ਕਬੱਡੀ ਵਿਚ ਸੂਹੀ ਸਵੇਰ ਦਾ ਸਿਰਨਾਵਾਂ, ਨਟਖਟ ਕਬੱਡੀ ਖਿਡਾਰੀ : ਅਰਬਨ ਸਿੰਘ
Published : Sep 2, 2020, 1:26 am IST
Updated : Sep 2, 2020, 1:26 am IST
SHARE ARTICLE
image
image

ਕਬੱਡੀ ਵਿਚ ਸੂਹੀ ਸਵੇਰ ਦਾ ਸਿਰਨਾਵਾਂ, ਨਟਖਟ ਕਬੱਡੀ ਖਿਡਾਰੀ : ਅਰਬਨ ਸਿੰਘ

ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਬੱਲਪੁਰੀਆ ਦੇ ਸੰਸਥਾਪਕ ਤੇ ਸੰਚਾਲਕ ਬਾਬਾ ਕੁਲਵੰਤ ਸਿੰਘ ਮੋਗਾ ਦੇ ਹੋਣਹਾਰ ਸਪੁੱਤਰ ਅਰਬਨ ਸਿੰਘ ਨੇ ਛੋਟੀ ਉਮਰ (16 ਸਾਲ) ਵਿਚ ਹੀ ਕਬੱਡੀ ਵਿਚ ਖ਼ੂਬਸੂਰਤ, ਉੱਚ ਪੱਧਰ ਦੀਆਂ ਪ੍ਰਾਪਤੀਆਂ ਨੂੰ ਝੋਲੀ ਵਿਚ ਪਾ ਕੇ ਪਰਮਾਤਮਾ ਦਾ ਸ਼ੁਕਰਾਨਾ ਪ੍ਰਾਪਤ ਕੀਤਾ ਹੈ। ਕਬੱਡੀ ਵਿਚ ਸੂਹੀ ਸਵੇਰ ਦੀ ਕੋਸੀ-ਕੋਸੀ ਮਰਮ ਸਪੱਰਸ਼ੀ ਧੁੱਪ ਵਾਂਗ ਲੌਅ ਬਿਖੇਰਦਾ ਹੋਇਆ ਅਰਬਨ ਸਿੰਘ ਨੇ ਕਬੱਡੀ ਦੇ ਨਵੇਂ ਪ੍ਰਯੋਗਵਾਦੀ ਦਾਅ ਵਰਤਣ ਵਿਚ ਪਰਪੱਕਤਾ ਹਾਸਲ ਕੀਤੀ ਹੈ।
 ਉਸ ਦੀ ਮਾਤਾ ਬੀਬੀ ਕਰਮਜੀਤ ਕੌਰ ਕੰਮੋ, ਉਭਰਦਾ ਨੰਨ੍ਹਾ ਖਿਡਾਰੀ ਪੰਥਜੀਤ ਸਿੰਘ (ਭਰਾ) ਅਤੇ ਭੈਣ ਗੁਰਪ੍ਰਤਾਪ ਕੌਰ ਗੋਪਾਂ ਦਾ ਉਸ ਨੂੰ ਮੁਕੰਮਲ ਸਹਿਯੋਗ ਹੈ। ਅਰਬਨ ਸਿੰਘ ਨੇ ਦੇਸ਼ ਵਿਦੇਸ਼ ਵਿਚ ਅਨੇਕਾਂ ਹੀ ਉੱਚ ਦਰਜੇ ਦੇ ਖ਼ਿਤਾਬ ਹਾਸਲ ਕੀਤੇ ਹਨ। ਉਸ ਦੀਆਂ ਖ਼ਿਤਾਬੀ ਪ੍ਰਾਪਤੀਆਂ ਸ਼ਲਾਘਾਯੋਗ ਹਨ। ਵਿਸ਼ੇਸ਼ ਤੌਰ 'ਤੇ ਉਸ ਨੇ ਵੱਖ ਵੱਖ ਉੱਚ ਕੋਟੀ ਦੇ ਕਬੱਡੀ ਮੁਕਾਬਲਿਆਂ 'ਚੋਂ ਸੱਤ ਮੋਟਰਸਾਈਕਲ, ਦਸ ਗੁਰਜ, ਨੌਂ ਸੋਨੇ ਦੇ ਕੈਂਠੇ, ਇਕ ਜੀਪ, ਦੋ ਮੱਝਾਂ, ਸੋਨੇ ਦੀਆਂ ਮੁੰਦਰੀਆਂ, ਸੋਨੇ ਦੇ ਕੜੇ ਅਤੇ ਉਸ ਨੂੰ 80 ਕਿਲੋ ਰੁਪਈਆਂ ਦੇ ਸਿਕਿਆਂ ਅਤੇ 10 ਕਿਲੋ ਰੁਪਈਆਂ ਨਾਲ ਤੋਲਿਆ ਗਿਆ ਜਿਸ ਦੀ ਕੀਮਤ 28 ਲੱਖ 6 ਹਜ਼ਾਰ ਰੁਪਏ ਬਣਦੀ ਹੈ।
 ਨਾਰਥ ਇੰਡੀਆ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਹਰਜਿੰਦਰ ਸਿੰਘ ਧਨੋਆ, ਕੁਲਬੀਰ ਸਿੰਘ ਬਿਜਲੀ ਨੰਗਲ, ਅਮਨ ਕੋਚ ਆਦਿ ਦਾ ਉਸ ਨੂੰ ਦੁਆਵਾਂ ਦਾ ਭਰਿਆ ਆਸ਼ੀਰਵਾਦ ਹੈ। ਯੂਕੇ ਕਬੱਡੀ ਫ਼ੈਡਰੇਸ਼ਨ ਵਲੋਂ ਬਣਾਈਆਂ ਹੋਈਆਂ ਦੋ ਕਬੱਡੀ ਦੀਆਂ ਟੀਮਾਂ ਜਿਨ੍ਹਾਂ ਨੇ 25 ਕਬੱਡੀ ਦੇ ਮੈਚ ਖੇਡੇ ਅਤੇ ਉਨ੍ਹਾਂ 'ਚੋਂ 22 ਮੈਚ ਜਿੱਤੇ ਹਨ। ਉਹ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿਚ ਕਬੱਡੀ ਦੇ ਜੌਹਰ ਦਿਖਾ ਚੁਕਾ ਹੈ। ਉਹ ਰੇਡਰ ਕਬੱਡੀ ਪਾਉਣ ਵੇਲੇ ਚਕਾਈਆਂ, ਪਕੜ, ਸੋਚ, ਸਮਾਂ, ਬਲ, ਸੂਝ, ਸੰਕਲਪ ਇਰਾਦਾ ਅਤੇ ਪਹੁੰਚ ਰਖਦਾ ਹੈ। ਉਸ ਉੱਪਰ ਹੋਰ ਬਹੁਤ ਉਮੀਦਾਂ ਹਨ। ਭਵਿਖ ਵਿਚ ਉਹ ਸਿਖਰ ਦੁਪਹਿਰ ਦਾ ਸਿਰਨਾਵਾਂ ਬਣ ਕੇ ਚਮਕੇਗਾ।
ਬਲਵਿੰਦਰ 'ਬਾਲਮ' ਗੁਰਦਾਸਪੁਰ
ਮੋ: 9815625409imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement