
ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਮਿਲੇ ਅਤਿਵਾਦੀ ਟਿਕਾਣੇ
ਭਾਰੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਸ੍ਰੀਨਗਰ, 1 ਸਤੰਬਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਦੋ ਅਤਿਵਾਦੀ ਟਿਕਾਣੇ ਮਿਲੇ ਹਨ। ਫ਼ੌਜ ਨੇ ਕੰਟਰੋਲ ਰੇਖਾ ਲਾਗਲੇ ਇਨ੍ਹਾਂ ਅਤਿਵਾਦੀ ਟਿਕਾਣਿਆਂ ਦਾ ਪਰਦਾ ਫ਼ਾਸ਼ ਕਰ ਕੇ ਉਥੋਂ ਭਾਰੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਫ਼ੌਜ ਨੇ ਇਨ੍ਹਾਂ ਟਿਕਾਣਿਆਂ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਰਖਿਆ ਬੁਲਾਰੇ ਨੇ ਦਸਿਆ ਕਿ ਇੰਜ ਲਗਦਾ ਹੈ ਕਿ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਕੰਟਰੋਲ ਰੇਖਾ ਲਾਗੇ ਹਥਿਆਰ ਅਤੇ ਹੋਰ ਸਮਾਨ ਰੱਖਣ ਲਈ ਕੀਤੀ ਜਾਣੀ ਸੀ ਤਾਕਿ ਅਤਿਵਾਦੀ ਉਥੋਂ ਹਥਿਆਰ ਲੈ ਕੇ ਅਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਫ਼ੌਜ ਦੀ ਮਦਦ ਨਾਲ ਪਾਕਿਸਤਾਨੀ ਅਤਿਵਾਦੀ ਸਮੂਹਾਂ ਦੁਆਰਾ ਜੰਮੂ ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਲਈ ਹਥਿਆਰ ਭੇਜਣ ਦੀ ਬੇਚੈਨ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਰਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦਸਿਆ ਕਿ ਚੌਕਸ ਫ਼ੌਜੀਆਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਰਾਮਪੁਰ ਸੈਕਟਰ ਵਿਚ ਸ਼ੱਕੀ ਗਤੀਵਿਧੀਆਂ ਵੇਖੀਆਂ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀ ਕਿਸੇ ਪਿੰਡ ਵਿਚ ਸੀ ਜੋ ਕੰਟਰੋਲ ਰੇਖਾ ਲਾਗੇ ਹੀ ਪੈਂਦਾ ਹੈ। ਭਾਰਤੀ ਖੇਤਰ ਵਿਚ ਸ਼ੱਕੀ ਵੜ ਆਏ ਸਨ। ਉਨ੍ਹਾਂ ਕਿਹਾ, 'ਸੰਘਣੇ ਜੰਗਲ ਅਤੇ ਮੌਸਮ ਦੀ ਹਾਲਤ ਦਾ ਫ਼ਾਇਦਾ ਚੁਕਦਿਆਂ ਘੁਸਪੈਠ ਦੀ ਸੰਭਾਵੀ ਕੋਸ਼ਿਸ਼ ਕੀਤੇ ਜਾਣ ਲਈ ਅਲਰਟ ਜਾਰੀ ਕੀਤਾ ਗਿਆ ਸੀ। imageਨਿਗਰਾਨੀ ਗਰਿਡ ਨੂੰ ਪੂਰੇ ਖੇਤਰ ਅਤੇ ਸੰਭਾਵੀ ਘੁਸਪੈਠ ਵਾਲੇ ਮਾਰਗ ਲਈ ਵਧਾ ਦਿਤਾ ਗਿਆ ਸੀ। ਘੁਸਪੈਠ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨੂੰ ਰੋਕਣ ਲਈ ਘਾਤ ਲਾਈ ਗਈ ਸੀ ਅਤੇ ਰਾਤ ਭਰ ਨਿਗਰਾਨੀ ਰੱਖੀ ਗਈ।' ਅਗਲੀ ਸਵੇਰੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ ਅਤੇ ਸੱਤ ਘੰਟਿਆਂ ਮਗਰੋਂ ਹਥਿਆਰਾਂ ਦਾ ਜ਼ਖ਼ੀਰਾ ਅਤੇ ਭਾਰਤੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਇਹ ਰਾਮਪੁਰੇ ਦੇ ਬੇਹੱਦ ਲੁਕੇ ਹੋਏ ਟਿਕਾਣੇ ਤੋਂ ਬਰਾਮਦ ਹੋਇਆ। ਹÎਥਿਆਰਾਂ ਵਿਚ ਪੰਜ ਏ ਕੇ ਰਾਈਫ਼ਲਾਂ, ਛੇ ਪਿਸਤੌਲਾਂ, 21 ਗ੍ਰੇਨੇਡ, ਦੋ ਯੂਬੀਜੀਐਲ ਗ੍ਰੇਨੇਡ ਅਤੇ ਦੋ ਕੇਨਵੁਡ ਰੇਡੀਉ ਸੈਟ ਅਤੇ ਇਕ ਐਂਟੀਨਾ ਬਰਾਮਦ ਕੀਤਾ ਗਿਆ। (ਏਜੰਸੀ)