
ਸ਼੍ਰੋਮਣੀ ਕਮੇਟੀ ਦਾ ਅਕਸ ਧੁੰਦਲਾ ਹੋਇਆ : ਰਾਜਾਸਾਂਸੀ
ਕਿਹਾ, ਮੁਅੱਤਲ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦਾ ਪੱਖ ਜਾਣਨਾ ਜ਼ਰੂਰੀ ਸੀ
ਅੰਮ੍ਰਿਤਸਰ 1 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਰਘਬੀਰ ਸਿੰਘ ਰਾਸਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵੇ ਨਾਲ ਕਿਹਾ ਕਿ ਆਕਾ ਨੂੰ ਖ਼ੁਸ਼ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਹੋਰ ਧੁੰਦਲਾ ਕੀਤਾ ਗਿਆ ਹੈ।
ਭਾਈ ਈਸ਼ਰ ਸਿੰਘ ਵਲੋਂ ਕੀਤੀ ਪੜਤਾਲੀਆ ਰੀਪੋਰਟ ਬਿਨਾਂ ਪੜ੍ਹੇ 'ਜਥੇਦਾਰ' ਦੀ ਮੀਟਿੰਗ ਵਿਚ ਪ੍ਰਧਾਨ ਜਾਂ ਅੰਤ੍ਰਿੰਗ ਕਮੇਟੀ ਨੂੰ ਮਾਰਕ ਕਰ ਕੇ ਜਥੇਦਾਰ ਅਕਾਲ ਤਖ਼ਤ ਵਲੋਂ ਹਦਾਇਤ ਜਾਰੀ ਕਰਨਾ ਕਿ ਰੀਪੋਰਟ ਅਨੁਸਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਦੀ ਦੁਰਵਰਤੋਂ ਹੈ। ਇਸ ਵਿਚ 'ਜਥੇਦਾਰ' ਨੇ ਕੀ ਰੀਪੋਰਟ ਦੀਆਂ ਕਾਪੀਆਂ ਦੂਜੇ ਚਾਰ ਜਥੇਦਾਰਾਂ ਨੂੰ ਪੜ੍ਹਨ ਵਾਸਤੇ ਦਿਤੀਆਂ? ਇਹ ਇਕ ਅਪਣੇ ਆਪ ਵਿਚ ਹੀ ਸਵਾਲ ਪੈਦਾ ਕਰਦਾ ਹੈ ਕਿ 1000 ਸਫ਼ੇ ਦੇ ਕਰੀਬ ਰੀਪੋਰਟ ਪੰਦਰਾਂ ਮਿੰਟ ਜਾਂ ਵੀਹ ਮਿੰਟਾਂ ਵਿਚ ਪੜ੍ਹੀ ਜਾ ਸਕਦੀ ਤੇ ਉਸ ਉਤੇ ਕੀ ਵੀਚਾਰ ਹੋਈ ਇਹ ਤਾਂ 'ਜਥੇਦਾਰ' ਹੀ ਜਾਣਦੇ ਹਨ। ਪਰ ਉਨ੍ਹਾਂ ਚੁਸਤੀ ਵਿਖਾਉਂਦਿਆਂ ਗੇਂਦ ਅੰਤ੍ਰਿੰਗ ਕਮੇਟੀ ਦੀ ਝੋਲੀ ਵਿਚ ਸੁਟ ਦਿਤੀ। ਅੰਤ੍ਰਿੰਗ ਕਮੇਟੀ ਸਿੱਖ ਗੁਰਦੁਆਰਾ ਐਕਟ ਅਨੁਸਾਰ ਚੁਣੀ ਹੋਈ ਪ੍ਰਬੰਧਕ ਕਮੇਟੀ ਹੈ ਜੋ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰ ਹੈ ਅਤੇ ਸਿਖ ਸੰਗਤਾਂ ਨੂੰ ਵੀ ਜੁਆਬਦੇਹ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ 1927 ਵਿਚ ਅਪਣੇ ਨਿਯਮ ਉਪ ਨਿਯਮ, ਸਰਵਿਸ ਰੂਲਜ਼ ਤੇ ਗੁਰਦਵਾਰਿਆਂ ਵਾਸਤੇ ਪ੍ਰਬੰਧ ਸਕੀਮ ਬਣਾ ਕੇ ਗੁਰਦੁਆਰਾ ਐਕਟ ਮੁਤਾਬਕ ਸਮੇਂ ਦੀ ਸਰਕਾਰ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਇਹ ਵੀ ਗੁਰਦਵਾਰਾ ਐਕਟ ਦਾ ਹਿੱਸਾ ਬਣ ਗਏ । ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਹੜੇ ਸਕੱਤਰ ਤੇ ਪ੍ਰਧਾਨ ਸ਼ਰੋਮਣੀ ਕਮੇਟੀ ਦੇ ਨਿਯਮਾ ਰੂਲਾਂ ਦੀ ਪ੍ਰਵਾਹ ਕੀਤੇ ਬਿਨਾਂ
ਅਪਣੇ ਘੋੜੇ ਭਜਾਉਣ ਦਾ ਯਤਨ ਕਰ ਰਹੇ ਹਨ ਉਹ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਹਮਾਇਤੀ ਨਹੀਂ ਹਨ। ਸ਼੍ਰੋਮਣੀ ਕਮੇਟੀ ਨੂੰ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜਾਨਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਸਿਆਣਾ ਹੁੰਦਾ ਤਾਂ ਕਾਹਲੀ ਅਤੇ ਜਜ਼ਬਾਤੀ ਨਾਲ ਅੰਤਿੰ੍ਰਗ ਵਿਚ ਬੰਦ ਲਿਫ਼ਾਫ਼ਾ ਰੀਪੋਰਟ ਬਿਨਾਂ ਏਜੰਡੇ ਵਿਚ ਭੇਜਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਣਗਹਿਲੀ ਦਾ ਸਬੂਤ ਪੇਸ਼ ਕੀਤਾ ਹੈ ਅਤੇ ਪੜਤਾਲੀਆ ਕਮਿਸ਼ਨ ਅਤੇ ਸਾਰੀ ਅੰਤ੍ਰਿੰਗ ਕਮੇਟੀ ਨੂੰ ਕਨੂੰਨ ਦੇ ਕਟਹਿਰੇ ਵਿਚ ਖੜਾ ਕਰਨ ਦੀ ਜਿੰਮੇਵਾਰੀ ਇਨਾ ਤੇ ਹੀ ਆਵੇਗੀ। ਅਗਰ ਪੜਤਾਲੀਆ ਰੀਪੋਰਟ ਸਹੀ ਹੁੰਦੀ ਤਾਰੀਖ ਸੰਗਤਾਂ ਵਿਚ ਨਸ਼ਰ ਹੁੰਦੀ ਪਰਧਾਨ ਨਿਯਮਾਂ ਤੇ ਰੂਲਜ ਦੀ ਪਾਲਣਾ ਕਰਦਾ ਤਾ ਮੌਜੂਦਾ ਸੰਬੰਧਤ ਵਿਭਾਗ ਦੇ ਮੁਲਾਜਮਾਂ ਨੂੰ ਸਸਪੈਂਡ ਕਰ ਕੇ ਸਾਰਾ ਕੇਸ ਪੁਲਿਸ ਨੂੰ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਪਰਚਾ ਦਰਜimage ਕਰਵਾਇਆ ਜਾ ਸਕਦਾ ਸੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕਦਾ ਸੀ ਇਹ ਕਿਹਾ ਜਾ ਸਕਦਾ ਹੈ ਕਿ ਸਿਆਣਪ ਤੋ ਕੰਮ ਨਹੀ ਲਿਆ ਗਾ ਸਗੋਂ ਆਪਣੇ ਆਕਾ ਨੂੰ ਖੁਸ਼ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਹੋਰ ਧੁੰਦਲਾ ਕੀਤਾ ਗਿਆ ਹੈ ।
ਕੈਪਸ਼ਨ—ਏ ਐਸ ਆਰ ਬਹੋੜੂ— 1—4 ਰਘਬੀਰ ਸਿੰਘ ਰਾਜਾਸਾਂਸੀ।