ਰੋਗਾਣੂ-ਮੁਕਤ ਖੇਤਰ ਲਈ ਆਈ.ਕੇ. ਗੁਜਰਾਲ ਯੂਨੀਵਰਟੀ ਵਲੋਂ ਯੂਵੀ ਲੈਂਪ ਦਾ ਨਿਰਮਾਣ
Published : Sep 2, 2020, 6:24 am IST
Updated : Sep 2, 2020, 6:24 am IST
SHARE ARTICLE
image
image

ਰੋਗਾਣੂ-ਮੁਕਤ ਖੇਤਰ ਲਈ ਆਈ.ਕੇ. ਗੁਜਰਾਲ ਯੂਨੀਵਰਟੀ ਵਲੋਂ ਯੂਵੀ ਲੈਂਪ ਦਾ ਨਿਰਮਾਣ

ਸਧਾਰਨ ਹਵਾ ਦੀ ਸਤਿਹ ਅਤੇ ਵਸਤੂਆਂ ਨੂੰ ਕੀਤਾ ਜਾ ਸਕੇਗਾ ਰੋਗਾਣੂ ਮੁਕਤ
 

ਜਲੰਧਰ/ਕਪੂਰਥਲਾ, 1 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮਹਾਂਮਾਰੀ ਕੋਵਿਡ-19 ਅਨਲਾਕ ਦੇ ਚੱਲ ਰਹੇ ਦੌਰ ਵਿਚ ਹੁਣ ਮਨੁੱਖੀ ਸਰੀਰ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਿਚਰਨ ਲਈ ਜ਼ਿਆਦਾ ਸਾਵਧਾਨੀ ਅਤੇ ਰੋਗ ਮੁਕਤ ਖੇਤਰ ਦੀ ਲੋੜ ਹੈ। ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ ਵਲੋਂ ਇਕ ਰੋਗਾਣੂ-ਮੁਕਤ ਲੈਂਪ ਤਿਆਰ ਕੀਤਾ ਗਿਆ ਹੈ। ਇਹ ਲੈਂਪ ਸਪੇਸ ਰੇਤ ਦੀਆਂ ਵਸਤੂਆਂ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾ ਵਾਇਲਟ ਟਾਈਪ (ਯੂਵੀ-ਸੀ) ਤਕਨੀਕ ਨਾਲ ਕੰਮ ਕਰਦਾ ਹੈ। ਇਹ ਪਹਿਲ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਵਿਭਾਗ ਵਲੋਂ ਕੀਤੀ ਗਈ ਹੈ। ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਵਲੋਂ ਇਸ ਵਿਲੱਖਣ ਪ੍ਰੋਡਕਟ ਦਾ ਲਾਂਚ ਯੂਨੀਵਰਸਿਟੀ ਅਧਿਕਾਰੀਆਂ, ਫੈਕਲਟੀ ਮੈਂਬਰਾਂ ਨਾਲ ਮਿਲ ਕੇ ਕੀਤਾ ਗਿਆ।
 ਇਸ ਦੇ ਵਿਕਾਸ ਦੇ ਤੱਥਾਂ ਬਾਰੇ ਉਪ-ਕੁਲਪਤੀ ਵਲੋਂ ਦਸਿਆ ਗਿਆ ਕਿ ਲੈਂਪ ਨੂੰ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰਫ਼ੈਸਰ ਡਾ. ਦੀਪਿਕਾ ਭੱਲਾ ਵਲੋਂ ਡੀਜ਼ਾਈਨ ਤੇ ਡਵੈਲਪ ਕੀਤਾ ਗਿਆ ਹੈ। ਇਸ ਪਹਿਲ ਵਿਚ “ਰਾਜੂ ਬ੍ਰੋ ਸੋਫ਼ਟੈਕ ਪ੍ਰਾਈਵੇਟ ਲਿਮਟਿਡ'' ਦਾ ਵੀ ਯੋਗਦਾਨ ਹੈ ਅਤੇ ਇੰਟਰਪ੍ਰੀਨਿਓਰ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਉਨ੍ਹਾਂ ਨੇ ਇਸ ਵਿਚ ਯੋਗਦਾਨ ਪਾਇਆ ਹੈ। ਉਪ-ਕੁਲਪਤੀ ਪ੍ਰੋ: ਸ਼ਰਮਾ ਨੇ ਕਿਹਾ ਕਿ ਇਹ ਉਤਪਾਦਾਂ ਦੇ ਕਾਰਜਸ਼ੀਲ ਤੱਥਾਂ ਨੂੰ ਰੋਗਾਣੂ-ਮੁਕਤ ਕਰਨ ਦਾ ਇਕ ਰਸਾਇਣਕ ਉਪਰਾਲਾ ਹੈ। ਇਹ ਲੱਕੜ ਦੀ ਪਾਲਿਸ਼, ਮਿੱਟੀ ਦੇ ਉੱਪਰਲੇ ਹਿੱਸੇ ਜਾਂ ਫ਼ਰਨੀਚਰ ਦੀ ਧਾਤ ਦੀ ਸਤਿਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਵਸਤੂਆਂ ਦੀ ਚਮਕ ਜਾਂ ਅਸਲ ਰੂਪ ਨੂੰ ਬਿਨਾ ਨੁਕਸਾਨ ਪਹੁੰਚਾਏ ਰੋਗਾਣੂ ਮੁਕਤ ਕਰਦਾ ਹੈ। ਉਨ੍ਹਾਂ ਦਸਿਆ ਕਿ ਇਸ ਨੂੰ ਕਮਰਿਆਂ, ਘਰਾਂ, ਦਫ਼ਤਰਾਂ ਅਤੇ ਕੰਮ ਵਾਲੀਆਂ ਥਾਵਾਂ, ਹimageimageਸਪਤਾਲਾਂ, ਕਾਰਾਂ, ਲਿਫ਼ਟਾਂ ਜਾਂ ਕਿਸੇ ਹੋਰ ਵਾਤਾਵਰਣ ਵਿਚ ਵਰਤਿਆ ਜਾ ਸਕਦਾ ਹੈ। ਇਸ ਨੂੰ ਨਿਯਮਤ ਤੌਰ 'ਤੇ ਦੁਹਰਾਉਣ ਨਾਲ ਖੇਤਰ ਰੋਗਾਣੂ ਮੁਕਤ ਕੀਤਾ ਜਾ ਸਕਦਾ ਹੈ।
 ਇਸ ਉੱਦਮ ਦੀ ਮੋਢੀ ਯੂਨੀਵਰਸਿਟੀ ਦੇ ਅਧਿਆਪਕ ਡਾ. ਦੀਪਿਕਾ ਭੱਲਾ ਨੇ ਦਸਿਆ ਕਿ ਯੂਵੀ-ਸੀ ਟੈਕਨਾਲੋਜੀ ਨਾਲ ਹਰ ਖੇਤਰ ਰੋਗਾਣੂ-ਮੁਕਤ ਕਰਨਾ ਵਿਗਿਆਨ ਲਈ ਕੋਈ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਲਟਰਾ ਵਾਇਲਟ ਜਰਮੀਸੀਡਾਲ ਇਰੈਡੀਏਸ਼ਨ (ਯੂ.ਵੀ.ਜੀ.ਆਈ) ਇਕ ਰੋਗਾਣੂ ਰਹਿਤ ਵਿਧੀ ਹੈ, ਜੋ ਛੋਟੇ ਆਰੰਭਕ ਯੂ.ਵੀ ਲੈਂਪ ਦੀ ਵਰਤੋਂ ਅਪਣੇ ਆਰ. ਐਨ. ਏ ਅਤੇ ਡੀ. ਐਨ. ਏ  ਸੂਖਮ ਜੀਵ ਨੂੰ ਮਾਰਨ ਜਾਂ ਅਕਿਰਿਆਸ਼ੀਲ ਕਰਨ ਦਾ ਕੰਮ ਕਰਦੀ ਹੈ। ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾਂ ਨੇ ਇਸ ਉਪਰਾਲੇ ਵਿਚ ਸ਼ਾਮਲ ਟੀਮ ਨੂੰ ਵਧਾਈ ਦਿਤੀ ਅਤੇ ਭਵਿਖ ਵਿਚ ਲੋਕ ਹਿਤ ਵਿਚ ਹੋਰ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement