ਰੰਧਾਵਾ ਨੇ ਮਹਾਂਮਾਰੀ ਦੌਰਾਨ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਪ੍ਰਧਾਨ ਦੀ ਕੀਤੀ ਕਰੜੀ ਆਲੋਚਨਾ
Published : Sep 2, 2020, 1:21 am IST
Updated : Sep 2, 2020, 1:21 am IST
SHARE ARTICLE
image
image

ਰੰਧਾਵਾ ਨੇ ਮਹਾਂਮਾਰੀ ਦੌਰਾਨ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਪ੍ਰਧਾਨ ਦੀ ਕੀਤੀ ਕਰੜੀ ਆਲੋਚਨਾ

ਕਾਂਗਰਸੀ ਮੰਤਰੀ ਨੇ ਸੁਖਬੀਰ ਦੇ ਬਿਆਨ ਨੂੰ ਫ਼ਰੰਟਲਾਈਨ ਸਿਹਤ ਕਾਮਿਆਂ ਦਾ ਮਨੋਬਲ ਡੇਗਣ ਦੀ ਕੋਝੀ ਚਾਲ ਕਰਾਰ ਦਿਤਾ

  to 
 

ਚੰਡੀਗੜ੍ਹ, 1 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਵਿਡ-19 ਨਾਲ ਜੂਝ ਰਹੇ ਸੂਬਾ ਸਰਕਾਰ ਦਾ ਸਾਥ ਦੇਣ ਦੀ ਬਜਾਏ ਇਸ ਮਹਾਂਮਾਰੀ 'ਤੇ ਸਿਆਸੀ ਰੋਟੀਆਂ ਸੇਕਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵਲੋਂ ਅਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਅਫ਼ਵਾਹਾਂ ਦਾ ਸ਼ਿਕਾਰ ਹੋਏ ਮਾਸੂਮ ਪਿੰਡ ਵਾਸੀਆਂ ਦਾ ਸਹਾਰਾ ਲੈਣਾ ਅਤਿ ਸ਼ਰਮਾਨਕ ਤੇ ਨਿੰਦਣਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਸੂਬੇ ਨਾਲ ਇੰਨਾ ਹੀ ਹੇਜ ਹੈ ਤਾਂ ਅਪਣੀ ਹੀ ਭਾਈਵਾਲ ਦੀ ਕੇਂਦਰ ਸਰਕਾਰ ਤਰਫ²ੋਂ ਸੂਬਾ ਸਰਕਾਰ ਦੀ ਮੱਦਦ ਲਈ ਦਬਾਅ ਕਿਉਂ ਨਹੀਂ ਬਣਾਉਂਦਾ। ਪੰਜਾਬ ਤੋਂ ਅਕਾਲੀ ਦਲ ਦੇ ਦੋਵੇਂ ਪਤੀ-ਪਤਨੀ ਲੋਕ ਸਭਾ ਮੈਂਬਰ ਕੇਂਦਰ ਕੋਲੋਂ ਕੁੱਝ ਮੰਗਣ ਦੀ ਬਜਾਏ ਹਰ ਵੇਲੇ ਬਿਨਾਂ ਕਿਸੇ ਗੱਲ ਤੋਂ ਸੂਬਾ ਸਰਕਾਰ ਨੂੰ ਭੰਡਣ ਦਾ ਮੌਕਾ ਹੀ ਲੱਭਦੇ ਰਹਿੰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਵਲੋਂ ਮੰਗਲਵਾਰ ਨੂੰ ਕੋਵਿਡ-19 ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਿੰਦਣ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ imageimageਅੱਜ ਜਦੋਂ ਨਾ ਸਿਰਫ ਪੂਰਾ ਦੇਸ਼ ਬਲਕਿ ਕੁੱਲ ਦੁਨੀਆਂ ਇਸ ਮਹਾਂਮਾਰੀ ਦੇ ਭਿਆਨਕ ਸੰਕਟ ਵਿਚ ਘਿਰੀ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਸਿਆਸੀ ਮੁਫ਼ਾਦਾਂ ਖ਼ਾਤਰ ਅਪਣੀ ਬਿਆਨਬਾਜ਼ੀ ਕਰਨੋਂ ਨਹੀਂ ਹਟ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਉਤੇ ਸ਼ੱਕ ਪ੍ਰਗਟਾ ਕੇ ਸੁਖਬੀਰ ਬਾਦਲ ਨੇ ਮੂਹਰਲੀ ਕਤਾਰ ਵਿਚ ਕੋਵਿਡ ਵਿਰੁਧ ਲੜ ਰਹੇ ਡਾਕਟਰਾਂ ਤੇ ਸਿਹਤ ਸਟਾਫ਼ ਦਾ ਹੌਸਲਾ ਪਸਤ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦਾ ਪ੍ਰਧਾਨ ਗੈਰ ਜ਼ਿੰਮੇਵਾਰਾਨਾ ਰੋਲ ਨਿਭਾਉਂਦਾ ਹੋਇਆ ਸੰਕਟ ਦੀ ਘੜੀ ਵਿਚ ਵੀ ਅਪਣਾ ਰਾਜਸੀ ਏਜੰਡਾ ਅੱਗੇ ਵਧਾ ਰਿਹਾ ਹੈ।
ਸ. ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਅਪਣੇ ਵਰਕਰਾਂ ਨੂੰ ਪਿੰਡਾਂ ਕੋਵਿਡ-19 ਬਾਰੇ ਸਹੀ ਜਾਣਕਾਰੀ ਲਈ ਜਾਗਰੂਕ ਕਰਨ ਅਤੇ ਸਿਹਤ ਕਾਮਿਆਂ ਦਾ ਸਹਿਯੋਗ ਕਰਨ ਲਈ ਕਹਿੰਦਾ ਤਾਂ ਜੋ ਲੱਛਣ ਪਾਏ ਜਾਣ ਵਾਲੇ ਮਰੀਜ਼ ਦਾ ਤੁਰਤ ਟੈਸਟ ਕਰਵਾਉਣ ਉਪਰੰਤ ਇਲਾਜ ਸ਼ੁਰੂ ਹੋ ਜਾਵੇ ਪ੍ਰੰਤੂ ਅਕਾਲੀ ਦਲ ਵਲੋਂ ਸਿਆਸੀ ਰੋਟੀਆਂ ਸੇਕਦਿਆਂ ਮਾਸੂਮ ਪਿੰਡ ਵਾਸੀਆਂ ਨੂੰ ਸੂਬਾ ਸਰਕਾਰ ਵਿਰੁਧ ਭੜਕਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਵਲੋਂ ਹਸਪਤਾਲਾਂ ਵਿਚ ਦਾਖ਼ਲ ਹੋਣ ਸਬੰਧੀ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਸਹਾਰਾ ਲੈਣ ਵਾਲੇ ਅਕਾਲੀ ਦਲ ਪ੍ਰਧਾਨ ਨੇ ਇਸ

ਮਹਾਂਮਾਰੀ ਨੂੰ ਵੀ ਅਪਣੀ ਰਾਜਨੀਤੀ ਚਮਕਾਉਣ ਦਾ ਜ਼ਰੀਆ ਸਮਝਿਆ ਹੈ।
ਸ. ਰੰਧਾਵਾ ਨੇ ਸੂਬਾ ਸਰਕਾਰ ਸਮਾਜ ਵਿਰੋਧੀ ਅਨਸਰਾਂ ਵਿਰੁਧ ਸਖਤੀ ਨਾਲ ਨਜਿੱਠ ਰਹੀ ਹੈ ਅਤੇ ਅੰਗ ਕੱਢੇ ਜਾਣ ਦੇ ਡਰ ਤੋਂ ਲੋਕਾਂ ਨੂੰ ਹਸਪਤਾਲਾਂ ਵਿੱਚ ਨਾ ਜਾਣ ਸਬੰਧੀ ਝੂਠੇ ਸੰਦੇਸ਼ ਫੈਲਾਉਣ ਵਾਲੇ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਅਜਿਹੇ ਵੇਲੇ ਸੁਖਬੀਰ ਦਾ ਬਿਆਨ ਸੂਬਾ ਸਰਕਾਰ ਦੀ ਕੋਵਿਡ ਵਿਰੁਧ ਜੰਗ ਨੂੰ ਕਮਜ਼ੋਰ ਕਰਨ ਦੀ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਿਨਾਂ ਲੱਛਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਘਟਾਉਣ ਲਈ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਘਰੇਲੂ ਇਕਾਂਤਵਾਸ ਵਿਚ ਨਹੀਂ ਰਹਿ ਸਕਦੇ ਉਹ ਅਪਣੀ ਸਹੂਲਤ ਅਨੁਸਾਰ ਨਿਜੀ ਸੇਵਾਵਾਂ ਜਾਂ ਮੁਫਤ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ।
ਸ. ਰੰਧਾਵਾ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਸੂਬਾ ਸਰਕਾਰ ਨੇ ਅਪਣੀ ਤਾਕਤ ਝੋਕ ਕੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦਾ ਸਬੂਤ ਹੈ ਕਿ ਕੋਵਿਡ ਦੇ ਮਾਮਲੇ ਵਿਚ ਪੰਜਾਬ ਦੀ ਸਥਿਤੀ ਦੇਸ਼ ਦੇ ਹੋਰਨਾਂ ਰਾਜਾਂ ਨਾਲੋਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੀ ਚਪੇਟ ਤੋਂ ਅਮਰੀਕਾ, ਯੂਰੋਪੀਅਨ ਜਿਹੇ ਵਿਕਸਤ ਪੱਛਮੀ ਮੁਲਕ ਵੀ ਨਹੀਂ ਬਚ ਸਕੇ ਪ੍ਰੰਤੂ ਉਥੋਂ ਦੀਆਂ ਵਿਰੋਧੀ ਪਾਰਟੀਆਂ ਨੇ ਕਦੇ ਵੀ ਅਪਣੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਭੰਡਿਆ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੋਵਿਡ ਵਿਰੁਧ ਅਪਣੀ ਜੰਗ ਨੂੰ ਤੇਜ਼ ਕਰਦਿਆਂ ਟੈਸਟਿੰਗ ਵੀ ਵਧਾਈ ਹੈ ਅਤੇ ਤਿੰਨ ਪਲਾਜ਼ਮਾ ਬੈਂਕ ਵੀ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ 10,62,667 ਟੈਸਟ ਹੋ ਚੁੱਕੇ ਹਨ ਅਤੇ ਕੁੱਲ 53,992 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 37027 ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਬੇਮਿਸਾਲ ਕੰਮ ਕਰ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿਚ ਸਿਹਤ ਕਾਮਿਆਂ ਦਾ ਮਨੋਬਲ ਡੇਗਣ ਵਾਲੇ ਕਿਸੇ ਵੀ ਆਗੂ ਦੇ ਰਵੱਈਏ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦਾ ਸਖਤ ਵਿਰੋਧ ਕਰਦੀ ਹੈ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement