ਸਾਬਕਾ ਡੀਜੀਪੀ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਤੋਂ ਝਟਕੇ ਬਾਅਦ ਮੁੜ ਕੀਤਾ ਹਾਈਕੋਰਟ ਦਾ ਰੁਖ!
Published : Sep 2, 2020, 7:58 pm IST
Updated : Sep 2, 2020, 7:58 pm IST
SHARE ARTICLE
Sumedh saiini
Sumedh saiini

'ਸੀ.ਬੀ.ਆਈ. ਸੈਣੀ ਦੇ ਪ੍ਰਭਾਵ ਵਿਚ ਹੈ, ਇਸੇ ਲਈ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਜਾ ਰਹੀ ਹੈ'

ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ਵਿਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ  ਸੈਣੀ ਨੂੰ ਮੰਗਲਵਾਰ ਮੁਹਾਲੀ ਅਦਾਲਤ ਵਲੋਂ ਜ਼ਮਾਨਤ ਰੱਦ ਹੋਣ ਦੇ ਝਟਕੇ ਤੋਂ ਬਾਅਦ ਅੱੱਜ ਬੁਧਵਾਰ ਵੀ ਰਤਾ ਕੂ ਇਕ ਹੋਰ ਅਦਾਲਤੀ ਝਟਕਾ ਲੱਗਾ ਹੈ। ਸੈਣੀ ਦੀ ਪਟੀਸ਼ਨ ਉਤੇ ਅੱੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਨਹੀਂ ਹੋਈ। ਪਰ ਪਟੀਸ਼ਨ ਉਤੇ ਅੱਗੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਜਸਟਿਸ ਅਨਮੋਲ ਰਤਨ ਸਿੰਘ ਨੇ ਕੇਸ ਵਾਪਸ ਚੀਫ਼ ਜਸਟਿਸ ਨੂੰ ਭੇਜ ਦਿਤਾ।  ਜੱਜ ਨੇ ਚੀਫ਼ ਜਸਟਿਸ ਨੂੰ ਇਹ ਕੇਸ ਕਿਸੇ ਦੂਜੇ ਬੈਂਚ ਨੂੰ ਸੁਣਵਾਈ ਲਈ ਭੇਜਣ ਦੀ ਬੇਨਤੀ ਕੀਤੀ ਹੈ।

Sumedh Singh SainiSumedh Singh Saini

ਦਸਣਯੋਗ ਹੈ ਕਿ ਉਕਤ ਜੱਜ ਹਾਈ ਕੋਰਟ ਜੱਜ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹਾਈ ਕੋਰਟ ਵਿਚ ਪੇਸ਼ ਹੁੰਦੇ ਰਹੇ ਹਨ ਜਿਸ ਕਰ ਕੇ ਉਨ੍ਹਾਂ ਨੇ ਪਟੀਸ਼ਨ ਉੱਤੇ ਸੁਣਵਾਈ ਕਰਨਾ ਜਾਇਜ਼ ਨਹੀਂ ਸਮਝਿਆ। ਇਸ ਪਟੀਸ਼ਨ  ਵਿਚ ਸੈਣੀ ਨੇ ਮਟੌਰ ਥਾਣੇ ਵਿਚ ਦਰਜ ਮਾਮਲੇ ਦੀ ਸੀਬੀਆਈ ਅਤੇ ਪੰਜਾਬ ਤੋਂ ਬਾਹਰ ਕਿਸੇ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

Sumedh Singh SainiSumedh Singh Saini

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗ਼ਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਨੇ ਮੁੱਖ ਤੌਰ ਉਤੇ ਅਗਾਊਂ ਜ਼ਮਾਨਤ ਲਈ ਹੁਣ ਹਾਈ ਕੋਰਟ ਪਹੁੰਚ ਕੀਤੀ ਹੈ।

sumedh sainisumedh saini

ਉਧਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਅਰਜ਼ੀ ਦਾਇਰ ਕਰ ਕੇ ਕਿਹਾ ਕਿ ਸੀਬੀਆਈ ਇਸ ਮਾਮਲੇ ਵਿਚ ਸੈਣੀ ਨੂੰ ਸਹਿਯੋਗ ਕਰ ਰਹੀ ਹੈ।  ਸੀਬੀਆਈ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਜਾਣਬੁੱਝ ਕੇ ਵਿਸ਼ੇਸ਼ ਜਾਂਚ ਟੀਮ ਨੂੰ ਉਪਲੱਬਧ ਨਹੀਂ ਕਰਵਾ ਰਹੀ ਹੈ। ਸੀਬੀਆਈ ਸੈਣੀ ਦੇ ਪ੍ਰਭਾਵ ਵਿਚ ਹੈ ਲਿਹਾਜਾ ਉਸ ਵਲੋਂ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

Sumedh SainiSumedh Saini

ਪਟੀਸ਼ਨ ਵਿਚ ਸੈਣੀ ਨੇ ਮੰਗ ਕੀਤੀ ਹੈ ਕਿ ਜਦੋਂ ਤਕ ਹਾਇ ਕੋਰਟ ਵਿਚ ਉਨ੍ਹਾਂ ਦੀ ਇਹ ਪਟੀਸ਼ਨ ਵਿਚਾਰਾਧੀਨ ਹੈ ਉਦੋਂ ਤਕ ਮਾਮਲੇ ਵਿਚ ਗਠਿਤ  ਐਸਆਈਟੀ ਦੀ ਜਾਂਚ ਉੱਤੇ ਰੋਕ ਲਗਾਈ ਜਾਵੇ। ਪਟੀਸ਼ਨ ਵਿਚ ਕਿਹਾ ਹੈ ਕਿ ਇਕ ਹੀ ਮਾਮਲੇ ਵਿਚ ਦੋ ਵਾਰ ਐਫ਼ਆਈਆਰ ਦਰਜ ਕਿਵੇਂ ਹੋ ਸਕਦੀ ਹੈ? ਇਸ ਲਈ ਉਨ੍ਹਾਂ ਨੇ ਮਟੌਰ ਥਾਣੇ ਵਿਚ ਦਰਜ ਐਫ਼ਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਦੀ ਰਾਜਨੀਤਕ ਦਖ਼ਲ ਦੇ ਚਲਦੇ ਮਟੌਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement