
ਪੰਜਾਬ 'ਚ ਇਕੋ ਦਿਨ ਕੋਰੋਨਾ ਨਾਲ 59 ਰੀਕਾਰਡ ਮੌਤਾਂ
ਚੰਡੀਗੜ੍ਹ, 1 ਸਤੰਬਰ (ਗੁਰਉਪਦੇਸ਼ ਭੁੱਲਰ, ਨੀਲ ਭਲਿੰਦਰ ਸਿੰਘ): ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਹੁਣ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ ਜਦਕਿ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਪਹਿਲਾਂ ਹੀ ਪ੍ਰਤੀ ਦਿਨ 1500 ਦੇ ਨੇੜੇ ਤੇੜੇ ਚਲ ਰਹੀ ਹੈ। ਇਕੋ ਦਿਨ ਦੌਰਾਨ ਪੰਜਾਬ ਵਿਚ ਮੰਗਲਵਾਰ ਨੂੰ 59 ਰੀਕਾਰਡ ਮੌਤਾਂ ਹੋਈਆਂ ਹਨ। 1522 ਨਵੇਂ ਪਾਜ਼ੇਟਿਵ ਮਾਮਲੇ 24 ਘੰਟੇ ਦੌਰਾਨ ਸ਼ਾਮ ਤਕ ਆਏ ਹਨ। ਇਸ ਤਰ੍ਹਾਂ ਕੁਲ ਮੌਤਾਂ ਦੀ ਗਿਣਤੀ ਹੁਣ 1512 ਹੋ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 55,508 ਤਕ ਪਹੁੰਚ ਗਿਆ ਹੈ। 38147 ਮਰੀਜ਼ ਠੀਕ ਹੋਏ ਹਨ। 15849 ਇਲਾਜ ਅਧੀਨ ਮਰੀਜ਼ਾਂ ਵਿਚੋਂ 534 ਦੀ ਹਾਲਤ ਗੰਭੀਰ ਹੈ। ਇਸ ਵਿਚੋਂ 70 ਵੈਂਟੀਲੇਟਰ 'ਤੇ ਹਨ। ਅੱਜ ਹੋਈਆਂ 59 ਮੌਤਾਂ ਵਿਚੋਂ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਵਿਚ 13 ਹੋਈਆਂ ਹਨ। ਇਸ ਤੋਂ ਬਾਅਦ ਜਲੰਧਰ ਵਿਚ 8 ਅਤੇ ਅੰਮ੍ਰਿਤਸਰ ਵਿਚ ਇਹ ਅੰਕੜਾ 7 ਹੈ। ਪਟਿਆਲਾ ਤੇ ਫ਼ਿਰੋਜ਼ਪੁਰ ਵਿਚ ਵੀ 5-5 ਮੌਤਾਂ ਹੋਈਆਂ। ਪਾਜ਼ੇਟਿਵ ਮਾਮਲਿਆਂ ਵਿਚ ਸੱਭ ਤੋਂ ਵੱਧ 216 ਕੇਸ ਵੀ ਜ਼ਿਲ੍ਹਾ ਲੁਧਿਆਣਾ ਵਿਚੋਂ ਆਏ ਹਨ। ਜ਼ਿਲ੍ਹਾ ਮੋਹਾਲੀ ਵਿimageਚ ਇਹ ਅੰਕੜਾ 211, ਜਲੰਧਰ ਵਿਚ 158 ਤੇ ਪਟਿਆਲਾ ਜ਼ਿਲ੍ਹੇ ਵਿਚ 120 ਹੈ।