ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ 'ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ
Published : Oct 2, 2022, 5:47 am IST
Updated : Oct 2, 2022, 5:47 am IST
SHARE ARTICLE
image
image

ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ 'ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ

ਨਵੀਂ ਦਿੱਲੀ, 1 ਅਕਤੂਬਰ : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੇ ਆਖਰੀ ਦਿਨ ਸਨਿਚਰਵਾਰ ਨੂੰ  ਦੋਹਾਂ ਉਮੀਦਵਾਰਾਂ ਮਲਿਕਾਅਰਜੁਨ ਖੜਗੇ ਅਤੇ ਸਸੀ ਥਰੂਰ ਦੇ ਨਾਮਜ਼ਦਗੀ ਪੱਤਰ ਜਾਇਜ਼ ਪਾਏ ਗਏ ਅਤੇ ਹੁਣ ਚੋਣਾਂ 'ਚ ਇਹ ਉਮੀਦਵਾਰ ਬਾਕੀ ਰਹਿ ਗਏ ਹਨ | ਅੱਜ ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਚੋਣ ਵਿਭਾਗ ਦੇ ਇੰਚਾਰਜ ਮਧੂਸੂਦਨ ਮਿਸਤਰੀ ਨੇ ਦਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ | ਜਾਂਚ ਦੌਰਾਨ ਤਜਵੀਜਕਰਤਾਵਾਂ ਦੇ ਦਸਤਖਤ ਨਾ ਮਿਲਣ ਅਤੇ ਹੋਰ ਕਾਰਨਾਂ ਕਰਕੇ ਝਾਰਖੰਡ ਦੇ ਕੇ. ਐੱਨ ਤਿ੍ਪਾਠੀ ਦਾ ਫਾਰਮ ਰੱਦ ਕਰ ਦਿਤਾ ਗਿਆ ਹੈ | ਤਿੰਨੇ ਆਗੂਆਂ ਨੇ ਸ਼ੁਕਰਵਾਰ ਨੂੰ  ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ | ਜ਼ਿਕਰਯੋਗ ਹੈ ਕਿ ਖੜਗੇ ਨੇ 14 ਫਾਰਮ ਭਰੇ ਸੀ, ਜਦਕਿ ਥਰੂਰ ਨੇ ਪੰਜ ਅਤੇ ਤਿ੍ਪਾਠੀ ਨੇ ਇਕ ਫਾਰਮ ਭਰਿਆ ਸੀ |
ਮਿਸਤਰੀ ਮੁਤਾਬਕ ਕਾਂਗਰਸ ਪ੍ਰਧਾਨ ਦੀ ਚੋਣ ਲਈ ਚੋਣ ਵਿਭਾਗ ਨੂੰ  ਕੁਲ 20 ਫਾਰਮ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ ਚਾਰ ਫਾਰਮ ਦਸਤਖ਼ਤਾਂ ਦੇ ਮਿਲਾਨ ਨਾ ਹੋਣ ਤੇ ਹੋਰ ਕਾਰਨਾਂ ਕਰ ਕੇ ਰੱਦ ਕਰ ਦਿਤੇ ਗਏ ਹਨ |

ਮਿਸਤਰੀ ਨੇ ਦਸਿਆ ਕਿ ਹੁਣ ਸਿਰਫ਼ ਦੋ ਉਮੀਦਵਾਰ ਖੜਗੇ ਅਤੇ ਥਰੂਰ ਹੀ ਮੈਦਾਨ ਵਿਚ ਰਹਿ ਗਏ ਹਨ | 8 ਅਕਤੂਬਰ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ ਨਾਂ ਵਾਪਸ ਲੈਣ ਦੀ ਸੂਰਤ ਵਿਚ 17 ਅਕਤੂਬਰ ਨੂੰ  ਵੋਟਾਂ ਪੈਣਗੀਆਂ |    
    (ਏਜੰਸੀ)

 

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement