
ਰਾਜੀਵ ਕੁਮਾਰ ਬਣੇ ਨਵੇਂ ਚੋਣ ਕਮਿਸ਼ਨਰ
ਨਵੀਂ ਦਿੱਲੀ, 1 ਸਤੰਬਰ : ਸਾਬਕਾ ਨੌਕਰਸ਼ਾਹ ਰਾਜੀਵ ਕੁਮਾਰ ਨੇ ਨਵੇਂ ਚੋਣ ਕਮਿਸ਼ਨਰ ਵਜੋਂ ਮੰਗਲਵਾਰ ਨੂੰ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਅਸ਼ੋਕ ਲਵਾਸਾ ਦੀ ਥਾਂ 'ਤੇ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਲਵਾਸਾ ਏਸ਼ੀਆਈ ਵਿਕਾਸ ਬੈਂਕ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਝਾਰਖੰਡ ਕੇਡਰ ਦੇ 1984 ਦੇ ਸੇਵਾਮੁਕਤ ਆਈਏਐਸ ਅਧਿਕਾਰੀ ਕੁਮਾਰ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ ਅਤੇ ਉਹ 2025 ਵਿਚ ਸੇਵਾਮੁਕਤ ਹੋ ਜਾਣਗੇ। ਉਹ ਸਾਲ 2024 ਵਿਚ ਹੋਣ ਵਾਲੀਆਂ ਅਗਲੀਆਂ ਲੋਕ ਸਭਾ ਚੋਣਾਂ ਦੇ ਸਮੇਂ ਮੁੱਖ ਚੋਣ ਕਮਿਸ਼ਨਰ ਹੋ ਸਕਦੇ ਹਨ। ਨਿਯਮਾਂ ਮੁਤਾਬਕ ਚੋਣ ਕਮਿਸ਼ਨਰ ਦਾ ਕਾਰਜਕਾਲ ਛੇ ਸਾਲ ਜਾਂ 65 ਸਾਲ ਦੀ ਉਮਰ ਵਿਚ ਜੋ ਵੀ ਪਹਿਲਾਂ ਹੋਵੇ, ਉਸ ਸਮੇਂ ਤਕ ਹੁੰਦਾ ਹੈ। ਕੁਮਾਰ ਦਾ ਜਨਮ ਫ਼ਰਵਰੀ 1960 ਵਿਚ ਹੋਇਆ ਸੀ। ਕੁਮਾਰ ਨੇ 36 ਤੋਂ ਵੱਧ ਸਾਲਾਂ ਦੀ ਸੇਵਾ ਦੌਰਾਨ ਕੇਂਦਰ ਅਤੇ ਬਿਹਾਰ ਝਾਰਖੰਡ ਰਾਜ ਕੇਡਰ ਵਿਚ ਵੱਖ ਵੱਖ ਮੰਤਰਾਲਿਆਂ ਵਿਚ ਕੰimageਮ ਕੀਤਾ। ਉਹ ਇਸ ਸਾਲ ਫ਼ਰਵਰੀ ਵਿਚ ਕੇਂਦਰੀ ਵਿੱਤ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। (ਏਜੰਸੀ)