
ਚੋਰੀ ਦੇ 32 ਮੋਟਰਸਾਈਕਲ, ਕਿਰਪਾਨਾਂ ਤੇ ਹੋਰ ਹਥਿਆਰਾਂ ਸਮੇਤ ਛੇ ਕਾਬੂ
ਫ਼ਿਰੋਜ਼ਪੁਰ, 1 ਨਵੰਬਰ (ਸੁਭਾਸ਼ ਕੱਕੜ) : ਥਾਣਾ ਫ਼ਿਰੋਜ਼ਪੁਰ ਸ਼ਹਿਰ ਦੀ ਪੁਲਿਸ ਨੇ ਇੰਸਪੈਕਟਰ ਮਨੋਜ ਕੁਮਾਰ, ਸਬ-ਇੰਸਪੈਕਟਰ ਅਮਨਦੀਪ ਕੰਬੋਜ਼ ਅਤੇ ਏਐੱਸਆਈ ਸੁਖਚੈਨ ਸਿੰਘ ਦੀ ਟੀਮ ਨੇ 6 ਮੈਂਬਰੀ ਚੋਰ ਲੁਟੇਰਾ ਗਰੋਹ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਚੋਰੀ ਦੇ 32 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਸਿਆ ਕਿ ਗੁਪਤਾ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਲੁਟੇਰਾ ਗਰੋਹ ਦੇ ਮੈਂਬਰ ਸੁਰਜੀਤ ਸਿੰਘ ਉਰਫ਼ ਮੰਗਤ ਪੁੱਤਰ ਜੋਗਿੰਦਰ ਸਿੰਘ ਬਸਤੀ ਭਾਨੇ ਵਾਲੀ, ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਮਲਕੀਤ ਸਿੰਘ ਵਾਸੀ ਮਸਤੇ ਦੇ, ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਨੋ ਵਾਲਾ ਵੇਹੜਾ ਬਸਤੀ ਭਟੀਆ ਫ਼ਿਰੋਜ਼ਪੁਰ ਸ਼ਹਿਰ, ਸ਼ਮਸ਼ੇਰ ਸਿੰਘ ਪੁੱਤਰ ਸੁਖਚੈਨ ਸਿੰਘ, ਪੰਮਾ ਪੁੱਤਰ ਮਾਈਕਲ ਵਾਸੀ ਬਸਤੀ ਨਿਯਾਮੂਦੀਨ ਫ਼ਿਰੋਜ਼ਪੁਰ ਸ਼ਹਿਰ ਅਤੇ ਸਨੀ ਪੁੱਤਰ ਰਾਮਨਾਥ ਵਾਸੀ ਬਸਤੀ ਨਿਯਾਮੂਦੀਨ ਫ਼ਿਰੋਜ਼ਪੁਰ ਸ਼ਹਿਰ ਪਾਸੋਂ 32 ਮੋਟਰਸਾਈਕਲ, ਸਮੇਤ ਕਾਪੇ, ਕਿਰਪਾਨਾਂ ਗ੍ਰਿਫ਼ਤਾਰ ਕੀਤਾimage।