ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਸੀਏਕਿਊਐਮ ਨੇ ਪਲਾਨ ਕੀਤਾ ਤਿਆਰ
Published : Oct 2, 2025, 9:09 am IST
Updated : Oct 2, 2025, 11:29 am IST
SHARE ARTICLE
CAQM prepares plan to reduce stubble burning cases
CAQM prepares plan to reduce stubble burning cases

ਪੰਜਾਬ ਤੇ ਹਰਿਆਣਾ ਵੀ ਏਜੰਸੀਆਂ ਨਾਲ ਮਿਲ ਕੇ ਪਰਾਲੀ ਸਾੜਨ ਦੇ ਮਾਲਿਆਂ ਨੂੰ ਘੱਟ ਕਰਨ ਲਈ ਮਿਲ ਕੇ ਕਰਨਗੇ ਕੰਮ

ਨਵੀਂ ਦਿੱਲੀ : ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮਾਂ ’ਤੇ ਪੰਜਾਬ ਅਤੇ ਹਰਿਆਣਾ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਕੰਪਰੀਹੈਂਸਿਵ ਐਕਸ਼ਨ ਪਲਾਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ 1 ਅਕਤੂਬਰ ਤੋਂ 30 ਨਵੰਬਰ ਤੱਕ ਪੰਜਾਬ ਅਤੇ ਹਰਿਆਣਾਾ ’ਚ ਸੀਪੀਸੀਬੀ ਦੇ ਉਡਣ ਦਸਤੇ ਵੀ ਨਜ਼ਰ ਰੱਖਣਗੇ। ਇਨ੍ਹਾਂ ਦੀ ਨਜ਼ਰ ਪਰਾਲੀ ਜਲਾਉਣ ਦੇ ਮਾਮਲਿਆਂ ’ਚ ਹੌਟ ਸਪੌਟ ’ਤੇ ਰਹੇ। ਹੌਟ ਸਪੌਟ ’ਤੇ ਪਰਾਲੀ ਜਲਾਉਣ ਦੇ ਸਭ ਤੋਂ ਜ਼ਿਆਦਾ ਮਾਮਲੇ ਆਉਂਦੇ ਹਨ। ਨਾਲ ਹੀ ਪੰਜਾਬ ਅਤੇ ਹਰਿਆਣਾ ਰਾਜ ਵੀ ਪਰਾਲੀ ਜਲਾਉਣ ਦੇ ਮਾਮਲਿਆਂ ’ਚ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਸੀਪੀਸੀਬੀ (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਦੇ ਫਲਾਇੰਗ ਸਕੁਐਡ ਸਬੰਧਤ ਜ਼ਿਲ੍ਹੇ ਦੀ ਅਥਾਰਟੀ ਅਤੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਹਨ। ਉਹ ਰਾਜ ਦੇ ਨੋਡਲ ਅਫ਼ਸਰ ਨਾਲ ਵੀ ਸਿੱਧੇ ਸੰਪਰਕ ’ਚ ਰਹਿਣਗੇ। ਫਲਾਇੰਗ ਸਕੁਐਡ ਨੂੰ ਪੰਜਾਬ ’ਚ 16 ਜਿਲਿ੍ਹਆਂ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਹਿਸਾਰ, ਜੀਂਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਸਿਰਸਾ, ਸੋਨੀਪਤ ਅਤੇ ਯਮੁਨਾਨਗਰ ’ਚ ਫਲਾਇੰਗ ਸਕੁਐਡ ਲਗਾਏ ਹਨ।

ਫਲਾਇੰਗ ਸਕੁਐਡ ਜ਼ਮੀਨੀ ਪੱਧਰ ’ਤੇ ਪਰਾਲੀ ਦੀ ਰਿਪੋਰਟ ਰੋਜ਼ ਸੀਏਕਿਊਐਮ  ਅਤੇ ਸੀਪੀਸੀਬੀ ਨੂੰ ਭੇਜਣਗੇ। ਨਾਲ ਹੀ ਰਿਪੋਰਟ ’ਚ ਇਹ ਵੀ ਰਹੇਗਾ ਕਿ ਪਰਾਲੀ ਜਲਾਉਣ ਦੇ ਮਾਮਲੇ ਨੂੰ ਘੱਟ ਕਰਨ ਦੇ ਲਈ ਜ਼ਿਲ੍ਹਾ ਪੱਧਰ  ’ਤੇ ਕੀ ਕਦਮ ਚੁੱਕੇ ਗਏ। ਫਲਾਇੰਗ ਸਕੁਐਡ ਨੂੰ ਪੁਲਿਸ ਡਿਪਾਰਟਮੈਂਟ ਅਤੇ ਸਬੰਧਤ ਏਰੀਏ ਦੇ ਥਾਣਾ ਇੰਚਾਰ ਦਾ ਵੀ ਸਹਿਯੋਗ ਮਿਲੇਗਾ। ਸੀਏਕਿਊਐਮ ਅਨੁਸਾਰ ਜਲਦੀ ਹੀ ਉਹ ਮੋਹਾਲੀ ਜਾਂ ਚੰਡੀਗੜ੍ਹ ’ਚ ਝੋਨੇ ਦੀ ਪਰਾਲੀ ਮੈਨੇਜਮੈਂਟ ਸੇਲ ਸ਼ੁਰੂ ਕਰਨਗੇ। ਇਹ ਸੇਲ ਐਗਰੀਕਲਚਰ ਡਿਪਾਰਟਮੈਂਟ ਅਤੇ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਸਬੰਧਤ ਵਿਭਾਗਾਂ ਦੀ ਮਦਦ ਨਾਲ ਚਲੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement