
ਪੁਲਿਸ ਨੇ ਗ੍ਰਿਫ਼ਤਾਰ ਕੀਤਾ ਇਕ ਵਿਅਕਤੀ
ਬਟਾਲਾ: ਸਥਾਨਕ ਪੁਰਾਣੇ ਟਰੱਕ ਅੱਡੇ ਵਿਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਦਰਅਸਲ ਪੁਲਿਸ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਹਨਾਂ ਦਾ ਪਿੱਛਾ ਕਰ ਰਹੀ ਸੀ।
Punjab Police
ਰਾਸਤੇ ਵਿਚ ਉਹਨਾਂ ਵਿਅਕਤੀਆਂ ਨੇ ਸਕੂਟਰ 'ਤੇ ਖੜ੍ਹੇ ਇਕ ਵਿਅਕਤੀ ਕੋਲੋਂ ਸਕੂਟਰ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਵਿਅਕਤੀ ਨੇ ਸਕੂਟਰ ਨਹੀਂ ਦਿੱਤਾ, ਜਿਸ ਕਾਰਨ ਉਹਨਾਂ ਨੇ ਗੋਲੀ ਚਲਾ ਦਿੱਤੀ।
Crime
ਗੋਲੀ ਸਕੂਟਰ ਦੇ ਮਾਲਕ ਕੁਲਵੰਤ ਸਿੰਘ ਦੇ ਪੱਟ ਵਿਚ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਕੁਲਵੰਤ ਸਿੰਘ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਖ਼ਬਰਾਂ ਮੁਤਾਬਕ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।