ਪੋਸ਼ਣ ਮਾਹ ਜਨ ਅੰਦੋਲਨ ਵਜੋਂ ਮਨਾਇਆ ਜਾ ਰਿਹਾ ਹੈ: ਅਰੁਨਾ ਚੌਧਰੀ
Published : Sep 2, 2021, 5:53 pm IST
Updated : Sep 2, 2021, 5:53 pm IST
SHARE ARTICLE
Aruna Chaudhary
Aruna Chaudhary

ਵਿਭਾਗ ਨੇ ਮਹੀਨਾ ਭਰ ਚੱਲਣ ਵਾਲੀ ਪਹਿਲਕਦਮੀ ਲਈ ਵਿਸ਼ਿਆਂ ਦੀ ਕੀਤੀ ਪਛਾਣ 

 

ਚੰਡੀਗੜ੍ਹ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਚੌਥਾ ਪੋਸ਼ਣ ਮਾਹ ਸਤੰਬਰ ਮਹੀਨੇ ਵਿਚ ਸੂਬੇ ਭਰ ਵਿਚ ਜਨ ਅੰਦੋਲਨ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਵੱਖ-ਵੱਖ ਥਾਵਾਂ ਉਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅੱਜ ਇੱਥੇ ਜਾਰੀ ਪ੍ਰੈੱਸ ਰਿਲੀਜ਼ ਵਿਚ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਮਲਟੀ-ਮਨੀਸਟਰੀਅਲ ਕਨਵਰਜਨ ਮਿਸ਼ਨ ਪੋਸ਼ਣ ਅਭਿਆਨ ਲਈ ਵਿਭਾਗ ਵੱਲੋਂ ਚਾਰ ਹਫ਼ਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਪਛਾਣ ਕੀਤੀ ਗਈ।

ਇਹ ਵੀ ਪੜ੍ਹੋ -  18 ਸਾਲਾਂ ਜੀਨਾ ਅਰੋੜਾ ਦੀ ਪਹਿਲੀ ਕਿਤਾਬ 'The Fourth Perspective' ਰਿਲੀਜ਼

ਪਹਿਲੇ ਹਫ਼ਤੇ ਦੌਰਾਨ ਆਂਗਨਵਾੜੀ ਕੇਂਦਰਾਂ, ਸਕੂਲਾਂ, ਪੰਚਾਇਤਾਂ ਅਤੇ ਹੋਰ ਜਨਤਕ ਥਾਵਾਂ ਉਤੇ ਪੋਸ਼ਣ ਵਾਟਿਕਾ ਦੇ ਰੂਪ ਵਿੱਚ ਪੌਦੇ ਲਏ ਜਾਣਗੇ, ਜਦੋਂ ਕਿ ਦੂਜੇ ਹਫ਼ਤੇ ਯੋਗਾ ਅਤੇ ਆਯੂਸ਼ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਤੀਜੇ ਹਫ਼ਤੇ ਦੌਰਾਨ ਆਈਈਸੀ ਸਮੱਗਰੀ ਨਾਲ ਵਧੇਰੇ ਲੋੜਵੰਦ ਜ਼ਿਲ੍ਹਿਆਂ ਵਿਚ ਆਂਗਨਵਾੜੀ ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ ਕੀਤੀ ਜਾਵੇਗੀ। ਇਸੇ ਤਰ੍ਹਾਂ ਐਸਏਐਮ ਦੀ ਪਛਾਣ ਅਤੇ ਪੌਸ਼ਟਿਕ ਭੋਜਨ ਦੀ ਵੰਡ ਲਈ ਮੁਹਿੰਮ ਚੌਥੇ ਹਫ਼ਤੇ ਦਾ ਮੁੱਖ ਉਦੇਸ਼ ਰਹੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਮਾਂ ਦਾ ਦੁੱਧ ਚੁੰਘਾਉਣ (ਜਲਦ ਅਤੇ ਵਿਸ਼ੇਸ਼ ਰੂਪ ਵਿੱਚ), ਪੂਰਕ ਖੁਰਾਕ, ਅਨੀਮੀਆ (ਖੂਨ ਦੀ ਕਮੀ), ਬੱਚਿਆਂ ਦੇ ਵਾਧੇ ਦੀ ਨਿਗਰਾਨੀ, ਲੜਕੀਆਂ ਦੀ ਸਿੱਖਿਆ, ਖੁਰਾਕ, ਵਿਆਹ ਦੀ ਸਹੀ ਉਮਰ, ਸਫ਼ਾਈ ਤੇ ਸਵੱਛਤਾ ਅਤੇ ਭੋਜਨ ਦੀ ਸੁਰੱਖਿਆ ਸਬੰਧੀ ਵਿਸ਼ਿਆਂ ਉਤੇ ਕੇਂਦਰਿਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਹੀ 1 ਸਤੰਬਰ, 2021 ਤੋਂ ਬੂਟੇ ਲਾਉਣ ਦੀਆਂ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ। ਪੂਰੇ ਮਹੀਨੇ ਦੌਰਾਨ, ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਮੁਕਾਮੀ ਖਾਣਿਆਂ ਨੂੰ ਉਤਸ਼ਾਹਤ ਕਰਨ, ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ, ਯੋਗਾ ਸੈਸ਼ਨ ਅਤੇ ਐਸਏਐਮ ਬੱਚਿਆਂ ਦੀ ਪਛਾਣ ਵਰਗੀਆਂ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement