ਇੱਕੋ ਸ਼ਮਸ਼ਾਨਘਾਟ 'ਚ ਹੋਇਆ ਫੌਜੀ ਪੁੱਤ ਤੇ ਮਾਂ ਦਾ ਅੰਤਿਮ ਸਸਕਾਰ
Published : Nov 2, 2019, 4:44 pm IST
Updated : Nov 3, 2019, 11:55 am IST
SHARE ARTICLE
Death of mother and son
Death of mother and son

ਮਾਤਾ ਦੇ ਸਸਕਾਰ ਨੂੰ ਜਾਂਦਾ ਫੌਜੀ ਪੁੱਤ ਰਸਤੇ 'ਚ ਹਾਦਸੇ ਦਾ ਸ਼ਿਕਾਰ

ਖਡੂਰ ਸਾਹਿਬ: ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਵੜਿੰਗ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਅਪਣੀ ਮਾਤਾ ਦੇ ਅੰਤਿਮ ਸੰਸਕਾਰ ਵਿਚ ਸ਼ਰੀਕ ਹੋਣ ਲਈ ਫੌਜ ਵਿਚੋਂ ਛੁੱਟੀ ਲੈ ਕੇ ਵਾਪਿਸ ਆ ਰਹੇ ਫੌਜੀ ਦੀ ਰਾਸਤੇ ਵਿਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਸਾਰਾ ਪਿੰਡ ਪੂਰੀ ਤਰ੍ਹਾਂ ਗਮਗੀਨ ਹੋ ਗਿਆ ਜਦੋਂ ਸ਼ਹੀਦ ਫੌਜੀ ਦੀ ਦੇਹ ਤਿਰੰਗੇ ਵਿਚ ਉਹਨਾਂ ਦੇ ਘਰ ਪਹੁੰਚੀ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਦੋਨਾ ਮਾਂ ਪੁੱਤਾ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ।

Khadoor SahibKhadur Sahib

ਫੌਜੀ ਦਲਜੀਤ ਸਿੰਘ ਜੋ ਕਿ ਸ਼ਾਦੀ ਸ਼ੁਦਾ ਸੀ  ਅਤੇ ਉਸ ਦਾ ਇੱਕ ਪੁੱਤਰ ਡੇਢ ਸਾਲ ਦਾ ਹੈ। ਦਲਜੀਤ ਸਿੰਘ ਦਾ ਪੂਰਾ ਪਰਿਵਾਰ ਦੇਸ਼ ਦੀ ਸੇਵਾ ਵਿਚ ਜੁੱਟਿਆ ਹੋਇਆ ਹੈ। ਉਹਨਾਂ ਦੇ ਪਿਤਾ ਅਤੇ ਭਰਾ ਦੋਨੋਂ ਰਿਟਾਇਰ ਹੋ ਚੁੱਕੇ ਹਨ ਅਤੇ ਦਲਜੀਤ ਸਿੰਘ ਘਰ ਵਿਚੋਂ ਛੋਟਾ ਸੀ ਜੋ ਵੀ ਕਈ ਸਾਲਾਂ ਤੋਂ ਆਰਮੀ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ।

Khadoor SahibKhadur Sahib

ਦਲਜੀਤ ਸਿੰਘ ਨੂੰ ਭਾਰਤੀ ਫੌਜ ਦੀ ਸੈਨਾ ਦੀ ਟੁਕੜੀ ਨੇ ਸਲਾਮੀ ਨਾਲ ਸ਼ਰਾਂਧਜਲੀ ਦਿੱਤੀ ਪਰ ਜ਼ਿਲ੍ਹਾ ਤਰਨ ਤਾਰਨ ਦਾ ਕੋਈ ਪ੍ਰਸ਼ਾਸ਼ਨ ਅਧਿਕਾਰੀ ਪਰਿਵਾਰ ਦੇ ਮੈਂਬਰਾ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ। ਪਿੰਡ ਵਾਸੀ ਨੇ ਦਸਿਆ ਕਿ ਫੌਜੀ ਮਾਂ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਆ ਰਿਹਾ ਸੀ ਅਤੇ ਉਸ ਦਾ ਰਾਸਤੇ ਵਿਚ ਐਕਸੀਡੈਂਟ ਹੋ ਗਿਆ।

Khadur SahibKhadur Sahib

ਉਹਨਾਂ ਨੂੰ ਇਸ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। ਪਰ ਉਹਨਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਡਰਾਈਵਰ ਨੂੰ ਨੀਂਦ ਆ ਗਈ ਸੀ। ਫਿਲਹਾਲ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਇਹ ਸੱਚ ਹੈ ਜਾਂ ਝੂਠ।

Khadur SahibKhadur Sahib

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਸ਼ਹੀਦ ਦਲਜੀਤ ਸਿੰਘ ਦੀ ਯਾਦ ਵਿਚ ਪਿੰਡ ਵਿਚ ਕੋਈ ਯਾਦਗਾਰ ਖੇਡ ਸਟੇਡੀਅਮ ਜਾਂ ਸਕੂਲ ਬਣਾਇਆ ਜਾਵੇ ਤਾਂ ਕਿ ਉਸ ਦੀ ਯਾਦ ਹਮੇਸ਼ਾ ਅਮਰ ਰਹੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement