
ਹਾਥਰਸ ਕੇਸ, ਨਹੀਂ ਹੋਇਆ ਸੀ ਪੀੜਤਾ ਨਾਲ ਜਬਰ ਜਨਾਹ : ਏ.ਡੀ.ਜੀ ਪ੍ਰਸ਼ਾਂਤ ਕੁਮਾਰ
ਨਵੀਂ ਦਿੱਲੀ, 1 ਅਕਤੂਬਰ : ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਸਮੂਹਕ ਜਬਰ ਜ਼ਿਨਾਹ ਪੀੜਤਾ ਦੇ ਦਮ ਤੋੜਨ ਤੋਂ ਬਾਅਦ ਮਾਮਲੇ 'ਚ ਵਿਰੋਧੀ ਧਿਰ ਲਗਾਤਾਰ ਯੋਗੀ ਸਰਕਾਰ 'ਤੇ ਹਮਲੇ ਕਰ ਰਹੀ ਹੈ। ਇਸੇ ਦੌਰਾਨ ਯੂ.ਪੀ. ਏ.ਡੀ.ਜੀ. (ਐਡੀਸ਼ਨਲ ਡਾਇਰੈਕਟਰ ਜਨਰਲ) ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਬਿਆਨ ਦਿਤਾ ਹੈ ਕਿ ਜਿਸ ਵੀਡੀਉ ਨੂੰ ਸਥਾਨਕ ਪੱਤਰਕਾਰ ਨੇ ਪੋਸਟ ਕੀਤਾ ਹੈ। ਉਸ 'ਚ ਪੀੜਤਾ ਦੀ ਜੀਭ ਦਿਖਾਈ ਦੇ ਰਹੀ ਹੈ। ਇਸ ਲਈ ਪੀੜਤਾ ਦੀ ਜੀਭ ਕੱਟਣ ਵਾਲੀ ਗੱਲ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਪੀੜਤਾ ਦੇ ਕੀਤੇ ਗਏ ਪੋਸਟਮਾਰਟਮ 'ਚ ਮੌਤ ਦਾ ਕਾਰਨ ਗਲੇ 'ਤੇ ਲੱਗੀ ਸੱਟ ਕਾਰਨ ਉਸ ਦੌਰਾਨ ਹੋਇਆ ਟਰਾਮਾ ਹੈ। ਫ਼ੋਰੈਂਸਿਕ ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸੈਂਪਲਸ 'ਚ ਕਿਸੇ ਤਰ੍ਹਾਂ ਦੇ ਸ਼ਕਰਾਣੂ ਨਹੀਂ ਪਾਏ ਗਏ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਪੀੜਤਾ ਨਾਲ ਜਬਰ ਜ਼ਿਨਾਹ ਵੀ ਨਹੀਂ ਹੋਇਆ ਹੈ। (ਏਜੰਸੀ)