ਇਸ ਸਥਿਤੀ ਨੂੰ ਕਾਬੂ ਰੱਖਣ ਲਈ ਇਹ ਜਰੂਰੀ ਹੈ ਕਿ ਸਿੱਖ ਕੌਮ ਵਿਚ ਉਤਪੰਨ ਹੋ ਚੁੱਕੀ ਬੇਚੈਨੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਸੰਤੁਸਟ ਕੀਤਾ ਜਾਵੇ ਅਤੇ ਅਜਿਹੀਆ ਸਿੱਖਾਂ ਉਤੇ ਹਮਲੇ ਕਰਨ ਦੀਆਂ ਸਾਜ਼ਿਸਾਂ ਤੋਂ ਤੋਬਾ ਕੀਤੀ ਜਾਵੇ । ਕਿਉਂਕਿ ਜਦੋਂ ਸਿੱਖ ਕੌਮ ਕਿਸੇ ਨਿਸਾਨੇ ਜਾਂ ਮਿਸਨ ਨੂੰ ਠਾਣ ਲੈਦੀ ਹੈ ਤਾਂ ਇੰਡੀਆ ਦੇ ਮੁਤੱਸਵੀ ਹੁਕਮਰਾਨ ਜਾਂ ਉਨ੍ਹਾਂ ਦੀਆਂ ਅਤਿ ਸਰਮਨਾਕ ਸਾਜਿਸਾਂ ਸਿੱਖ ਕੌਮ ਦੇ ਬੁਲੰਦ ਹੌਸਲਿਆ ਨੂੰ ਕਤਈ ਵੀ ਨਾ ਤਾਂ ਘੱਟ ਕਰ ਸਕਣਗੀਆ ਅਤੇ ਨਾ ਹੀ ਸਾਨੂੰ ਆਪਣੇ ਮਿਸਨ ਦੀ ਪ੍ਰਾਪਤੀ ਵਿਚ ਕਿਸੇ ਤਰ੍ਹਾਂ ਦੀਆਂ ਰੁਕਾਵਟਾ ਬਣ ਸਕਣਗੀਆ । ਉਨ੍ਹਾਂ ਕਿਹਾ ਕਿ ਬਿਹਤਰ ਇਹੀ ਹੋਵੇਗਾ ਕਿ ਉਹ ਬਾਹਰਲੇ ਮੁਲਕਾਂ ਵਿਚ ਸਿੱਖਾਂ ਉਤੇ ਕੀਤੇ ਜਾਣ ਵਾਲੇ ਹਮਲਿਆ ਦੀ ਅਣਮਨੁੱਖੀ ਕਾਰਵਾਈਆ ਬੰਦ ਕਰਕੇ ਸਿੱਖ ਕੌਮ ਦੇ ਖੋਹੇ ਗਏ ਵਿਧਾਨਿਕ, ਕਾਨੂੰਨੀ, ਇਖਲਾਕੀ, ਸਮਾਜਿਕ ਹੱਕਾਂ ਨੂੰ ਬਹਾਲ ਕਰਕੇ ਕੌਮਾਂਤਰੀ ਪੱਧਰ ਤੇ ਮਨਫੀ ਹੁੰਦੀ ਜਾ ਰਹੀ ਆਪਣੀ ਸਾਖ ਨੂੰ ਬਚਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ, ਕੈimageimageਨੇਡਾ, ਜਰਮਨ, ਆਸਟ੍ਰੇਲੀਆ ਅਤੇ ਹੋਰ ਯੂਰਪਿੰਨ ਮੁਲਕਾਂ ਦੀਆਂ ਹਕੂਮਤਾਂ ਆਪਣੇ ਮੁਲਕ ਵਿਚ ਵੱਸ ਰਹੇ ਅਤੇ ਉਨ੍ਹਾਂ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਸਿੱਖਾਂ ਤੇ ਆਪਣੇ ਨਾਗਰਿਕਾਂ ਦੇ ਹੱਕ-ਹਕੂਕਾ ਤੇ ਉਨ੍ਹਾਂ ਦੀਆਂ ਜਿੰਦਗਾਨੀਆ ਦੀ ਸੁਰੱਖਿਆ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਨਗੇ ਅਤੇ ਹਿੰਦੂਤਵ ਕੱਟੜਵਾਦੀਆ ਨੂੰ ਸਬਕ ਸਿਖਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ ।
01fgsjagdevtiwana3
ਇਕਬਾਲ ਸਿੰਘ ਟਿਵਾਣਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement