ਸੰਭੂ ਬਾਰਡਰ ਤੇ ਵੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ
ਚੰਡੀਗੜ੍ਹ- ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦੇ ਧਰਨੇ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੋਈ ਵੀ ਟਰੇਨ ਨਹੀਂ ਗਈ। ਇਸ ਦੌਰਾਨ ਚੰਡੀਗੜ੍ਹ-ਅੰਬਾਲਾ ਰੇਲ ਮਾਰਗ 'ਤੇ ਲਾਲੜੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਿਸਾਨ ਰੇਲ ਟਰੈਕ 'ਤੇ ਧਰਨਾ ਦੇ ਰਹੇ ਹਨ। ਇਸੇ ਤਰਾਂ ਸੰਭੂ ਬਾਰਡਰ ਤੇ ਵੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।
Block Rail Tracks Indefinitelyਇਸ ਕਾਰਨ ਤੋਂ ਰੇਲਵੇ ਨੇ ਕਿਸਾਨਾਂ ਦੇ ਗੁੱਸੇ ਤੇ ਯਾਤਰੀਆਂ ਸੁਰੱਖਿਆ ਨੂੰ ਧਿਆਨ ਰੱਖਦਿਆਂ ਇਸ ਰੂਟ 'ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ। ਇਸ ਸਬੰਧੀ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਹਰਿਆਣਾ ਬਾਡਰ ਸ਼ੰਭੂ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਹੋਏ।
farmer protest
ਕਿਸਾਨ ਆਗੂਆਂ ਨੇ ਇਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਹਰ ਯਤਨ ਕਰਨਗੇ। ਕਿਸਾਨਾਂ ਵੱਲੋਂ ਰੋਸ ਵਜੋਂ ਅਣਮਿੱਥੇ ਸਮੇਂ ਲ਼ਈ ਰੇਲ ਪਟੜੀਆਂ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ।ਲਾਕਡਾਊਨ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੋਈ ਵੀ ਸਪੈਸ਼ਲ ਟਰੇਨ ਨਹੀਂ ਚਲਾਈ ਗਈ ਹੈ।
ਚੰਡੀਗੜ੍ਹ ਰੇਲਵੇ ਦੇ ਸਟੇਸ਼ਨ ਸੁਪਰਡੈਂਟ ਅਨਿਲ ਅਗਰਵਾਲ ਨੇ ਦੱਸਿਆ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਮੌਜੂਦਾ ਸਮੇਂ ਚ ਦੋ ਸਪੈਸ਼ਲ ਟਰੇਨਾਂ ਚੱਲ ਰਹੀਆਂ ਸਨ ਇਹ ਦੋਵੇਂ ਟਰੇਨਾਂ ਕਿਸਾਨ ਅੰਦੋਲਨ ਨੂੰ ਦੇਖਦਿਆਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
