
ਉਹ ਸਾਲ 2017 'ਚ ਫੌਜ 'ਚ ਭਰਤੀ ਹੋਇਆ ਸੀ ਤੇ ਸਾਲ 2019 'ਚ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਜਿੱਤਿਆ ਸੀ।
ਚੰਡੀਗੜ੍ਹ - ਰਾਮਗੜ੍ਹ ਰਾਂਝੀ ਸੈਕਟਰ 'ਚ 6 ਸਿੱਖ ਰੈਜੀਮੈਂਟ ਦਾ ਨੌਜਵਾਨ ਜ਼ੋਰਾਵਰ ਸਿੰਘ ਆਪਣੇ ਸਾਥੀਆਂ ਨੂੰ ਇਕ ਡੂੰਘੇ ਤਲਾਬ 'ਚੋਂ ਕੱਢ ਕੇ ਉਹਨਾਂ ਦੀ ਜਾਨ ਬਚਾ ਗਿਆ ਪਰ ਆਪ ਸ਼ਹੀਦ ਹੋ ਗਿਆ। ਉਹ ਸਬ ਡਵੀਜ਼ਨ ਪੱਟੀ ਦੇ ਪਿੰਡ ਕੁੱਲਾ ਦਾ ਵਸਨੀਕ ਸੀ।
Zorawar Singh
ਸ਼ਹੀਦ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਸਾਲ 2017 'ਚ ਫੌਜ 'ਚ ਭਰਤੀ ਹੋਇਆ ਸੀ ਤੇ ਸਾਲ 2019 'ਚ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਹੀ ਜ਼ੋਰਾਵਰ ਛੁੱਟੀ ਕੱਟ ਕੇ ਰਾਮਗੜ੍ਹ ਕੈਂਟ ਗਿਆ ਸੀ।
File Photo
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨੂੰ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਦਿੱਤੀ ਕਿ ਸੈਕਟਰ ਵਿਖੇ ਜਵਾਨਾਂ ਦਾ ਟ੍ਰੈਨਿੰਗ ਕੈਂਪ ਚੱਲ ਰਿਹਾ ਸੀ ਜਿੱਥੇ ਕਿ ਕੁਝ ਜਵਾਨ ਡੂੰਘੇ ਤਲਾਬ 'ਚ ਡੁੱਬ ਰਹੇ ਸਨ। ਉਨ੍ਹਾਂ ਨੂੰ ਜ਼ੋਰਾਵਰ ਸਿੰਘ ਤੇ ਇਕ ਹੋਰ ਨੌਜਵਾਨ ਬਾਹਰ ਕੱਢ ਰਹੇ ਸਨ। ਅਚਾਨਕ ਜ਼ੋਰਾਵਰ ਸਿੰਘ ਦਾ ਪੈਰ ਤਿਲਕ ਗਿਆ ਤੇ ਉਸ ਦੀ ਮੌਤ ਹੋ ਗਈ ਹੈ।