
ਅਚਾਨਕ ਮੁੱਖ ਮੰਤਰੀ ਦੀ ਅਵਾਜ਼ ਸੁਣ ਰਿਹਾ ਨਾ ਖੁਸ਼ੀ ਦਾ ਟਿਕਾਣਾ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਘਰ ਵਿਚ ਹਰ ਨੌਜਵਾਨ ਕੋਲ ਨੌਕਰੀ ਹੋਵੇ ਦਾ ਨਾਅਰਾ ਸੱਚ ’ਚ ਤਬਦੀਲ ਹੋ ਰਿਹਾ ਹੈ। ਵੈਸੇ ਤਾਂ ਕੈਪਟਨ ਸਰਕਾਰ ਵਲੋਂ ਨੌਜਵਾਨ ਨੂੰ ਨੌਕਰੀ ਦੇਣ ਦੇ ਬਹੁਤ ਸਾਰੇ ਉਪਰਾਲੇ ਕੀਤੇ ਹੀ ਜਾ ਰਹੇ ਹਨ ਪਰ ਹੁਣ ਉਨ੍ਹਾਂ ਦੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਸਾਂਝੀ ਹੋਈ ਹੈ ਜਿਸ ਵਿਚ ਉਹ ਇੱਕ ਨੌਜਵਾਨ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਉਸ ਨੂੰ ਨੌਕਰੀ ਦੇਣ ਦੀ ਗੱਲ ਵੀ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੁਣ ਕੇ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਹੈ।
Capt. Amrinder Singh
ਉਹਨਾਂ ਕਿਹਾ ਕਿ ਮੇਰਾ ਇਹ ਸੁਫ਼ਨਾ ਹੈ ਕਿ ਪੰਜਾਬ ਦੇ ਹਰ ਨੌਜਵਾਨ ਕੋਲ ਨੌਕਰੀ ਹੋਵੇ, ਇਸ ਲਈ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਹਰ ਤਰ੍ਹਾਂ ਦੇ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਅਸੀਂ ਪੰਜਾਬ ਵਿਚ ਨੌਕਰੀ ਲੱਭਣ ਵਾਲਿਆਂ ਲਈ ਆਪਣੀ ਕਿਸਮ ਦਾ ਪਹਿਲਾ ‘ਜਾੱਬ ਹੈਲਪਲਾਈਨ ਨੰਬਰ’ (Job Helpline Number) 76260-76260 ਲਾਂਚ ਕੀਤਾ ਹੈ।
Capt. Amrinder Singh
ਜਦੋਂ ਮੈਂ ਤਰਨਤਾਰਨ ਦੇ ਇਸ ਨੌਜਵਾਨ ਨੂੰ ਫ਼ੋਨ ਕੀਤਾ ਤਾਂ ਉਹ ਸਾਡੀ ਇਸ ਪਹਿਲਕਦਮੀ ਤੋਂ ਬਹੁਤ ਖੁਸ਼ ਹੋਇਆ ਤੇ ਉਸ ਨੇ ਸ਼ਲਾਘਾ ਵੀ ਕੀਤੀ। ਵਿਲੱਖਣ ਪਹਿਲਕਦਮੀਆਂ ਦੇ ਮੌਕਿਆਂ ਦਾ ਲਾਭ ਲੈਣ ਲਈ ਇੰਤਜ਼ਾਰ ਨਾ ਕਰੋ ਬਸ ਜਲਦੀ ਕਾੱਲ ਕਰੋ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਨੌਜਵਾਨ ਦੇ ਕੈਪਟਨ ਅਮਰਿੰਦਰ ਨਾਲ ਗੱਲ ਹੋਣ ਤੇ ਯਕੀਨ ਨਾ ਆਉਣ ਤੋਂ ਬਾਅਦ ਚੰਨੀ ਨੇ ਮੁੜ ਤੋਂ ਕੈਪਟਨ ਅਮਰਿੰਦਰ ਨਾਲ ਨੌਜਵਾਨ ਦੀ ਗੱਲ ਕਰਵਾਈ।
Capt. Amrinder Singh
ਦੱਸ ਦਈਏ ਈ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਕਈ ਨੌਜਵਾਨ ਨੌਕਰੀਆਂ ਹਾਸਲ ਕਰ ਵੀ ਚੁੱਕੇ ਹਨ ਪਰ ਹੁਣ ਇਹ ਹੈਲਪਲਾਈਨ ਨੰਬਰ ਬੇਰੁਜ਼ਗਾਰ ਨੌਜਵਾਨਾਂ ਲਈ ਕਾਫ਼ੀ ਲਾਹਵੰਦ ਸਾਬਤ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਉਸ ਲੜਕੇ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਉਸ ਨੂੰ ਕਾਲ ਕਰ ਕੇ ਫਿਰ ਤੋਂ ਦਸਣਗੇ ਕਿ ਉਹ ਨੌਕਰੀ ਲਈ ਕੀ ਕੁੱਝ ਕਰ ਸਕਦੇ ਹਨ। ਉਹ ਲੜਕਾ ਤਰਨਤਾਰਨ ਤੋਂ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।