
ਅੰਮ੍ਰਿਤਸਰ 'ਚ ਭਾਜਪਾ ਤੇ ਕਾਂਗਰਸੀਆਂ 'ਚ ਲੜਾਈ
ਅੰਮ੍ਰਿਤਸਰ, 1 ਅਕਤੂਬਰ (ਪਪ) : ਭਾਜਪਾ ਅਤੇ ਯੂਥ ਕਾਂਗਰਸ ਦੇ ਵਰਕਰ ਸ਼ਾਮ ਨੂੰ ਅਚਾਨਕ ਦੁਰਗਿਆਣਾ ਸ਼ਿਵਪੁਰੀ ਦੇ ਸਾਹਮਣੇ ਆਪਸ ਵਿਚ ਭਿੜ ਗਏ। ਭਿੜਤ ਵਿਚ ਕਾਂਗਰਸ ਯੂਥ ਦੇ ਪ੍ਰਦੇਸ਼ ਸਕੱਤਰ ਬਲਪ੍ਰੀਤ ਸਿੰਘ ਰੋਜਰ ਦਾ ਸਿਰ ਫਟ ਗਿਆ। ਦੋਵਾਂ ਧੜਿਆਂ ਵਿਚ ਇਹ ਭਿੜਤ ਉਸ ਸਮੇਂ ਹੋਈ ਜਦੋਂ ਭਾਜਪਾ ਵਰਕਰਾਂ ਨੇ ਯੂਥ ਕਾਂਗਰਸ ਵਰਕਰਾਂ ਨੂੰ ਰਾਸ਼ਟਰੀ ਜਨਰਲ ਸੈਕਟਰੀ ਤਰੁਣ ਚੁੱਘ ਦਾ ਕਾਲੀ ਝੰਡੀਆਂ ਨਾਲ ਵਿਰੋਧ ਕਰਨ ਤੋਂ ਰੋਕਿਆ। ਯੂਥ ਕਾਂਗਰਸ ਦੇ ਜ਼ਖ਼ਮੀ ਵਰਕਰਾਂ ਨੂੰ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ। ਉਧਰ, ਰੋਜਰ ਦਾ ਹਾਲਚਾਲ ਪੁੱਛਣ ਸੰਸਦ ਗੁਰਜੀਤ ਸਿੰਘ ਔਜਲਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਹਸਪਤਾਲ ਪੁੱਜੇ ਅਤੇ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਦੀ ਮੰਗ ਕੀਤੀ। ਦਸਣਯੋਗ ਹੈ ਕਿ ਅੱਜ ਸ਼ਾਮ ਭਾਜਪਾ ਰਾਸ਼ਟਰੀ ਜਨਰਲ ਸੈਕਟਰੀ ਤਰੁਣ ਚੁੱਗ ਦੀ ਸਵਾਗਤ ਰੈਲੀ ਦਾ ਪ੍ਰਬੰਧ ਪਾਰਟੀ ਨੇ ਕੀਤਾ ਸੀ।
ਸ਼ਾਮ ਕਰੀਬ ਸਵਾ ਚਾਰ ਵਜੇ ਕੁੱਝ ਯੂਥ ਕਾਂਗਰਸ ਵਰਕਰ ਚੁੱਗ ਦਾ ਵਿਰੋਧ ਕਰਨ ਲਈ ਦੁਰਗਿਆਣਾ ਸ਼ਿਵਪੁਰੀ ਦੇ ਸਾਹਮਣੇ ਕਾਲੀ ਝੰਡੀਆਂ ਦੇ ਨਾਲ ਇਕੱਠੇ ਹੋ ਗਏ। ਭਾਜਪਾ ਵਰਕਰਾਂ ਨੂੰ ਇਸ ਦਾ ਪਤਾ ਲੱਗਾ ਤਾਂ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਜਨਰਲ ਸੈਕਟਰੀ ਦਾ ਵਿਰੋਧ ਕਰਨ ਤੋਂ ਰੋਕਿਆ। ਇਸ 'ਤੇ ਦੋਵਾਂ ਧਿਰਾਂ ਵਿਚ ਬਹਿਸ ਸ਼ੁਰੂ ਹੋ ਗਈ। ਭਾਜਪਾਈਆਂ ਨੇ ਡੰਡਿਆਂ ਨਾਲ ਬਲਪ੍ਰੀਤ ਰੋਜਰ ਨੂੰ ਕੁਟਿਆ ਜਿਸ ਕਾਰਨ ਉਸ ਦਾ ਸਿਰ ਫਟ ਗਿਆ।
ਉਸ ਨੂੰ ਹਸਪਤਾਲ ਲੈ ਜਾਇਆ ਗਿਆ। ਯੂਥ ਕਾਂਗਰਸ ਦੇ ਜ਼ਖ਼ਮੀ ਹੋਏ ਯੂਥ ਵਰਕਰ ਰੋਜਰ ਨੇ ਕਿਹਾ ਕਿ ਉਹ ਕਿਸੇ ਦਾ ਵਿਰੋਧ ਕਰਨ ਨਹੀਂ ਸਗੋਂ ਕਿਸੇ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਪੁੱਜੇ ਸਨ।
ਤਸਵੀਰਾਂ : ਅੰਮ੍ਰਿਤਸਰ--ਬੇਜੀਪੀ-ਕਾਂਗਰਸ ਏ, ਬੀ, ਸੀ