
ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਚੰਡੀਗੜ੍ਹ: ਇੰਡਸਟਰੀਅਲ ਏਰੀਆ ਫੇਜ਼ 2, ਰਾਮ ਦਰਬਾਰ ਦੇ ਪਲਾਟ ਨੰਬਰ 786 ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਫੈਕਟਰੀ ਵਿਚ ਅੱਗ ਲੱਗੀ ਉਹ ਸੁਭਾਸ਼ ਮਿੱਤਲ ਦੀ ਦੱਸੀ ਜਾਂਦੀ ਹੈ। ਸੁਭਾਸ਼ ਮਿੱਤਲ, ਕਨ੍ਹਈਆ ਮਿੱਤਲ ਦਾ ਭਰਾ ਦਸਿਆ ਜਾਂਦਾ ਹੈ।