
ਸੀਮਾ ਸੁਰੱਖਿਆ ਫ਼ੋਰਸ ਵਲੋਂ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ
ਦੌਰਾਂਗਲਾ, 1 ਸਤੰਬਰ (ਜੋਗਾ ਸਿੰਘ ਗਾਹਲੜੀ): ਸਰਹੱਦ ਉਤੇ ਤਾਇਨਾਤ ਬੀਐਸਐਫ਼ ਵਲੋਂ ਬੀਤੇ ਕਲ ਵੱਡੇ ਤੜਕੇ ਚੱਕਰੀ ਪੋਸਟ ਨੇੜਿਉਂ ਕੰਡਿਆਲੀ ਤਾਰ ਨੇੜੇ ਘੁੰਮਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਸੀਮਾ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਕਤ ਸ਼ੱਕੀ ਵਿਅਕਤੀ ਸਰਹੱਦ ਦੇ ਨਜ਼ਦੀਕ ਕਮਾਦ ਦੇ ਖੇਤਾਂ ਵਿਚ ਸਵੇਰੇ 11ਵਜੇ ਸ਼ੱਕੀ ਹਾਲਤ ਤੁਰਿਆ ਫਿਰਦਾ ਸੀ। ਇਸ ਨੂੰ ਹਿਰਾਸਤ ਵਿਚ ਲੈ ਕੇ ਉਸ ਦੀ ਪੁਛ ਗਿੱਛ ਦੌਰਾਨ ਉਸ ਨੇ ਅਪਣਾ ਨਾਮ ਨਰੇਸ਼ ਕੁਮਾਰ ਪੁੱਤਰ ਤਰਸੇਮ ਲਾਲ ਉਮਰ 29 ਸਾਲ ਪਿੰਡ ਚੱਪੜ, ਹੀਰਾ ਨਗਰ ਜ਼ਿਲ੍ਹੇ ਕਠੂਆ ਦਸਿਆ। ਸਬੰਧਿਤ ਅਧਿਕਾਰੀ ਬਣਦੀ ਕਾਨੂੰਨੀ ਕਰ ਰਹੇ ਹਨ।image