
ਮੁਖਰਜੀ ਦਾ ਦਿਹਾਂਤ ਚੀਨ-ਭਾਰਤ ਦੀ ਦੋਸਤੀ ਲਈ ਵੱਡਾ ਘਾਟਾ : ਚੀਨ
ਬੀਜਿੰਗ, 1 ਸਤੰਬਰ : ਚੀਨ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਵੱਡੇ ਰਾਜਨੇਤਾ ਸਨ ਅਤੇ ਉਨ੍ਹਾਂ ਦਾ ਜਾਣਾ ਭਾਰਤ-ਚੀਨ ਦੀ ਦੋਸਤੀ ਲਈ ਵੱਡਾ ਨੁਕਸਾਨ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਇੰਗ ਨੇ ਸਵਾਲ ਦੇ ਜਵਾਬ ਵਿਚ ਕਿਹਾ, 'ਸਾਬਕਾ ਰਾਸ਼ਟਰਪਤੀ ਮੁਖਰਜੀ ਭਾਰਤ ਦੇ ਵੱਡੇ ਰਾਜਨੇਤਾ ਸਨ। 50 ਸਾਲ ਦੇ ਰਾਜਸੀ ਕਰੀਅਰ ਵਿਚ ਉਨ੍ਹਾਂ ਚੀਨ-ਭਾਰਤ ਸਬੰਧਾਂ ਵਿਚ ਹਾਂਪੱਖੀ ਯੋਗਦਾਨ ਦਿਤਾ ਹੈ।' ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਦੀ 2014 ਵਿਚ ਹੋਈ ਭਾਰਤ ਯਾਤਰਾ ਅਤੇ ਮੁਖਰਜੀ ਨਾਲ ਮੁਲਾਕਾਤ ਦਾ ਜ਼ਿਕਰ ਕਰਦਆਿਂ ਉਨ੍ਹਾਂ ਕਿਹਾ ਕਿ ਬੈਠਕ ਮਗਰੋਂ ਦੋਹਾਂ ਦੇਸ਼ਾਂ ਨੇ ਕਰੀਬੀ ਵਿਕਾਸ ਭਾਈਵਾਲੀ ਕਾਇਮ ਕਰਨ ਲਈ ਸਾਂਝਾ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ, 'ਇਹ ਭਾਰਤ ਅਤੇ ਚੀਨ ਦੀ ਦੋਸਤੀ ਅਤੇ ਭਾਰਤ ਲਈ ਵੱਡਾ ਘਾਟਾ ਹੈ। ਅਸੀਂ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ ਅਤੇ ਭਾਰਤ ਸਰਕਾਰ imageਤੇ ਉਨ੍ਹਾਂ ਦੇ ਪਰਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।' (ਏਜੰਸੀ)