ਕਸ਼ਮੀਰ ਵਿਚ ਰੱਦ ਕਰਵਾ ਕੇ 370 ਧਾਰਾ, ਲੱਗਣ ਲੱਗਾ ਪੰਜਾਬ ਪਿਆਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ 
Published : Nov 2, 2021, 9:17 am IST
Updated : Nov 2, 2021, 9:17 am IST
SHARE ARTICLE
khalra mission organization
khalra mission organization

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਆਖਿਆ ਕਿ ਪੰਥ ਤੇ ਪੰਜਾਬ ਦਾ ਸੱਭ ਤੋਂ ਵੱਧ ਨੁਕਸਾਨ ਕਾਂਗਰਸੀਆਂ, ਭਾਜਪਾਈਆਂ, ਬਾਦਲ ਕੰਪਨੀ ਤੇ ਆਰ.ਐਸ.ਐਸ. ਨੇ ਕੀਤਾ ਹੈ।

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਆਖਿਆ ਕਿ ਪੰਥ ਤੇ ਪੰਜਾਬ ਦਾ ਸੱਭ ਤੋਂ ਵੱਧ ਨੁਕਸਾਨ ਕਾਂਗਰਸੀਆਂ, ਭਾਜਪਾਈਆਂ, ਬਾਦਲ ਕੰਪਨੀ ਤੇ ਆਰ.ਐਸ.ਐਸ. ਨੇ ਕੀਤਾ ਹੈ। ਜਿਥੇ ਮੰਨੂਵਾਦੀ ਧਿਰਾਂ ਨੇ ਸਿੱਖੀ ਨਾਲ ਦੁਸ਼ਮਣੀ ਕੱਢਣ ਲਈ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜਾਂ ਚਾੜ੍ਹਨ ਲਈ ਪਾਪੀ ਯੋਜਨਾਬੰਦੀ ਕੀਤੀ, ੳੇੁਥੇ ਬਾਦਲ ਕੰਪਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਲੋਚਦਿਆਂ ਇਸ ਯੋਜਨਾਬੰਦੀ ਵਿਚ ਸ਼ਾਮਲ ਹੋਈ। 
ਆਗੂਆਂ ਪ੍ਰਵੀਨ ਕੁਮਾਰ, ਕਾਬਲ ਸਿੰਘ, ਕਿਰਪਾਲ ਸਿੰਘ, ਸਤਵਿੰਦਰ ਸਿੰਘ ਅਤੇ ਬਲਦੇਵ ਸਿੰਘ ਇਸੇ ਲੜੀ ਵਿਚ ਹੀ ਪ੍ਰਕਾਸ਼ ਸਿੰਘ ਬਾਦਲ, ਕੇ.ਪੀ.ਐਸ. ਗਿੱਲ ਵਰਗੇ ਦੁਸ਼ਟਾਂ ਨਾਲ ਰਾਤ ਦੇ ਹਨੇਰਿਆਂ ਵਿਚ ਗੁਪਤ ਮੀਟਿੰਗਾਂ ਕਰ ਕੇ ਸਿੱਖਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰਵਾਉਂਦੇ ਰਹੇ।

ਉਨ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਮੰਨੂਵਾਦੀਆਂ ਨਾਲ ਰਲ ਕੇ ਸ਼ਹੀਦ ਕਰਵਾ ਲਿਆ ਅਤੇ ਦੋਸ਼ੀਆਂ ਨੂੰ ਵਕੀਲ ਵੀ ਕਰ ਦਿਤੇ। ਬਾਦਲ ਕੰਪਨੀ ਨੇ 700 ਸਿੱਖਾਂ ਦਾ ਕਾਤਲ ਸੁਮੇਧ ਸੈਣੀ ਪੰਜਾਬ ਦਾ ਡੀ.ਜੀ.ਪੀ. ਲਾਇਆ ਅਤੇ ਸੈਂਕੜੇ ਨੌਜਵਾਨਾਂ ਦਾ ਕਾਤਲ ਇਜ਼ਹਾਰ ਆਲਮ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ। ਖਾਲੜਾ ਮਿਸ਼ਨ ਨੇ ਕਿਹਾ ਕਿ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਤਾਂ ਸਿੱਖਾਂ ਤੇ ਕਾਤਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੱਭ ਰਾਜਨੀਤਕ ਧਿਰਾਂ ਪੰਜਾਬ ਨਾਲ ਝੂਠਾ ਹੇਜ ਜਿਤਾਉਂਦੀਆ ਹਨ ਜਦੋਂ ਕਿ ਇਨ੍ਹਾਂ ਧਿਰਾਂ ਨੇ ਹੀ ਕਸ਼ਮੀਰ ਵਿਚ ਧਾਰਾ 370 ਰੱਦ ਕਰਾਈ।

ਹੁਣ ਫ਼ੈਂਡਰਲਿਜ਼ਮ ਦੀ ਦੁਹਾਈ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਇਹ ਧਿਰਾਂ ਜੇ ਭੋਰਾ ਵੀ ਪੰਜਾਬ ਨਾਲ ਦਰਦ ਰੱਖਦੀਆਂ ਹਨ ਤਾਂ 8 ਨਵੰਬਰ ਨੂੰ ਪੰਜਾਬ ਅੰਦਰ ਧਾਰਾ 370 ਲਾਗੂ ਕਰਾਉਣ ਦਾ ਮਤਾ ਸਰਬ ਸੰਮਤੀ ਨਾਲ ਪਾਸ ਕਰਨ। ਉਨ੍ਹਾਂ ਕਿਹਾ ਕਿਸਾਨਾਂ, ਗ਼ਰੀਬਾਂ ਤੋਂ ਪੰਜਾਬ ਦੀ ਹੋਂਦ ਤਾਂ ਬਚਦੀ ਹੈ ਜੇ ਧਾਰਾ 370 ਪੰਜਾਬ ਵਿਚ ਲਾਗੂ ਹੋਵੇ। ਮਿਸ਼ਨ ਨੇ ਕਿਹਾ ਕਿ ਅੰਬਾਨੀਆਂ, ਅਡਾਨੀਆਂ ਤੇ ਕਾਰਪੋਰੇਟ ਘਰਾਣਿਆ ਤੋਂ ਪੰਜਾਬ ਨੂੰ ਮੁਕਤ ਕਰਾਉਣ ਲਈ ਵਿਧਾਨ ਸਭਾ ਵਿਚ ਮਤਾ ਪਾਸ ਹੋਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement