
'ਚੋਣਾਂ ਆਉਂਦੇ ਹੀ ਜਪਣ ਲੱਗ ਜਾਂਦੇ ਹਨ ਗ਼ਰੀਬ, ਗ਼ਰੀਬ, ਗ਼ਰੀਬ ਦੀ ਮਾਲਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ 'ਤੇ ਕੱਸਿਆ ਵਿਅੰਗ
ਨਵੀਂ ਦਿੱਲੀ, 1 ਨਵੰਬਰ: ਵਿਧਾਨ ਸਭਾ ਚੋਣਾਂ ਦੇ ਚਲਦਿਆਂ ਬਿਹਾਰ ਵਿਚ ਰੈਲੀਆਂ ਦਾ ਦੌਰ ਜਾਰੀ ਹੈ। ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਮਸਤੀਪੁਰ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਕ ਪਾਸੇ ਲੋਕਤੰਤਰ ਲਈ ਸਮਰਪਿਤ ਐਨਡੀਏ ਗਠਜੋੜ ਹੈ ਤਾਂ ਦੂਜੇ ਪਾਸੇ ਪਰਵਾਰਕ ਗਠਜੋੜ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੌਰਾਨ ਵੀ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣਾ ਅਤੇ ਲੋਕਾਂ ਦਾ ਉਤਸ਼ਾਹ ਸਾਫ਼ ਦੱਸ ਰਿਹਾ ਹੈ ਕਿ ਨਤੀਜੇ ਕੀ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹਰ ਮੁਲਾਂਕਣ, ਹਰ ਸਰਵੇਖਣ ਐਨਡੀਏ ਦੀ ਜਿੱਤ ਦਾ ਦਾਅਵਾ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਠੋਸ ਅਤੇ ਮਜ਼ਬੂਤ ਕਾਰਨ ਹਨ।
ਵਿਰੋਧੀਆਂ 'ਤੇ ਹਮਲਾ ਬੋਲਦਿਆਂ ਮੋਦੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਗ਼ਰੀਬ ਦੀ ਪਰੇਸ਼ਾਨੀ, ਉਸ ਦੀ ਮੁਸੀਬਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਨ੍ਹਾਂ ਨੂੰ ਗ਼ਰੀਬ ਸਿਰਫ਼ ਚੋਣਾਂ ਦੌਰਾਨ ਹੀ ਯਾਦ ਆਉਂਦੇ ਹਨ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਇਹ ਮਾਲਾ ਜਪਣੀ ਸ਼ੁਰੂ ਕਰ ਦਿੰਦੇ ਹਨ-ਗ਼ਰੀਬ, ਗ਼ਰੀਬ, ਗ਼ਰੀਬ... ਜਦੋਂ ਚੋਣ ਪੂਰੀ ਹੁੰਦੀ ਤਾਂ ਅਪਣੇ ਪਰਵਾਰ ਨਾਲ ਬੈਠ ਜਾਂਦੇ ਹਨ। ਮੋਦੀ ਨੇ ਕਿਹਾ ਕਿ ਸਾਡੀਆਂ ਮਾਤਾਵਾਂ ਤੇ ਭੈਣਾਂ ਐਨਡੀਏ ਦੀ ਸਰਕਾਰ ਫਿਰ ਤੋਂ ਬਣਾ ਰਹੀਆਂ ਹਨ। ਇਨ੍ਹਾਂ ਨੂੰ ਨਿਤਿਸ਼ ਸਰਕਾਰ ਨੇ ਸਹੂਲਤਾਂ ਤੇ ਮੌਕਿਆਂ ਨਾਲ ਜੋੜਿਆ ਹੈimage। (ਏਜੰਸੀ)