'ਵਣ ਨਿਗਮ 'ਚ ਪ੍ਰਮੋਸ਼ਨ ਘੁਟਾਲੇ' ਬਾਰੇ ਪ੍ਰਕਾਸ਼ਤ ਖ਼ਬਰ ਝੂਠੀ, ਤੱਥਾਂ ਤੋਂ ਰਹਿਤ ਤੇ ਆਧਾਰਹੀਣ ਧਰਮਸੋਤ
Published : Sep 2, 2020, 1:00 am IST
Updated : Sep 2, 2020, 1:00 am IST
SHARE ARTICLE
image
image

'ਵਣ ਨਿਗਮ 'ਚ ਪ੍ਰਮੋਸ਼ਨ ਘੁਟਾਲੇ' ਬਾਰੇ ਪ੍ਰਕਾਸ਼ਤ ਖ਼ਬਰ ਝੂਠੀ, ਤੱਥਾਂ ਤੋਂ ਰਹਿਤ ਤੇ ਆਧਾਰਹੀਣ : ਧਰਮਸੋਤ

ਚੰਡੀਗੜ੍ਹ, 1 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ 'ਵਣ ਨਿਗਮ 'ਚ ਪ੍ਰਮੋਸ਼ਨ ਘੁਟਾਲੇ' ਸਬੰਧੀ ਮੀਡੀਆ 'ਚ ਆਈ ਖ਼ਬਰ ਨੂੰ ਝੂਠੀ, ਤੱਥਾਂ ਤੋਂ ਰਹਿਤ ਅਤੇ ਆਧਾਰਹੀਣ ਦਸਦਿਆਂ ਖ਼ਬਰ ਦਾ ਖੰਡਨ ਕੀਤਾ ਹੈ।
ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਸ. ਧਰਮਸੋਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਵਣ ਨਿਗਮ ਦੀਆਂ ਤਰੱਕੀਆਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਮਾਨਯੋਗ ਮੁੱਖ ਮੰਤਰੀ, ਪੰਜਾਬ ਦੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਵਣ ਨਿਗਮ ਵਿਚ ਪ੍ਰਾਜੈਕਟ ਅਫ਼ਸਰ ਅਤੇ ਹੇਠਲੇ ਸਟਾਫ਼ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਲਈ ਮੈਨੇਜਿੰਗ ਡਾਇਰੈਕਟਰ ਵਣ ਨਿਗਮ ਸਮਰੱਥ ਅਧਿਕਾਰੀ ਹਨ।
ਸ. ਧਰਮਸੋਤ ਨੇ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਵਲੋਂ ਵਣ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਪਣੇ ਪੱਧਰ 'ਤੇ ਕੇਵਲ ਯੋਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਣ ਨਿਗਮ ਦੀਆਂ ਤਰੱਕੀਆਂ 'ਚ ਜੰਗਲਾਤ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਦਸਿਆ ਕਿ ਵਣ ਨਿਗਮ ਦੇ ਚੇਅਰਮੈਨ ਸ੍ਰੀ ਸਾਧੂ ਸਿੰਘ ਸੰਧੂ ਜੀ ਹਨ, ਜਦਕਿ ਖ਼ਬਰ 'ਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਵਣ ਨਿਗਮ ਵਿਚ ਪਿਛਲੇ 4 ਸਾਲਾਂ ਤੋਂ ਪ੍ਰਾਜੈਕਟ ਅਫ਼ਸਰ ਅਤੇ ਡਿਪਟੀ ਪ੍ਰਾਜੈਕਟ ਅਫ਼ਸਰ ਦੀ ਕੋਈ ਪ੍ਰਮੋਸ਼ਨ ਨਹੀਂ ਹੋਈ ਸੀ। ਕਾਫ਼ੀ ਸਮੇਂ ਤੋਂ ਵਣ ਨਿਗਮ ਵਿਚ ਪ੍ਰਾਜੈਕਟ ਅਫ਼ਸਰਾਂ ਅਤੇ ਡਿਪਟੀ ਪ੍ਰਾਜੈਕਟ ਅਫ਼ਸਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੋਂ ਇਨਾਂ ਕਰਮਚਾਰੀਆਂ ਤੋਂ ਆਰਜ਼ੀ ਤੌਰ 'ਤੇ ਕੰਮ ਲਿਆ ਜਾ ਰਿਹਾ ਸੀ। ਪ੍ਰਾਜੈਕਟ ਅਫ਼ਸਰ ਅਤੇ ਡਿਪਟੀ ਪ੍ਰਾਜੈਕਟ ਅਫ਼ਸਰ ਨੂੰ ਪ੍ਰਮੋਟ ਕਰਨ ਸਬੰਧੀ ਕਾਰਵਾਈ ਵਿਭਾਗੀ ਤਰੱਕੀ ਕਮੇਟੀ ਪਾਸ ਲਗਭਗ ਜੂਨ 2020 ਤੋਂ ਵਿਚਾਰ ਅਧੀਨ ਸੀ। ਵਿਭਾਗੀ ਤਰੱਕੀ ਕਮੇਟੀ ਵਲੋਂ ਦੀ ਪ੍ਰਾਜੈਕਟ ਅਵਸਰਾਂ ਦਾ ਰਿਕਾਰਡ ਵਿਚਾਰਿਆ ਗਿਆ ਹੈ ਅਤੇ ਤਰੱਕੀਆਂ ਦਾ ਫ਼ੈਸਲਾ ਵੀ ਵਿਭਾਗੀ ਤਰੱਕੀ ਕਮੇਟੀ ਵਲੋਂ ਹੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਵਿਭਾਗੀ ਤਰੱਕੀ ਕਮੇਟੀ ਵਲੋਂ 30 ਸਤੰਬਰ, 2020 ਅਤੇ 30 ਨਵੰਬਰ, 2020 ਤੋਂ ਖਾਲੀ ਹੋਣ ਵਾਲੀ ਅਸਾਮੀ 'ਤੇ ਸੀਨੀਆਰਤਾ ਅਨੁਸਾਰ ਬਣਦੇ ਕਰਮਚਾਰੀਆਂ ਦਾ ਰੀਕਾਰਡ ਵਿਚਾਰਿਆ ਗਿਆ ਸੀ। ਵਣ ਨਿਗਮ ਦੇ ਕੰਮਾਂ-ਕਾਰਾਂ ਨੂੰ ਮੁੱਖ ਰਖਦੇ ਹੋਏimageimage ਅਤੇ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰੋਕਤ ਮਿਤੀਆਂ ਤੋਂ ਖ਼ਾਲੀ ਹੋ ਰਹੀਆਂ ਅਸਾਮੀਆਂ 'ਤੇ ਵਿਭਾਗੀ ਤਰੱਕੀ ਕਮੇਟੀ ਵਲੋਂ ਹੀ ਯੋਗ ਪਾਏ ਗਏ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement