ਅੰਮ੍ਰਿਤਸਰ ਬਲਾਸਟ : ਪਰਿਵਾਰਾਂ ਨੇ ਨਹੀਂ ਕੀਤਾ ਲਾਸ਼ਾਂ ਦਾ ਸਸਕਾਰ 
Published : Sep 25, 2019, 3:11 pm IST
Updated : Sep 25, 2019, 3:11 pm IST
SHARE ARTICLE
Amritsar Blast
Amritsar Blast

ਸੂਬਾ ਸਰਕਾਰ ਤੇ ਓ ਪੀ ਸੋਨੀ ਨੂੰ ਪਾਈਆਂ ਲਾਹਨਤਾਂ 

ਅੰਮ੍ਰਿਤਸਰ- ਅੰਮ੍ਰਿਤਸਰ ਧਮਾਕੇ ਦੇ ਪੀੜਿਤ ਜੋ ਇਨਸਾਫ ਦੀ ਗੁਹਾਰ ਲਈ ਸੜਕ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮ੍ਰਿਤਕ ਦੇਹਾਂ ਨੂੰ ਵੀ ਸੜਕ ਉੱਤੇ ਹੀ ਰੱਖਿਆ ਗਿਆ ਹੈ ਅਤੇ ਪ੍ਰਸਾਸ਼ਨ ਤੇ ਰਾਜਨੀਤੀ ਕਰਨ ਦੇ ਦੋਸ਼ ਲਗਾ ਰਹੇ ਹਨ। ਇਹਨਾਂ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਅੰਮ੍ਰਿਤਸਰ ਬਲਾਸਟ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਦਰਅਸਲ ਅੰਮ੍ਰਿਤਸਰ ਵਿਚ ਇਕ ਕਬਾੜ ਵਾਲੀ ਜਗ੍ਹਾ ਤੇ ਅਜਿਹਾ ਧਮਾਕਾ ਹੋਇਆ ਕਿ ਜਿਸ ਨੇ ਕਈ ਹੱਸਦੇ ਵਸਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ।

ਦਰਅਸਲ , ਪੰਜਾਬ ਹੁਣ ਧਮਾਕਿਆਂ ਦਾ ਘਰ ਬਣ ਚੁੱਕਿਆ ਹੈ ਆਏ ਦਿਨ ਕਿਤੇ ਨਾ ਕਿਤੇ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੱਲ ਪਿਛਲੇ ਕੁਛ ਦਿਨ ਦੀ ਕਰੀਏ ਤਾਂ ਅਜੇ ਬਟਾਲਾ ਪਟਾਕਾ ਫੈਕਟਰੀ ਵਿਖੇ ਹੋਏ ਧਮਾਕੇ ਵਿਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਕਬਾੜ ਦੇ ਸਮਾਨ ਵਿਚ ਹੋਏ ਧਮਾਕੇ ਨੇ ਲੋਕਾਂ ਨੂੰ ਅੰਦਰ ਤਕ ਹਲੂਣ ਕੇ ਰੱਖ ਦਿੱਤਾ ਹੈ ਤੇ ਜਿਸ ਵਿਚ 2 ਲੋਕਾਂ ਦੀ ਮੌਤ ਤੇ 4 ਜਖ਼ਮੀ ਹੋ ਗਏ ਸਨ। ਪ੍ਰੰਤੂ ਪ੍ਰਸ਼ਾਸ਼ਨ ਵਲੋਂ ਇਹਨਾਂ ਨੂੰ ਕੋਈ ਸਹਾਰਾ ਨਹੀਂ ਦਿੱਤਾ ਗਿਆ।

ਜਿਸ ਕਾਰਨ ਗੁੱਸੇ ਵਿਚ ਆ ਕੇ ਦੂਜੇ ਦਿਨ ਵੀ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਤੇ ਸੜਕ ਤੇ ਲਾਸ਼ਾਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 2 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪ੍ਰੰਤੂ ਇਹ ਲੋਕ ਆਪਣੀ ਜ਼ਿਦ ਤੇ ਅਟੱਲ ਵਿਖਾਈ ਦੇ ਰਹੇ ਹਨ ਤੇ ਓ ਪੀ ਸੋਨੀ ਨੇ ਵੀ ਵਿਸ਼ਵਾਸ਼ ਦੁਆਇਆ ਕਿ ਇਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਸਭ ਦੇ ਬਾਵਜੂਦ ਇਹਨਾਂ ਪਰਿਵਾਰਾਂ ਨੇ ਕੈਬਨਿਟ ਮੰਤਰੀ ਓ ਪੀ ਸੋਨੀ ਦੇ ਖਿਲਾਫ ਵੀ ਆਪਣਾ ਗੁੱਸਾ ਜਾਹਿਰ ਕੀਤਾ ਹੈ।

ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਜਿਥੇ ਮੈਂਬਰਾਂ ਨੂੰ 10 ਲੱਖ ਤੇ ਜਖ਼ਮੀਆਂ ਨੂੰ 5 ਲੱਖ ਦਾ ਮੁਆਵਜਾ ਦੇਣ ਦੀ ਗੱਲ ਕਹੀ ਹੈ ਓਥੇ ਹੀ ਓਹਨਾਂ ਇਹ ਵੀ ਕਿਹਾ ਕਿ ਜਦੋਂ ਤਕ ਓਹਨਾ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਦੋਂ ਤਕ ਉਹ ਨਾ ਤਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਗੇ ਤੇ ਨਾ ਹੀਂ ਆਪਣਾ ਧਰਨਾ ਸਮਾਪਤ ਕਰਨਗੇ। ਓਹਨਾਂ ਨੇ ਰਾਜਨੀਤਕ ਆਗੂਆਂ ਤੇ ਰਾਜਨੀਤੀ ਕਰਨ ਦੇ ਵੀ ਦੋਸ਼ ਲਗਾਏ ਹਨ। ਸੋ ਪਰਿਵਾਰਿਕ ਮੈਂਬਰ ਤਾਂ ਆਪਣੀ  ਜ਼ਿਦ ਤੇ ਅਟੱਲ ਵਿਖਾਈ ਦੇ ਰਹੇ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement